ਪਿੱਠ ਦੇ ਭਾਰ ਸੋਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

07/06/2017 1:30:27 PM

ਨਵੀਂ ਦਿੱਲੀ— ਹਰ ਵਿਅਕਤੀ ਦੇ ਸੋਣ ਦਾ ਵੱਖ-ਵੱਖ ਤਰੀਕਾ ਹੁੰਦਾ ਹੈ ਲੋਕਾਂ ਨੂੰ ਆਪਣੀ ਆਦਤ ਦੇ ਮੁਤਾਬਕ ਸੋਂਦੇ ਹੋਏ ਆਰਾਮਦਾਇਕ ਨੀਂਦ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ ਪਰ ਜੇ ਲੋਕ ਗਲਤ ਤਰੀਕੇ ਨਾਲ ਸੋਂਦੇ ਹਨ ਤਾਂ ਇਹ ਉਨ੍ਹਾਂ ਦੀ ਸਿਹਤ ਦੇ ਲਈ ਕਾਫੀ ਹਾਨੀਕਾਰਕ ਸਾਬਤ ਹੋ ਸਕਦਾ ਹੈ। ਇਸੇ ਤਰ੍ਹਾਂ ਕਈ ਲੋਕ ਪਿੱਠ ਦੇ ਭਾਰ ਸੋਂਦੇ ਹਨ ਆਓ ਜਾਣਦੇ ਹਾਂ ਕਿ ਪਿੱਠ ਦੇ ਭਾਰ ਸੋਣ ਨਾਲ ਕੀ ਫਾਇਦੇ ਹੁੰਦੇ ਹਨ। 
1. ਪਿੱਠ ਦੇ ਭਾਰ ਸੋਣ ਨਾਲ ਕਮਰ ਦਰਦ ਤੋਂ ਬਚਾਅ ਰਹਿੰਦਾ ਹੈ। ਇੰਝ ਸੋਣ ਨਾਲ ਕਮਰ ਨੂੰ ਆਧਾਰ ਮਿਲਦਾ ਹੈ ਜਿਸ ਕਾਰਨ ਕਮਰ ਦਰਦ ਨਹੀਂ ਹੁੰਦਾ ਅਤੇ ਜੇ ਹੁੰਦਾ ਵੀ ਹੈ ਤਾਂ ਉਸ ਤੋਂ ਕਾਫੀ ਹੱਦ ਤੱਕ ਰਾਹਤ ਮਿਲ ਜਾਂਦੀ ਹੈ।
2.ਪਿੱਠ ਦੇ ਭਾਰ ਲੇਟਨ ਨਾਲ ਤੁਹਾਡੀ ਗਰਦਨ ਨੂੰ ਵੀ ਸਹੀ ਤਰੀਕੇ ਨਾਲ ਸਪੋਟ ਮਿਲ ਜਾਂਦੀ ਹੈ ਅਤੇ ਗਰਦਨ ਦੇ ਦਰਦ ਤੋਂ ਵੀ ਲਾਭ ਮਿਲਦਾ ਹੈ। ਜਦਕਿ ਗਲਤ ਤਰੀਕੇ ਨਾਲ ਸੋਣ ਨਾਲ ਗਰਦਨ ਨੂੰ ਸਹੀ ਤਰੀਕੇ ਨਾਲ ਸਪੋਟ ਨਹੀਂ ਮਿਲਦੀ।
3. ਪਿੱਠ ਦੇ ਭਾਰ ਸੋਣਾ ਸੋਣ ਦੀ ਉਹ ਅਵਸਥਾ ਹੈ ਜਿਸ ਨਾਲ ਪੇਟ ਦੀ ਸਥਿਤੀ ਸਹੀ ਰਹਿੰਦੀ ਹੈ ਜਿਸ ਕਾਰਨ ਪੇਟ ਵਿੱਚ ਅਮਲੀਅਤਾ ਦਾ ਰਸਾਅ ਨਹੀਂ ਹੋ ਪਾਉਂਦਾ ਜਾਂ ਉਸ 'ਚ ਕਮੀ ਆ ਜਾਂਦੀ ਹੈ।
4. ਜਦੋਂ ਤੁਸੀਂ ਪਿੱਠ ਦੇ ਭਾਰ ਸੋਣ ਦੀ ਬਜਾਏ ਗਲਤ ਤਰੀਕੇ ਨਾਲ ਸੋਂਦੇ ਹੋ ਤਾਂ ਤੁਹਾਡਾ ਚਿਹਰਾ ਵੀ ਉਸ ਦੇ ਅਨੁਰੂਪ ਹੋ ਜਾਂਦਾ ਹੈ ਅਤੇ ਉਸ ਦੇ ਦਬਾਅ ਦੇ ਕਾਰਨ ਝੂਰੜੀਆਂ ਆ ਜਾਂਦੀਆਂ ਹਨ। ਖਾਸ ਤੌਰ 'ਤੇ ਲੰਬੇ ਸਮੇਂ ਤੱਕ ਅਜਿਹਾ ਹੋਣ ਤੋਂ ਬਾਅਦ ਝੂਰੜੀਆਂ ਵਧ ਜਾਂਦੀਆਂ ਹਨ ਇਸ ਲਈ ਪਿੱਠ ਦੇ ਭਾਰ ਸੋਣਾ ਫਾਇਦੇਮੰਦ ਹੁੰਦਾ ਹੈ।


Related News