ਮੇਥੀ ਦੇ ਦਾਣਿਆਂ ਦਾ ਪਾਣੀ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦਾ ਹੈ ਜੜ੍ਹ ਤੋਂ ਖਤਮ
Friday, Sep 27, 2024 - 09:55 AM (IST)
ਜਲੰਧਰ- ਮੇਥੀ ਦਾਣੇ ਦਾ ਪਾਣੀ ਸਿਹਤ ਲਈ ਕਈ ਤਰੀਕਿਆਂ ਨਾਲ ਲਾਭਕਾਰੀ ਹੈ, ਖਾਸ ਕਰਕੇ ਇਹ ਬਲੱਡ ਸ਼ੂਗਰ ਕੰਟਰੋਲ, ਵਜ਼ਨ ਘਟਾਉਣ ਅਤੇ ਪਾਚਨ ਪ੍ਰਣਾਲੀ ਸੁਧਾਰਨ ਵਿੱਚ ਮਦਦ ਕਰਦਾ ਹੈ।ਮੇਥੀ ਦਾਣਾ ਆਮ ਤੌਰ 'ਤੇ ਸਬਜ਼ੀਆਂ ਵਿੱਚ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਮੇਥੀ ਦੇ ਬੀਜਾਂ ਨੂੰ ਰਾਤ ਨੂੰ ਪਾਣੀ 'ਚ ਭਿਓ ਕੇ ਅਗਲੀ ਸਵੇਰ ਚਬਾ ਕੇ ਖਾਧਾ ਜਾ ਸਕਦਾ ਹੈ। ਇਸ ਦੇ ਨਾਲ ਹੀ ਮੇਥੀ ਦਾਣੇ ਦਾ ਪਾਣੀ ਵੀ ਪੀਣਾ ਚਾਹੀਦਾ ਹੈ। ਤੁਸੀਂ ਮੇਥੀ ਦੇ ਬੀਜਾਂ ਦਾ ਪਾਊਡਰ ਬਣਾ ਸਕਦੇ ਹੋ ਅਤੇ ਸੀਮਤ ਮਾਤਰਾ ਵਿੱਚ ਰੋਜ਼ਾਨਾ ਇਸ ਦਾ ਸੇਵਨ ਕਰ ਸਕਦੇ ਹੋ।ਆਓ ਜਾਣਦੇ ਹਾਂ ਮੇਥੀ ਦਾਣੇ ਦੇ ਪਾਣੀ ਨਾਲ ਕੀ- ਕੀ ਫਾਇਦੇ ਹੋ ਸਕਦੇ ਹਨ-
1.ਆਇਰਨ ਦੀ ਕਮੀ
ਮਾਹਿਰਾਂ ਅਨੁਸਾਰ ਆਇਰਨ ਦੀ ਕਮੀ ਜ਼ਿਆਦਾਤਰ ਔਰਤਾਂ 'ਚ ਪਾਈ ਜਾਂਦੀ ਹੈ। ਪਿਊਬਰਟੀ ਦੀ ਉਮਰ 'ਚ, ਪ੍ਰੈਗਨੈਂਸੀ ਅਤੇ ਬ੍ਰੈਸਟੀਫੀਡਿੰਗ ਦੌਰਾਨ ਔਰਤਾਂ 'ਚ ਆਇਰਨ ਦੀ ਕਮੀ ਹੋ ਸਕਦੀ ਹੈ। ਇਸ ਸਮੇਂ ਦੌਰਾਨ ਔਰਤਾਂ ਨੂੰ ਆਇਰਨ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਡਾਈਟ 'ਚ ਮੇਥੀ ਦੇ ਬੀਜ ਜ਼ਰੂਰ ਸ਼ਾਮਲ ਕਰੋ। ਇਸ ਨਾਲ ਆਇਰਨ ਦੀ ਕਮੀ ਪੂਰੀ ਹੋ ਜਾਵੇਗੀ।
2. ਵਜ਼ਨ ਘਟਾਉਣ
ਭਾਰ ਘਟਾਉਣ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੀ ਡਾਇਟ 'ਚ ਮੇਥੀ ਦੇ ਬੀਜ ਸ਼ਾਮਲ ਕਰ ਸਕਦੇ ਹੋ। ਮੇਥੀ ਫੈਟ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ। ਫਾਈਬਰ ਅਤੇ ਕੁਦਰਤੀ ਘੁਲਣਸ਼ੀਲ ਮੇਥੀ ਦੇ ਬੀਜ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦੇ ਹਨ। ਇੱਕ ਚੱਮਚ ਮੇਥੀ ਦੇ ਦਾਣੇ ਪਾਣੀ 'ਚ ਭਿਓ ਕੇ ਸਵੇਰੇ ਉੱਠਣ ਤੋਂ ਬਾਅਦ ਚਬਾਓ। ਵਜ਼ਨ ਘੱਟ ਕਰਨ 'ਚ ਇਹ ਟ੍ਰਿਕ ਕਾਫੀ ਕਾਰਗਰ ਸਾਬਤ ਹੋਵੇਗਾ।
3.ਵਾਲ ਝੜਨ ਤੋਂ ਰੋਕੇ
ਇਸ ਦੀ ਵਰਤੋਂ ਕਰਕੇ ਵਾਲਾਂ ਨੂੰ ਝੜਨ ਤੋਂ ਰੋਕਿਆ ਜਾ ਸਕਦਾ ਹੈ। 2 ਚੱਮਚ ਰਾਤ ਨੂੰ ਭਿਓ ਕੇ ਸਵੇਰੇ ਉੱਠਣ ਤੋਂ ਬਾਅਦ ਪੀਸ ਲਓ। ਵਾਲਾਂ ਦੇ ਝੜਨ 'ਤੇ ਮੇਥੀ ਦਾਣਾ ਪੀਸ ਕੇ ਲਗਾਓ। 1 ਘੰਟੇ ਬਾਅਦ ਵਾਲਾਂ ਨੂੰ ਧੋ ਲਓ। ਇਸ ਦੀ ਵਰਤੋਂ ਨਾਲ ਵਾਲਾਂ 'ਚ ਚਮਕ ਆਵੇਗੀ ਅਤੇ ਵਾਲਾਂ ਦਾ ਝੜਨਾ ਵੀ ਘੱਟ ਹੋਵੇਗਾ।
4.ਸ਼ੂਗਰ ਨੂੰ ਕੰਟਰੋਲ ਕਰੇ ਕੰਟਰੋਲ
ਮੇਥੀ ਦਾਣਾ ਖੂਨ ‘ਚ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਲਈ ਜਾਣਿਆ ਜਾਂਦਾ ਹੈ। ਇਸ ‘ਚ ਕੁਦਰਤੀ ਘੁਲਣਸ਼ੀਲ ਪਦਾਰਥ ਹੁੰਦੇ ਹਨ ਜੋ ਖੂਨ ‘ਚ ਸ਼ੂਗਰ ਦੇ ਸਮਾਈ ਨੂੰ ਹੌਲੀ ਕਰ ਦਿੰਦੇ ਹਨ। ਜੋ ਕਿ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਇਸ ‘ਚ ਅਮੀਨੋ ਐਸਿਡ ਹੁੰਦੇ ਹਨ ਜੋ ਸਰੀਰ ‘ਚ ਇਨਸੁਲਿਨ ਦੇ ਵਿਕਾਸ ‘ਚ ਮਦਦ ਕਰਦੇ ਹਨ।
5.ਪਾਚਨ ਪ੍ਰਣਾਲੀ ਵਿੱਚ ਸੁਧਾਰ
ਮੇਥੀ ਦਾ ਪਾਣੀ ਪੇਟ ਦੀ ਸਮੱਸਿਆਵਾਂ, ਜਿਵੇਂ ਕਿ ਐਸੀਡਿਟੀ, ਗੈਸ, ਅਤੇ ਕਬਜ਼ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।