ਗਰਭ ਅਵਸਥਾ ਵਿਚ ਤਿਲ ਦੀ ਵਰਤੋਂ ਕਰਨ ਨਾਲ ਹੁੰਦੇ ਹਨ ਬੇਮਿਸਾਲ ਫਾਇਦੇ

09/08/2017 2:41:47 PM

ਨਵੀਂ ਦਿੱਲੀ— ਗਰਭ ਅਵਸਥਾ ਵਿਚ ਜਿੱਥੇ ਔਰਤਾਂ ਨੂੰ ਕਈ ਮਾਨਸਿਕ ਉਤਾਰ-ਚੜਾਅ 'ਚੋਂ ਲੰਘਣਾ ਪੈਂਦਾ ਹੈ। ਉਂਝ ਹੀ ਉਸ ਨੂੰ ਆਪਣੀ ਡਾਈਟ ਦਾ ਪ੍ਰੋਪਰ ਧਿਆਨ ਵੀ ਰੱਖਣਾ ਪੈਂਦਾ ਹੈ। ਕਹਿੰਦੇ ਹਨ ਕਿ ਗਰਭ ਅਵਸਥਾ ਵਿਚ ਮਾਂ ਜੋ ਵੀ ਖਾਂਦੀ ਹੈ ਉਸ ਦਾ ਅਸਰ ਦਿਮਾਗ 'ਤੇ ਪੈਂਦਾ ਹੈ। ਸਿਹਤਮੰਦ ਬੱਚੇ ਲਈ ਡਾਕਟਰ ਗਰਭਵਤੀ ਔਰਤ ਨੂੰ ਚੰਗੇ ਪੋਸ਼ਕ ਤੱਤਾਂ ਨਾਲ ਭਪਰਪੂਰ ਆਹਾਰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਉਂਝ ਹੀ ਤਿਲ ਪ੍ਰੋਸ਼ਟਿਕਤਾਂ ਨਾਲ ਭਰਪੂਰ ਹੁੰਦੇ ਹਨ ਜੇ ਸੰਤੁਲਿਤ ਮਾਤਰਾ ਵਿਚ ਇਸ ਦੀ ਵਰਤੋਂ ਕੀਤੀ ਜਾਵੇ ਤਾਂ ਮਾਂ ਅਤੇ ਬੱਚੇ ਦੋਹਾਂ ਲਈ ਹੀ ਬਹੁਤ ਲਾਭਕਾਰੀ ਸਾਬਤ ਹੁੰਦਾ ਹੈ। ਆਓ ਜਾਣਦੇ ਹਾਂ ਕਿਵੇਂ

PunjabKesari
1. ਗਰਭ ਅਵਸਥਾ ਦੌਰਾਨ ਮਾਂ ਨੂੰ ਕੈਲਸ਼ੀਅਮ, ਅਮੀਨੋ ਐਸਿਡ, ਪ੍ਰੋਟੀਨ, ਵਿਟਾਮਿਨ ਬੀ, ਸੀ ਅਤੇ ਈ ਕਾਫੀ ਮਾਤਰਾ ਵਿਚ ਚਾਹੀਦਾ ਹੁੰਦਾ ਹੈ ਇਹ ਸਾਰੇ ਪੋਸ਼ਕ ਤੱਤ ਤਿਲ ਵਿਚ ਮੌਜੂਦ ਹੁੰਦੇ ਹਨ ਇਸ ਲਈ ਗਰਭਅਵਸਥਾ ਵਿਚ ਤਿਲ ਖਾਣਾ ਫਾਇਦੇਮੰਦ ਸਾਬਤ ਹੁੰਦਾ ਹੈ। 
2. ਗਰਭ ਅਵਸਥਾ ਦੌਰਾਨ ਬਹੁਤ ਸਾਰੀਆਂ ਔਰਤਾਂ ਨੂੰ ਕਬਜ਼ ਰਹਿੰਦੀ ਹੈ। ਤਿਲ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ। 
3. ਚਿਲ ਚਬਾਉਣ ਨਾਲ ਇੰਮਊਨ ਸਿਸਟਮ ਮਜ਼ਬੂਤ ਰਹਿੰਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਦੂਰ ਰਹਿੰਦੀ ਹੈ। ਜ਼ਰੂਰੀ ਨਹੀਂ ਹੈ ਕਿ ਤਿਲ ਨੂੰ ਇੰਝ ਹੀ ਖਾਓ ਬਲਕਿ ਇਸ ਦੇ ਲੱਡੂ ਬਣਾ ਕੇ ਵੀ ਖਾ ਸਕਦੀ ਹੋ। 
4. ਤਿਲ ਵਿਚ ਕੁਦਰਤੀ ਸ਼ਕਤੀ ਬੂਸਟਰ ਹੁੰਦਾ ਹੈ ਜੋ ਮਾਸਪੇਸ਼ੀਆਂ ਅਤੇ ਤੰਤਰਾਕਾਵਾਂ ਨੂੰ ਮਜ਼ਬੂਤ ਰੱਖਦਾ ਹੈ। ਇਸ ਦੇ ਨਾਲ ਗਰਭ ਅਵਸਥਾ ਵਿਚ ਇਸ ਦੀ ਵਰਤੋਂ ਕਰਨ ਨਾਲ ਮਾਂ ਅਤੇ ਬੱਚਾ ਦੋਣੋ ਸਿਹਤਮੰਦ ਰਹਿੰਦੇ ਹਨ।
5. ਸਰੀਰ ਵਿਚ ਕੈਲਸ਼ੀਅਮ ਦੀ ਕਮੀ ਬਹੁਤ ਸਾਰੀਆਂ ਗਰਭਵਤੀ ਔਰਤਾਂ ਨੂੰ ਹੁੰਦੀਆਂ ਹਨ। ਤਿਲ ਨਾਲ ਭਰਪੂਰ ਮਾਤਰਾ ਵਿਚ ਕੈਲਸ਼ੀਅਮ ਮੌਜੂਦ ਹੁੰਦਾ ਹੈ। ਜੇ ਤੁਸੀਂ ਇਨ੍ਹਾਂ ਨੂੰ ਸੰਤੁਲਿਤ ਤਰੀਕੇ ਨਾਲ ਖਾਓਗੇ ਤਾਂ ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ।


Related News