ਸਰੀਰ ''ਚ ਪਾਣੀ ਦੀ ਕਮੀ ਨੂੰ ਪੂਰਾ ਕਰਦੀਆਂ ਹਨ ਚੀਜ਼ਾਂ

02/14/2018 1:57:53 PM

ਨਵੀਂ ਦਿੱਲੀ— ਪਾਣੀ ਸਿਹਤ ਅਤੇ ਜਿੰਦਗੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਜਿਸ ਦੀ ਕਮੀ ਹੋਣ 'ਤੇ ਮਨੁੱਖ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਘੇਰ ਸਕਦੀਆਂ ਹਨ। ਮਨੁੱਖ ਸਰੀਰ ਦਾ ਇਕ ਤਿਹਾਈ ਹਿੱਸਾ ਪਾਣੀ ਨਾਲ ਬਣਿਆ ਹੋਇਆ ਹੈ ਤਾਂ ਕਿ ਸਰੀਰ ਦੇ ਜ਼ਹਿਰੀਲੇ ਪਦਾਰਥ ਆਸਾਨੀ ਨਾਲ ਬਾਹਰ ਆ ਸਕਣ। ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਜ਼ਰੂਰੀ ਨਹੀਂ ਹੈ ਕਿ ਸਿਰਫ ਇਸ ਨੂੰ ਪੀਣ ਨਾਲ ਹੀ ਪੂਰਤੀ ਹੋਵੇਗੀ। ਤੁਸੀਂ ਕਈ ਫਲ ਅਤੇ ਸਬਜ਼ੀਆਂ ਦੀ ਵਰਤੋਂ ਕਰਕੇ ਵੀ ਕਮੀ ਨੂੰ ਪੂਰਾ ਕਰ ਸਕਦੇ ਹੋ ਅਤੇ ਜਿਸ ਨਾਲ ਤੁਸੀਂ ਹੈਲਦੀ ਅਤੇ ਸਿਹਤਮੰਦ ਰਹਿ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਫਲ ਅਤੇ ਸਬਜ਼ੀਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਖਾਣ ਨਾਲ ਤੁਸੀਂ ਆਪਣੇ ਸਰੀਰ 'ਚ ਪਾਣੀ ਦੀ ਪੂਰਤੀ ਕਰ ਸਕਦੇ ਹੋ।
1. ਖੀਰਾ
ਖੀਰੇ ਦੀ ਵਰਤੋਂ ਖਾਣੇ ਦੇ ਨਾਲ ਸਲਾਦ ਅਤੇ ਰਾਇਤੇ ਦੇ ਰੂਪ 'ਚ ਕੀਤੀ ਜਾਂਦੀ ਹੈ ਕਿਉਂਕਿ ਇਸ 'ਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲਸ ਮੌਜੂਦ ਹੁੰਦੇ ਹਨ। ਜੋ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਦੇ ਹਨ। ਇਹ ਕਬਜ਼ ਵਰਗੀਆਂ ਸਮੱਸਿਆਵਾਂ 'ਚ ਵੀ ਫਾਇਦੇਮੰਦ ਹੁੰਦਾ ਹੈ।

PunjabKesari
2. ਪਾਲਕ
ਪਾਲਕ ਸਿਹਤ ਲਈ ਕਾਫੀ ਪੋਸ਼ਟਿਕ ਆਹਾਰ ਹੈ। ਇਹ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੇ ਨਾਲ ਆਇਰਨ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ। ਪਾਲਕ 'ਚ ਪੋਟਾਸ਼ੀਅਮ ਅਤੇ ਫਾਈਬਰ ਵੀ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ।
3. ਸਟਾਰ ਫਰੂਟ
ਇਹ ਸੁਆਦ 'ਚ ਖੱਟਾ ਜ਼ਰੂਰ ਹੁੰਦਾ ਹੈ ਪਰ ਸਰੀਰ 'ਚ ਪਾਣੀ ਦੀ ਕਮੀ ਨਹੀਂ ਰਹਿਣ ਦਿੰਦਾ। ਇਸ ਤੋਂ ਇਲਾਵਾ ਇਸ 'ਚ ਕਈ ਐਂਟੀਆਕਸੀਡੈਂਟ ਅਤੇ ਵਿਟਾਮਿਨਸ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ।

PunjabKesari
4. ਟਮਾਟਰ
ਇਸ ਦੀ ਵਰਤੋਂ ਜ਼ਿਆਦਾਤਰ ਸਬਜ਼ੀਆਂ, ਸਲਾਦ,ਸਾਓਸ ਅਤੇ ਚਟਨੀ ਬਣਾਉਣ 'ਚ ਕੀਤੀ ਜਾਂਦੀ ਹੈ ਪਰ ਸਰੀਰ 'ਚ ਪਾਣੀ ਦੀ ਕਮੀ ਦੀ ਪੂਰਤੀ ਲਈ ਇਸ ਨੂੰ ਸਲਾਦ ਦੇ ਰੂਪ 'ਚ ਖਾਣਾ ਚਾਹੀਦਾ ਹੈ।
5. ਅੰਗੂਰ
ਅੰਗੂਰ 'ਚ ਗਲੂਕੋਜ, ਮੈਗਨੀਸ਼ੀਅਮ ਅਤੇ ਸਾਈਟ੍ਰਿਕ ਐਸਿਡ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ। ਇਹ ਡਾਇਬਿਟੀਜ਼ ਦੇ ਰੋਗੀਆਂ ਲਈ ਬਹੁਤ ਹੀ ਲਾਭਕਾਰੀ ਹੁੰਦੇ ਹਨ ਇਸ ਨੂੰ ਖਾਣ ਨਾਲ ਪਿਆਸ ਵੀ ਘੱਟ ਲੱਗਦੀ ਹੈ।

PunjabKesari
6. ਸਟ੍ਰਾਬੇਰੀ
ਇਸ 'ਚ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ 'ਚ ਪਾਣੀ ਦੀ ਪੂਰਤੀ ਦੇ ਨਾਲ ਵਿਟਾਮਿਨ ਏ, ਕੈਲਸ਼ੀਅਮ, ਮੈਗਨੀਸ਼ੀਅਮ, ਫਾਲਿਕ ਐਸਿਡ, ਫਾਸਫੋਰਸ ਆਦਿ ਦੀ ਮਾਤਰਾ ਨੂੰ ਵੀ ਪੂਰਾ ਕਰਦੇ ਹਨ।


Related News