ਗੁਣਾਂ ਨਾਲ ਭਰਪੂਰ ਹਨ ਚਿਰੋਂਜੀ ਦੇ ਬੀਜ

Monday, Apr 10, 2017 - 05:40 PM (IST)

ਗੁਣਾਂ ਨਾਲ ਭਰਪੂਰ ਹਨ ਚਿਰੋਂਜੀ ਦੇ ਬੀਜ

ਜਲੰਧਰ— ਚਿਰੋਂਜੀ, ਇਸ ਨੂੰ ਚਾਰੋਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੇ ਦਰਖ਼ਤ ਦੀਆਂ ਜੜ੍ਹਾਂ, ਫਲਾਂ ਅਤੇ ਪੱਤੀਆਂ ਦਾ ਇਸਤੇਮਾਲ ਭਾਰਤ ''ਚ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੇ ਬੀਜਾਂ ''ਚ ਵੀ ਵਿਟਾਮਿਨ-ਏ, ਬੀ-1, ਬੀ-2, ਫਾਈਬਰ ਅਤੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਨੂੰ ਸਿਹਤਮੰਦ ਰੱਖਣ ''ਚ ਕਾਫੀ ਮਦਦਗਾਰ ਸਾਬਤ ਹੁੰਦੇ ਹਨ। 
1. ਪ੍ਰੋਟੀਨ ਦਾ ਕਮੀ ਪੂਰੀ ਕਰੇ
ਚਿਰੋਂਜੀ ''ਚ ਪ੍ਰੋਟੀਨ ਜ਼ਿਆਦਾ ਮਾਤਰਾ ''ਚ ਪਾਇਆ ਜਾਂਦਾ ਹੈ। ਰੋਜ਼ਾਨਾਂ ਇਸ ਦਾ ਇਸਤੇਮਾਲ ਕਰਨ ਨਾਲ ਸਰੀਰ ''ਚ ਪ੍ਰੋਟੀਨ ਦਾ ਮਾਤਰਾ ਪੂਰੀ ਕੀਤੀ ਜਾ ਸਕਦੀ ਹੈ। 
2. ਸਰਦੀ-ਜ਼ੁਕਾਮ
ਸਰਦੀ-ਜ਼ੁਕਾਮ ''ਚ ਵੀ ਇਸਦਾ ਇਸਤੇਮਾਲ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਲਈ 2 ਚਮਚ ਘਿਓ ''ਚ ਪੀਸੀ ਹੋਈ ਚਿਰੋਂਜੀ ਪਾ ਕੇ ਛੋਂਕ ਲਓ। ਫਿਰ ਇਸ ਨੂੰ ਇਕ ਗਿਲਾਸ ਦੁੱਧ ''ਚ ਪਾ ਕੇ ਉੱਬਾਲ ਲਓ ਅਤੇ ਕੋਸਾ ਹੋਣ ''ਤੇ ਪੀ ਲਓ। ਇਸ ਨਾਲ ਜਲਦੀ ਆਰਾਮ ਮਿਲੇਗਾ। 
3. ਖੂਬਸੂਰਤ ਚਮੜੀ
ਗੁਲਾਬ ਜਲ ਦੇ ਨਾਲ ਚਿਰੋਂਜੀ ਨੂੰ ਚੰਗੀ ਤਰ੍ਹਾਂ ਪੀਸ ਕੇ ਇਕ ਲੇਪ ਤਿਆਰ ਕਰ ਲਓ। ਹੁਣ ਇਸ ਲੇਪ ਨੂੰ ਚਿਹਰੇ ''ਤੇ ਲਗਾ ਲਓ। ਸੁੱਕਣ ਤੋਂ ਬਾਅਦ ਇਸ ਲੇਪ ਨੂੰ ਹਲਕੇ ਹੱਥਾਂ ਨਾਲ ਰਗੜ ਕੇ ਨਿਕਾਲ ਦਿਓ ਅਤੇ ਫਿਰ ਚਿਹਰੇ ਨੂੰ ਪਾਣੀ ਨਾਲ ਸਾਫ ਕਰ ਦਿਓ। 
4. ਕਮਜ਼ੋਰੀ ਦੂਰ
ਕਮਜ਼ੋਰੀ ਦੂਰ ਕਰਨ ''ਚ ਚਿਰੋਂਜੀ ਬਹੁਤ ਫਾਇਦੇਮੰਦ ਹੁੰਦੀ ਹੈ। ਰੋਜ਼ਾਨਾਂ ਚਿਰੋਂਜੀ ਦੇ ਬੀਜਾਂ ਨੂੰ ਦੁੱਧ ''ਚ ਪਾ ਕੇ ਪੀਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ। 
5. ਮੂੰਹ ਦੇ ਛਾਲੇ ਦੂਰ
ਜੇਕਰ ਤੁਹਾਡੇ ਮੂੰਹ ''ਚ ਛਾਲੇ ਹੈ ਤਾਂ ਅਜਿਹੀ ਹਾਲਤ ''ਚ ਚਿਰੋਂਜੀ ਨੂੰ ਦਿਨ ''ਚ 2 ਵਾਰ ਚਬਾ ਕੇ ਖਾਣ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ।   


Related News