ਭਾਂਡੇ ਸਾਫ ਕਰਨ ਵਾਲਾ ਸਪੰਜ ਕਰ ਸਕਦਾ ਹੈ ਤੁਹਾਨੂੰ ਬੀਮਾਰ

09/05/2017 5:59:05 PM

ਨਵੀਂ ਦਿੱਲੀ— ਅੱਜਕਲ ਹਰ ਕੋਈ ਰਸੋਈ ਵਿਚ ਭਾਂਡੇ ਧੋਣ ਲਈ ਡਿਸ਼ ਸੰਪਜ ਦੀ ਵਰਤੋਂ ਕਰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਭਾਂਡੇ ਸਾਫ ਕਰਨ ਵਾਲਾ Îਇਹ ਡਿਸ਼ ਸਪੰਜ ਸਿਹਤ ਲਈ ਹਾਨੀਕਾਰਕ ਹੈ। ਇਸ ਡਿਸ਼ ਸਪੰਜ ਵਿਚ ਮੌਜੂਦ ਬੈਕਟੀਰੀਆ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਹਾਲ ਹੀ ਵਿਚ ਹੋਏ ਇਕ ਸ਼ੋਧ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਡਿਸ਼ ਸਪੰਜ ਦੇ ਬੈਕਟੀਰੀਆ ਹੱਥਾਂ ਦੁਆਰਾ ਤੁਹਾਡੇ ਸਰੀਰ ਵਿਚ ਜਾ ਕੇ ਤੁਹਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਬਣਾ ਸਕਦੇ ਹਨ। 
1. ਇਸ ਤਰ੍ਹਾਂ ਨਾਲ ਕਰਦਾ ਹੈ ਬੀਮਾਰ
ਅਕਸਰ ਔਰਤਾਂ ਰੋਜ਼ਾਨਾ ਸਪੰਜ ਨੂੰ ਸਾਫ ਨਹੀਂ ਕਰਦੀਆਂ। ਜਿਸ ਨਾਲ ਹਮੇਸ਼ਾ ਗਿੱਲਾਪਨ ਰਹਿੰਦਾ ਹੈ। ਹਮੇਸ਼ਾ ਗਿੱਲਾਪਨ ਰਹਿਣ ਦੇ ਕਾਰਨ ਇਸ ਵਿਚ ਬੈਕਟੀਰੀਆ ਪੈਦਾ ਹੋ ਜਾਂਦੇ ਹਨ। ਜੋ ਭਾਂਡਿਆਂ ਅਤੇ ਹੱਥਾਂ ਦੁਆਰਾ ਤੁਹਾਡੇ ਸਰੀਰ ਵਿਚ ਜਾ ਕੇ ਤੁਹਾਨੂੰ ਬੀਮਾਰੀ ਕਰ ਦਿੰਦੇ ਹਨ। 
2. ਸਫਾਈ ਕਰਨਾ
ਜੇ ਤੁਹਾਨੂੰ ਲੱਗਦਾ ਹੈ ਕਿ ਰੋਜ਼ਾਨਾ ਇਸ ਦਾ ਸਫਾਈ ਕਰਨ ਨਾਲ ਤੁਸੀਂ ਬੈਕਟੀਰੀਆ ਨੂੰ ਰੋਕ ਦੇਵੋਗੇ ਤਾਂ ਤੁਸੀਂ ਗਲਤ ਸੋਚ ਰਹੇ ਹੋ ਇਕ ਸ਼ੋਧ ਦੇ ਦੁਆਰਾ ਇਸ ਗੱਲ ਦਾ ਪਤਾ ਲੱਗਿਆ ਹੈ ਕਿ ਰੋਜ਼ਾਨਾ ਸਫਾਈ ਕਰਨ 'ਤੇ ਵੀ ਇਸ ਵਿਚ ਟਾਈਫਾਈਡ, ਕਾਲਰਾ ਅਤੇ ਫੂਡ ਪੋਇਜਨਿੰਗ ਫੈਲਾਉਣ ਵਾਲੇ ਬੈਕਟੀਰੀਆ ਮੌਜੂਦ ਰਹਿੰਦੇ ਹਨ। 
3. ਗਰਮ ਪਾਣੀ ਨਾਲ ਧੋਣਾ
ਸਪੰਜ ਨੂੰ ਗਰਮ ਪਾਣੀ ਨਾਲ ਧੋਣ ਤੋਂ ਬਾਅਦ ਵੀ ਉਸ ਵਿਚ ਬੈਕਟੀਰੀਆ ਖਤਮ ਨਹੀਂ ਹੁੰਦੇ ਹਨ। ਇਹ ਖਤਰਨਾਕ ਬੈਕਟੀਰੀਆ ਗਰਮ ਪਾਣੀ ਦੇ ਤਾਪਮਾਨ 'ਤੇ ਵੀ ਸਰਵਾÎਈਵ ਕਰ ਸਕਦੇ ਹਨ। ਸਪੰਜ ਦੇ ਜਿਨਾਂ ਕੋਨਿਆ ਵਿਚ ਹੀਟ ਨਹੀਂ ਪਹੁੰਚ ਪਾਉਂਦੀ ਉੱਥੇ ਲੱਖਾਂ ਬੈਕਟੀਰੀਆ ਮੌਜੂਦ ਹੁੰਦੇ ਹਨ। 
4. ਇਸ ਤਰ੍ਹਾਂ ਨਾਲ ਕਰੋ ਸੇਫਟੀ
ਕਿਸੇ ਵੀ ਡਿਸ਼ ਸਪੰਜ ਨੂੰ ਇਕ ਹਫਤੇ ਤੋਂ ਜ਼ਿਆਦਾ ਵਰਤੋਂ ਨਾ ਕਰੋ। ਜੇ ਤੁਹਾਨੂੰ ਵਾਰ-ਵਾਰ ਇਸ ਨੂੰ ਬਦਲਣਾ ਮੁਸ਼ਕਲ ਲੱਗਦਾ ਹੈ ਤਾਂ ਤੁਸੀਂ ਨਾਰੀਅਲ ਦੀ ਜੜਾਂ ਨਾਲ ਭਾਂਡਿਆਂ ਨੂੰ ਸਾਫ ਕਰ ਸਕਦੇ ਹੋ ਜਾਂ ਫਿਰ ਅਜਿਹੀ ਕਿਸੇ ਸ਼ਖਤ ਚੀਜ਼ ਨਾਲ ਭਾਂਡਿਆਂ ਨੂੰ ਸਾਫ ਕਰ ਸਕਦੇ ਹੋ। 
5. ਸਪੰਜ ਨਾਲ ਹੋਣ ਵਾਲੀਆਂ ਬੀਮਾਰੀਆਂ 
ਡਿਸ਼ ਸਪੰਜ ਵਿਚ ਮੌਜੂਦ ਬੈਕਟੀਰੀਆਂ ਨਾਲ ਟਾਈਫਾਈਡ, ਫੂਡ ਪੋਇਜਨਿੰਗ ਅਤੇ ਪੇਟ ਵਿਚ ਇਨਫੈਕਸ਼ਨ ਹੋ ਸਕਦੀ ਹੈ। ਇਸ ਤੋਂ ਇਲਾਵਾ ਰੋਜ਼ਾਨਾ ਸਪੰਜ ਦੁਆਰਾ ਸਰੀਰ ਵਿਚ ਬੈਕਟੀਰੀਆਂ ਜਾਣ ਨਾਲ ਤੁਹਾਨੂੰ ਕਈ ਖਤਰਨਾਕ ਬੀਮਾਰੀਆਂ ਹੋ ਸਕਦੀ ਹੈ।


Related News