ਜੇਕਰ ਤੁਹਡੇ ਵੀ ਦੰਦਾਂ ''ਚੋਂ ਨਿਕਲਦਾ ਹੈ ਖੂਨ ਤਾਂ ਅਪਣਾਓ ਇਹ ਘਰੇਲੂ ਨੁਸਖੇ

06/09/2023 12:47:54 PM

ਜਲੰਧਰ (ਬਿਊਰੋ) — ਕਈ ਵਾਰੀ ਜ਼ਿਆਦਾ ਵਾਰ ਬਰੱਸ਼ ਕਰਦੇ ਸਮੇਂ ਦੰਦਾਂ 'ਚੋਂ ਖੂਨ ਨਿਕਲਣ ਲੱਗਦਾ ਹੈ, ਜਿਸ ਨੂੰ ਅਸੀਂ ਲੋਕ ਹਲਕੇ 'ਚ ਲੈ ਲੈਂਦੇ ਹਾਂ। ਅਸਲ 'ਚ ਬਰੱਸ਼ ਕਰਦੇ ਸਮੇਂ ਦੰਦਾਂ 'ਚੋਂ ਖੂਨ ਨਿਕਲਣ ਦਾ ਮਤਲਬ ਹੈ ਕਿ ਮਸੂੜਿਆਂ 'ਚ ਸੋਜ ਹੈ ਪਰ ਤੁਹਾਡੇ ਦੁਆਰਾ ਵਰਤੀ ਗਈ ਲਾਪਰਵਾਹੀ ਗੰਭੀਰ ਸਮੱਸਿਆ ਦਾ ਰੂਪ ਲੈ ਸਕਦੀ ਹੈ। ਇਸ ਲਈ ਇਸ ਦਾ ਇਲਾਜ ਸ਼ੁਰੂ ਕਰ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਡਾਕਟਰੀ ਦਵਾਈਆਂ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਘਰੇਲੂ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। 


ਜਾਣੋ ਕੀ ਹਨ ਘਰੇਲੂ ਨੁਸਖੇ 

ਲੌਂਗ ਦਾ ਤੇਲ 
ਕਿਸੇ ਸਖ਼ਤ ਚੀਜ਼ ਨੂੰ ਖਾਣ ਜਾਂ ਬਰੱਸ਼ ਕਰਦੇ ਸਮੇਂ ਮਸੂੜਿਆਂ 'ਚੋਂ ਖੂਨ ਨਿਕਲ ਰਿਹਾ ਹੈ ਤਾਂ ਰੂੰ ਨੂੰ ਲੌਂਗ ਦੇ ਤੇਲ 'ਚ ਡੁਬੋਕੇ ਮਸੂੜਿਆਂ ਅਤੇ ਦੰਦਾਂ 'ਚ ਲਗਾਓ। ਥੋੜ੍ਹੀ ਦੇਰ ਬਾਅਦ ਹਲਕੇ ਕੋਸੇ ਪਾਣੀ ਨਾਲ ਮੂੰਹ ਸਾਫ਼ ਕਰੋ। ਜੇਕਰ ਤੁਸੀਂ ਤੇਲ ਨਹੀਂ ਲਗਾਉਣਾ ਚਾਹੁੰਦੇ ਤਾਂ ਦਿਨ 'ਚ ਘੱਟ ਤੋਂ ਘੱਟ ਦੰਦਾਂ ਦੇ ਥੱਲੇ ਲੌਂਗ ਚਬਾ ਕੇ ਰੱਖੋ। ਇਸ ਨਾਲ ਕਾਫ਼ੀ ਆਰਾਮ ਮਿਲੇਗਾ।

PunjabKesari

ਐਲੋਵੇਰਾ - ਐਲੋਵੇਰਾ ਦੇ ਪਲਪ ਨਾਲ ਮਸੂੜਿਆਂ ਦੀ ਮਸਾਜ ਕਰੋ। ਇਹ ਪਲਪ ਮਸੂੜਿਆਂ ਦੇ ਅੰਦਰ ਜਾ ਕੇ ਇਨਫੈਕਸ਼ਨ ਨੂੰ ਖ਼ਤਮ ਕਰ ਦਿੰਦੀ ਹੈ। ਇਸ ਤੋਂ ਇਲਾਵਾ ਇਸ ਨਾਲ ਦੰਦਾਂ ਸੰਬੰਧੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ।

ਫੱਟਕੜੀ ਦੀ ਕਰੋ ਵਰਤੋਂ - ਜੇਕਰ ਦੰਦਾਂ 'ਚ ਦਰਦ ਜਾਂ ਬਰੱਸ਼ ਕਰਦੇ ਸਮੇਂ ਖੂਨ ਆਉਂਦਾ ਹੈ ਤਾਂ ਫੱਟਕੜੀ ਵਾਲੇ ਪਾਣੀ ਨਾਲ ਕੁਰਲੀ ਕਰੋ। ਫੱਟਕੜੀ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦੀ ਹੈ, ਜੋ ਖੂਨ ਰੋਕਣ ਦੀ ਸਮਰੱਥਾ ਰੱਖਦੀ ਹੈ।

ਸਰ੍ਹੋਂ ਦਾ ਤੇਲ - ਲੌਂਗ ਦੀ ਤਰ੍ਹਾਂ ਸਰ੍ਹੋਂ ਵੀ ਮਸੂੜਿਆਂ ਦੇ ਲਈ ਕਾਫੀ ਫ਼ਾਇਦੇਮੰਦ ਹੁੰਦੀ ਹੈ। ਰਾਤ ਨੂੰ ਸੌਂਣ ਤੋਂ ਪਹਿਲਾਂ 1 ਚਮਚ ਸਰ੍ਹੋਂ ਦੇ ਤੇਲ 'ਚ ਚੁਟਕੀ ਇਕ ਨਮਕ ਮਿਲਾ ਕੇ ਦੰਦਾਂ ਅਤੇ ਮਸੂੜਿਆਂ ਦੀ ਮਸਾਜ ਕਰੋ। ਕੁਝ ਹੀ ਦਿਨਾਂ 'ਚ ਮਸੂੜਿਆਂ 'ਚੋਂ ਖੂਨ ਨਿਕਲਣਾ ਬੰਦ ਹੋ ਜਾਵੇਗਾ।

PunjabKesari

ਨਮਕ ਦੀ ਕਰੋ ਵਰਤੋਂ - ਦਿਨ 'ਚ ਘੱਟ ਤੋਂ ਘੱਟ 1 ਵਾਰ ਨਮਕ ਦੇ ਪਾਣੀ ਨਾਲ ਕੁਰਲੀ ਕਰੋ। ਇਸ ਨਾਲ ਦਰਦ ਦੂਰ ਹੋਵੇਗਾ ਅਤੇ ਦੰਦਾਂ ਅਤੇ ਮਸੂੜਿਆਂ 'ਚ ਇਫੈਕਸ਼ਨ ਦਾ ਖ਼ਤਰਾ ਵੀ ਘੱਟ ਹੋਵੇਗਾ।


sunita

Content Editor

Related News