Health Tips: ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜ਼ਰੂਰ ਕਰੋ ਸੈਰ, ਤਣਾਅ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗੀ ਰਾਹਤ

Monday, May 27, 2024 - 12:04 PM (IST)

Health Tips: ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜ਼ਰੂਰ ਕਰੋ ਸੈਰ, ਤਣਾਅ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗੀ ਰਾਹਤ

ਜਲੰਧਰ - ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਰਾਮ ਨਾਲ ਬਿਸਤਰੇ ’ਤੇ ਲੇਟ ਜਾਣ ਦੀ ਆਦਤ ਹੈ। ਉਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਸਰੀਰ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੈਰ ਨਾ ਕਰਨ ਕਾਰਨ ਉਨ੍ਹਾਂ ਨੂੰ ਮੋਟਾਪਾ ਹੋ ਸਕਦੇ ਹੈ। ਇਸੇ ਲਈ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਸਿਹਤਮੰਦ ਭੋਜਨ ਖਾਣ ਦੇ ਨਾਲ-ਨਾਲ ਉਸ ਨੂੰ ਪਚਾਉਣਾ ਵੀ ਬਹੁਤ ਜ਼ਰੂਰੀ ਹੈ। ਇਸੇ ਲਈ ਖਾਣਾ ਖਾਣ ਤੋਂ ਬਾਅਦ ਥੋੜੀ ਦੇਰ ਜ਼ਰੂਰ ਸੈਰ ਕਰਨੀ ਚਾਹੀਦੀ ਹੈ। ਇਸ ਨਾਲ ਪਾਚਨ ਤੰਤਰ ਮਜ਼ਬੂਤ ਹੋਣ ਦੇ ਨਾਲ-ਨਾਲ ਸਰੀਰ ਨੂੰ ਕੰਮ ਕਰਨ ਦੀ ਸ਼ਕਤੀ ਵੀ ਮਿਲਦੀ ਹੈ। ਰੋਜ਼ਾਨਾ ਸੈਰ ਕਰਨ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਤੋਂ ਮੁਕਤੀ ਮਿਲਦੀ ਹੈ ਅਤੇ ਨਾਲ ਹੀ ਭਾਰ ਘੱਟ ਕਰਨ ਵਿਚ ਵੀ ਮਦਦ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਹੋਣ ਵਾਲੇ ਫਾਇਦਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ...

ਕਿੰਨੀ ਕੁ ਦੇਰ ਕਰਨੀ ਚਾਹੀਦੀ ਹੈ ਸੈਰ?
ਰਾਤ ਦਾ ਖਾਣਾ ਖਾਣ ਤੋਂ ਬਾਅਦ ਘੱਟ ਤੋਂ ਘੱਟ 15-20 ਮਿੰਟ ਸੈਰ ਜ਼ਰੂਰ ਕਰੋ। ਜੇਕਰ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਸੈਰ ਕਰਨ ਦਾ ਸਮਾਂ ਵਧਾ ਵੀ ਸਕਦੇ ਹੋ। ਇਸ ਦੌਰਾਨ ਇਕ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਖਾਣਾ ਖਾਣ ਤੋਂ ਬਾਅਦ ਇਕ ਘੰਟੇ ਦੇ ਅੰਦਰ-ਅੰਦਰ ਸੈਰ ਕਰੋ। ਸੈਰ ਕਰਨ ਲਈ ਹਵਾ ਵਾਲੀ ਖੁੱਲ੍ਹੀ ਥਾਂ ਹੋਣੀ ਚਾਹੀਦੀ ਹੈ।

PunjabKesari

ਰਾਤ ਨੂੰ ਸੈਰ ਕਰਨ ਦੇ ਫ਼ਾਇਦੇ

1. ਤਣਾਅ ਵੀ ਹੁੰਦਾ ਹੈ ਦੂਰ 
ਰਾਤ ਨੂੰ ਖਾਣਾ ਖਾਣ ਤੋਂ ਬਾਅਦ ਟਹਿਲਣਾ ਤੁਹਾਡੇ ਦਿਮਾਗ 'ਚ ਪਾਜ਼ੀਟੀਵਿਟੀ ਦਾ ਸੰਚਾਰ ਕਰਦਾ ਹੈ। ਤੁਹਾਨੂੰ ਰਾਤ 'ਚ ਵਧੀਆ ਨੀਂਦ ਆਉਂਦੀ ਹੈ। ਇਸ ਦੇ ਨਾਲ ਹੀ ਤਣਾਅ ਦੀ ਸਮੱਸਿਆ ਨਹੀਂ ਹੁੰਦੀ। 

2. ਤੇਜ਼ ਯਾਦਦਾਸ਼ਤ 
ਸੋਧ ਮੁਤਾਬਕ ਰਾਤ ਨੂੰ ਸੈਰ ਕਰਨ ਵਾਲੇ ਲੋਕਾਂ 'ਚ ਵੱਧਦੀ ਉਮਰ ਦੇ ਨਾਲ-ਨਾਲ ਯਾਦਾਸ਼ਤ ਘੱਟ ਹੋਣ ਦੀ ਸਮੱਸਿਆ ਵੀ ਦੂਰ ਹੁੰਦੀ ਹੈ। 

ਇਹ ਵੀ ਪੜ੍ਹੋ : Health Tips: ਖੰਡ ਜਾਂ ਗੁੜ, ਜਾਣੋ ਇਨ੍ਹਾਂ ਦੋਵਾਂ ’ਚੋਂ ਕਿਸ ਦੇ ਇਸਤੇਮਾਲ ਨਾਲ ਘੱਟ ਹੋ ਸਕਦੈ ਤੁਹਾਡਾ ‘ਭਾਰ’

PunjabKesari

3. ਡਾਈਬਿਟੀਜ਼ 
ਡਾਈਬਿਟੀਜ਼ 'ਚ ਡਾਈਟ 'ਤੇ ਕੰਟਰੋਲ ਕਰਨ ਨਾਲ ਕਾਫੀ ਰਾਹਤ ਮਿਲਦੀ ਹੈ। ਜੇਕਰ ਖਾਣਾ ਖਾਣ ਤੋਂ ਬਾਅਦ ਹਰ ਦਿਨ 30 ਮਿੰਟਾਂ ਤੱਕ ਪੈਦਲ ਚੱਲਣਾ ਸ਼ੁਰੂ ਕੀਤਾ ਜਾਵੇ ਤਾਂ ਤੁਸੀਂ ਡਾਈਬਿਟੀਜ਼ ਟਾਈਪ-2, ਡਾਈਬਿਟੀਜ਼ ਦੇ ਖ਼ਤਰੇ ਨੂੰ ਵੀ ਘੱਟ ਕਰ ਸਕਦੇ ਹੋ। 

4. ਦਿਲ ਰਹੇਗਾ ਸਿਹਤਮੰਦ 
ਸੋਧ ਮੁਤਾਬਕ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਦਿਲ ਵੀ ਸਿਹਤਮੰਦ ਰਹਿੰਦਾ ਹੈ। ਇਸ ਦੇ ਨਾਲ ਹੀ ਕੋਲੈਸਟਰੋਲ ਅਤੇ ਬਲੱਡ ਪ੍ਰੈਸ਼ਰ 'ਤੇ ਕਾਬੂ ਪਾਉਣ 'ਚ ਵੀ ਮਦਦ ਮਿਲਦੀ ਹੈ। 

ਇਹ ਵੀ ਪੜ੍ਹੋ : Health Tips: ਸਾਵਧਾਨ! ਰਾਤ ਦੇ ਸਮੇਂ ਕਦੇ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ, ਸਿਹਤ ਹੋ ਸਕਦੀ ਹੈ ਖ਼ਰਾਬ

PunjabKesari

5. ਪਾਚਨ ਸ਼ਕਤੀ ਮਜ਼ਬੂਤ
ਖਾਣਾ ਖਾਣ ਤੋਂ ਬਾਅਦ ਉਸ ਖਾਣੇ ਨੂੰ ਸਰੀਰ ਵਿਚ ਪੱਚਣ ਲਈ ਸਮਾਂ ਲੱਗਦਾ ਹੈ। ਜੇਕਰ ਤੁਸੀਂ ਖਾਣੇ ਤੋਂ ਬਾਅਦ ਰੋਜ਼ਾਨਾ 15-20 ਮਿੰਟ ਤੱਕ ਸੈਰ ਕਰੋ ਤਾਂ ਇਸ ਨਾਲ ਪਾਚਨ ਸ਼ਕਤੀ ਤੇਜ਼ ਹੋ ਜਾਂਦੀ ਹੈ। ਇਸ ਨਾਲ ਸਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ।

6. ਭਾਰ ਘਟਾਓ
ਰਾਤ ਦਾ ਖਾਣਾ ਖਾਣ ਤੋਂ ਬਾਅਦ 20 ਮਿੰਟ ਸੈਰ ਕਰੋ। ਅਜਿਹਾ ਕਰਨ ਨਾਲ ਤੁਹਾਡਾ ਭਾਰ ਘੱਟ ਹੋਵੇਗਾ। 

ਇਹ ਵੀ ਪੜ੍ਹੋ : Health Tips: ਗਰਮੀਆਂ 'ਚ ਸਰੀਰ ਨੂੰ ਠੰਡਾ ਰੱਖਣ ਲਈ ਖੀਰੇ ਸਣੇ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਹਮੇਸ਼ਾ ਰਹੋਗੇ ਫਿੱਟ

PunjabKesari

7. ਢਿੱਡ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਦੂਰ
ਰੋਜ਼ਾਨਾ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਢਿੱਡ ’ਚ ਹੋਣ ਵਾਲੀਆਂ ਪਰੇਸ਼ਾਨੀਆਂ ਜਿਵੇਂ- ਢਿੱਡ ’ਚ ਦਰਜ ਹੋਣਾ, ਕਬਜ਼, ਐਸੀਡਿਟੀ ਆਦਿ ਤੋਂ ਰਾਹਤ ਮਿਲ ਜਾਂਦੀ ਹੈ।

8. ਦਰਦ 'ਚ ਰਾਹਤ 
ਹੱਡੀਆਂ ਅਤੇ ਮਾਸਪੇਸ਼ੀਆਂ 'ਚ ਦਰਦ ਹੋਣ 'ਤੇ ਵੀ ਪੈਦਲ ਚੱਲਣਾ ਇਕ ਵਧੀਆ ਉਪਾਅ ਹੈ। ਇਸ ਨਾਲ ਦਰਦ 'ਚ ਰਾਹਤ ਮਿਲਦੀ ਹੈ। ਸਰੀਰ ਦੀ ਕਾਰਜਪ੍ਰਣਾਲੀ ਦੁਰੱਸਤ ਰਹਿੰਦੀ ਹੈ ਅਤੇ ਗਤੀਸ਼ੀਲਤਾ ਆਉਂਦੀ ਹੈ।

ਇਹ ਵੀ ਪੜ੍ਹੋ : Health Tips: ਗਰਮੀਆਂ ਦੇ ਮੌਸਮ ’ਚ ਲੋਕ ਭੁੱਲ ਕੇ ਫਰਿੱਜ 'ਚ ਨਾ ਰੱਖਣ ਇਹ ਚੀਜ਼ਾਂ, ਸਿਹਤ ਹੋ ਸਕਦੀ ਹੈ ਖ਼ਰਾਬ

PunjabKesari


author

rajwinder kaur

Content Editor

Related News