ਟੀ. ਬੀ. ਦੇ ਰੋਗ ਨੂੰ ਜੜ ਤੋਂ ਖਤਮ ਕਰਦੇ ਹਨ ਇਹ ਘਰੇਲੂ ਨੁਸਖੇ

07/19/2017 5:28:12 PM

ਨਵੀਂ ਦਿੱਲੀ— ਟੀ ਬੀ ਇਕ ਅਜਿਹੀ ਬੀਮਾਰੀ ਹੈ ਜੋ ਮਾਈਕੋਈਕਟੀਰੀਅਮ ਟਯੂਬਕੁਲੋਸਿਸ ਬੈਕਟੀਰੀਆ ਦੇ ਕਾਰਨ ਫੈਲਦੀ ਹੈ। ਇਹ ਜ਼ਿਆਦਾਤਰ ਫੇਫੜਿਆਂ ਵਿਚ ਹੁੰਦੀ ਹੈ ਅਤੇ ਇਸ ਨਾਲ ਰੋਗੀ ਨੂੰ ਖਾਂਸੀ, ਕਫ ਅਤੇ ਬੁਖਾਰ ਹੋ ਜਾਂਦਾ ਹੈ। ਇਹ ਇਕ ਤਰ੍ਹਾਂ ਨਾਲ ਛੂਤ ਦਾ ਰੋਗ ਹੁੰਦਾ ਹੈ। ਜਿਸ ਦਾ ਜੇ ਸ਼ੁਰੂਆਤ ਵਿਚ ਹੀ ਇਲਾਜ ਨਾ ਕੀਤਾ ਜਾਵੇ ਤਾਂ ਇਹ ਰੋਗੀ ਦੇ ਲਈ ਜਾਨਲੇਵਾ ਸਾਬਿਤ ਹੋ ਸਕਦਾ ਹੈ। ਉਂਝ ਤਾਂ ਟੀ. ਬੀ. ਕੋਈ ਆਨੂਵਾਂਸ਼ਿਕ ਰੋਗ ਨਹੀਂ ਹੈ ਅਤੇ ਇਹ ਕਿਸੇ ਵੀ ਰੋਗੀ ਨੂੰ ਹੋ ਸਕਦੀ ਹੈ ਪਰ ਇਹ ਜਦੋਂ ਪਰਿਵਾਰ ਦੇ ਇਕ ਵਿਅਕਤੀ ਨੂੰ ਹੋ ਜਾਵੇ ਤਾਂ ਬਾਕੀ ਲੋਕਾਂ ਨੂੰ ਕਾਫੀ ਪਰਹੇਜ਼ ਰੱਖਣਾ ਪੈਂਦਾ ਹੈ ਕਿਉਂਕਿ ਰੋਗੀ ਦੇ ਖਾਂਸੀ ਕਰਨ ਅਤੇ ਛਿੱਕਣ ਨਾਲ ਜੀਵਾਣੂ ਫੈਲ ਜਾਂਦੇ ਹਨ, ਜਿਸ ਨਾਲ ਦੂਜੇ ਮੈਂਬਰਾਂ ਨੂੰ ਵੀ ਇਹ ਸਮੱਸਿਆ ਹੋ ਸਕਦੀ ਹੈ। ਇਸ ਬੀਮਾਰੀ ਦਾ ਇਲਾਜ ਕਾਫੀ ਹੌਲੀ ਹੈ। ਰੋਗੀ ਨੂੰ ਠੀਕ ਹੋਣ ਵਿਚ ਕਾਫੀ ਸਮਾਂ ਲੱਗ ਜਾਂਦਾ ਹੈ। ਉਂਝ ਤਾਂ ਡਾਕਟਰਾਂ ਦੀ ਦਵਾਈਆਂ ਦੇ ਨਾਲ ਕੁਝ ਘਰੇਲੂ ਨੁਸਖੇ ਵੀ ਕਰ ਸਕਦੇ ਹੋ। ਜਿਸ ਨਾਲ ਟੀ. ਬੀ. ਦੇ ਰੋਗੀ ਨੂੰ ਕਾਫੀ ਫਾਇਦਾ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦੇ ਕਾਰਨ, ਲੱਛਣ ਅਤੇ ਘਰੇਲੂ ਨੁਸਖੇ
ਕਾਰਨ
- ਜ਼ਿਆਦਾ ਸਿਗਰਟ ਦੀ ਵਰਤੋਂ
- ਸ਼ਰਾਬ ਦੀ ਵਰਤੋਂ
- ਸਾਫ-ਸਫਾਈ ਨਾ ਰੱਖਣਾ
- ਪ੍ਰਦੂਸ਼ਤ ਹਵਾ ਵਿਚ ਸਾਹ ਲੈਣਾ
ਲੱਛਣ 
- ਭੁੱਖ ਨਾ ਲਗਣਾ
- ਭਾਰ ਘੱਟ ਹੋਣਾ
- ਬੁਖਾਰ 
- ਲਗਾਤਾਰ ਖਾਂਸੀ ਆਉਣਾ ਅਤੇ ਇਸ ਨਾਲ ਬਲਗਮ ਅਤੇ ਖੂਨ ਨਿਕਲਣਾ
- ਗਰਦਨ ਵਿਚ ਸੋਜ ਹੋਣਾ
- ਛਾਤੀ ਵਿਚ ਦਰਦ ਹੋਣਾ
- ਸਾਹ ਤੇਜ਼ ਹੋਣਾ
- ਥਕਾਵਟ, ਕਮਜ਼ੋਰੀ 
ਘਰੇਲੂ ਨੁਸਖੇ
1. ਲਸਣ 
ਇਸ ਵਿਚ ਕਾਫੀ ਮਾਤਰਾ ਵਿਚ ਸਲਫਿਯੁਰਿਕ ਐਸਿਡ ਮੌਜੂਦ ਹੁੰਦਾ ਹੈ ਜੋ ਟੀ. ਬੀ. ਦੇ ਕੀਟਾਣੂਆਂ ਨੂੰ ਖਤਮ ਕਰਨ ਵਿਚ ਮਦਦ ਕਰਦੇ ਹਨ। ਇਸ ਲਈ ਅੱਧਾ ਚੱਮਚ ਲਸਣ ਵਿਚ, 1 ਕੱਪ ਦੁੱਧ ਅਤੇ 4 ਕੱਪ ਪਾਣੀ ਨੂੰ ਇਕੱਠਾ ਪਾ ਲਓ। ਜਦੋਂ ਇਹ ਮਿਸ਼ਰਣ 1 ਚੋਥਾਈ ਰਹਿ ਜਾਵੇ ਤਾਂ ਇਸ ਨੂੰ ਦਿਨ ਵਿਚ 3 ਵਾਰ ਪੀਣ ਨਾਲ ਫਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਗਰਮ ਦੁੱਧ ਵਿਚ ਲਸਣ ਮਿਲਾ ਕੇ ਵੀ ਪੀਤਾ ਜਾ ਸਕਦਾ ਹੈ। ਇਸ ਲਈ ਦੁੱਧ ਦੀ ਕਲੀਆਂ ਉਬਾਲੋ ਅਤੇ ਫਿਰ ਇਸ ਦੀ ਵਰਤੋਂ ਕਰੋ।

PunjabKesari
2. ਕੇਲਾ
ਇਸ ਲਈ 1 ਪੱਕੇ ਹੋ ਕੇਲੇ ਨੂੰ ਮਸਲ ਕੇ ਨਾਰੀਅਲ ਪਾਣੀ ਵਿਚ ਮਿਲਾਓ ਅਤੇ ਇਸ ਦੇ ਬਾਅਦ ਸ਼ਹਿਦ ਅਤੇ ਦਹੀ ਮਿਲਾਓ। ਇਸ ਨੂੰ ਦਿਨ ਵਿਤ ਦੋ ਵਾਰ ਖਾਣ ਨਾਲ ਰੋਗੀ ਨੂੰ ਫਾਇਦਾ ਹੁੰਦਾ ਹੈ ਇਸ ਤੋਂ ਇਲਾਵਾ ਕੱਚੇ ਕੇਲੇ ਦਾ ਜੂਸ ਮਿਲਾ ਕੇ ਰੋਜ਼ਾਨਾ ਪੀ ਸਕਦੇ ਹੋ।

PunjabKesari
3. ਆਂਵਲਾ 
ਕੱਚੇ ਆਂਵਲੇ ਨੂੰ ਪੀਸ ਕੇ ਇਸ ਦਾ ਜੂਸ ਬਣਾ ਲਓ ਅਤੇ ਇਸ ਵਿਚ 1 ਚੱਮਚ ਸ਼ਹਿਦ ਮਿਲਾਕੇ ਰੋਜ਼ਾਨਾ ਸਵੇਰੇ ਪੀਣ ਨਾਲ ਫਾਇਦਾ ਹੁੰਦਾ ਹੈ।

PunjabKesari
4. ਸੰਤਰਾ
ਇਸ ਲਈ ਤਾਜ਼ਾ ਸੰਤਰੇ ਦੇ ਜੂਸ ਵਿਚ ਨਮਕ ਅਤੇ ਸ਼ਹਿਦ ਮਿਲਾ ਕੇ ਰੋਜ਼ਾਨਾ ਸਵੇਰੇ ਸ਼ਾਮ ਪੀਓ। ਇਸ ਤੋਂ ਇਲਾਵਾ ਸੰਤਰਾ ਖਾਣ ਨਾਲ ਟੀ. ਬੀ. ਦੇ ਰੋਗੀ ਨੂੰ ਫਾਇਦਾ ਹੁੰਦਾ ਹੈ।
5. ਕਾਲੀ ਮਿਰਚ 
ਫੇਫੜਿਆਂ ਵਿਚ ਜਮਾ ਕਫ ਅਤੇ ਖਾਂਸੀ ਨੂੰ ਦੂਰ ਕਰਨ ਲਈ ਕਾਲੀ ਮਿਰਚ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ਲਈ ਥੋੜ੍ਹੇ ਜਿਹੇ ਮੱਖਣ ਵਿਚ 8-10 ਕਾਲੀ ਮਿਰਚ ਫ੍ਰਾਈ ਕਰੋ ਅਤੇ ਇਸ ਵਿਚ 1 ਚੁਟਕੀ ਹਿੰਗ ਮਿਲਾ ਕੇ ਪੀਸ  ਲਓ। ਇਸ ਮਿਸ਼ਰਣ ਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਦਿਨ ਵਿਚ 7-8 ਵਾਰ ਖਾਓ।
6. ਅਖਰੋਟ
ਇਸ ਨੂੰ ਪੀਸ ਕੇ ਪਾਊਡਰ ਬਣਾ ਲਓ ਅਤੇ ਇਸ ਵਿਚ ਕੁਝ ਪੀਸੀ ਹੋਈਆਂ ਲੱਸਣ ਦੀ ਕਲੀਆਂ ਮਿਲਾਓ। ਫਿਰ ਇਸ ਵਿਚ ਘਰ ਵਿਚ ਬਣਿਆ ਤਾਜ਼ਾ ਮੱਖਣ ਮਿਲਾ ਕੇ ਖਾਓ।


Related News