ਨਹੀਂ ਵਧੇਗਾ Sugar Level, ਕਿਚਨ ''ਚ ਮੌਜੂਦ ਇਨ੍ਹਾਂ 7 ਗੁਣਕਾਰੀ ਖਾਧ ਪਰਾਦਥਾਂ ਨੂੰ ਕਰੋ Diet ''ਚ ਸ਼ਾਮਲ

Thursday, Dec 08, 2022 - 07:59 PM (IST)

ਨਵੀਂ ਦਿੱਲੀ (ਬਿਊਰੋ)- ਬਦਲਦੇ ਲਾਈਫ ਸਟਾਈਲ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਕਈ ਬੀਮਾਰੀਆਂ ਜਨਮ ਲੈ ਰਹੀਆਂ ਹਨ ਜਿਨ੍ਹਾਂ ਵਿੱਚੋਂ ਸ਼ੂਗਰ ਸਭ ਤੋਂ ਖਤਰਨਾਕ ਬੀਮਾਰੀ ਹੈ। ਸ਼ੂਗਰ ਕਾਰਨ ਮਰੀਜ਼ ਨੂੰ ਸਾਰੀ ਉਮਰ ਦਵਾਈਆਂ ਖਾਣੀਆਂ ਪੈਂਦੀਆਂ ਹਨ। ਇਸ ਬੀਮਾਰੀ ਤੋਂ ਰਾਹਤ ਪਾਉਣ ਲਈ ਤੁਸੀਂ ਆਪਣੀ ਖੁਰਾਕ 'ਚ ਕੁਝ ਬਦਲਾਅ ਕਰ ਸਕਦੇ ਹੋ। ਹੇਠਾਂ ਦੱਸੀਆਂ ਇਨ੍ਹਾਂ ਚੀਜ਼ਾਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਤੁਸੀਂ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...

ਕਾਲੀ ਮਿਰਚ

PunjabKesari

ਕਾਲੀ ਮਿਰਚ ਰਸੋਈ ਵਿੱਚ ਵਰਤਿਆ ਜਾਣ ਵਾਲਾ ਸਭ ਤੋਂ ਮਹੱਤਵਪੂਰਨ ਮਸਾਲਾ ਹੈ। ਇਸ ਵਿੱਚ ਪਿਪੇਰਿਨ ਨਾਮਕ ਪੌਸ਼ਟਿਕ ਤੱਤ ਹੁੰਦਾ ਹੈ ਜਿਸ ਵਿੱਚ ਐਂਟੀਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। 2013 ਦੀ ਇੱਕ ਖੋਜ ਅਨੁਸਾਰ ਕਾਲੀ ਮਿਰਚ ਵਿੱਚ ਪਾਇਆ ਜਾਣ ਵਾਲਾ ਏਸੇਂਸ਼ੀਅਲ ਆਇਲ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਡਾਇਬੀਟੀਜ਼ ਲੈਵਲ ਅਤੇ ਬਲੱਡ ਕੋਲੈਸਟ੍ਰਾਲ ਦਾ ਪੱਧਰ ਵੀ ਕੰਟਰੋਲ 'ਚ ਰਹਿੰਦਾ ਹੈ।

ਦਾਲਚੀਨੀ

ਦਾਲਚੀਨੀ ਸ਼ੂਗਰ ਦੇ ਮਰੀਜ਼ਾਂ ਲਈ ਵੀ ਵਰਦਾਨ ਸਾਬਤ ਹੋ ਸਕਦੀ ਹੈ। ਇਸ ਵਿੱਚ ਸਿਨਾਮਨ ਪਾਈ ਜਾਂਦੀ ਹੈ ਜੋ ਟਾਈਪ 2 ਡਾਇਬੀਟੀਜ਼ ਦੇ ਲੋਕਾਂ ਦਾ ਗਲਾਈਸੈਮਿਕ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ। ਇਸ ਦੇ ਸੇਵਨ ਨਾਲ ਫਾਸਟਿੰਗ ਪਲਾਜ਼ਮਾ ਗਲੂਕੋਜ਼ ਦਾ ਪੱਧਰ ਵੀ ਕੰਟੋਰਲ ਰਹਿੰਦਾ ਹੈ। ਦਾਲਚੀਨੀ ਵਿੱਚ ਐਂਟੀ-ਇੰਫਲੇਮੇਟਰੀ ਗੁਣ ਵੀ ਹੁੰਦੇ ਹਨ ਜੋ ਕਿਸੇ ਵੀ ਤਰ੍ਹਾਂ ਦੀ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।

ਅਦਰਕ

PunjabKesari

ਅਦਰਕ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਅਤੇ HbA1c ਦੇ ਪੱਧਰ ਨੂੰ 'ਚ ਕਮੀ ਆਉਂਦੀ ਹੈ। ਇਕ ਖੋਜ ਮੁਤਾਬਕ ਅਦਰਕ ਦਾ ਸੇਵਨ ਕਰਨ ਨਾਲ ਦਰਦ ਵੀ ਘੱਟ ਹੁੰਦਾ ਹੈ। ਇਹ ਟਾਈਪ 2 ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਅਦਰਕ ਕੋਲੈਸਟ੍ਰਾਲ ਲੈਵਲ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦਾ ਹੈ।

ਇਹ ਵੀ ਪੜ੍ਹੋ : ਸਵੇਰੇ ਉੱਠ ਕੇ ਪੀਓ ਕੋਸਾ ਪਾਣੀ, ਸਿਹਤ ਨੂੰ ਇਕ ਨਹੀਂ ਸਗੋਂ ਹੋਣਗੇ ਅਨੇਕਾਂ ਫ਼ਾਇਦੇ

ਇਲਾਇਚੀ

ਇਲਾਇਚੀ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਇਹ ਗੁਣ ਤੁਹਾਡੀ ਸ਼ੂਗਰ ਨੂੰ ਕੰਟਰੋਲ ਕਰਨ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰਦੇ ਹਨ।

ਲਸਣ

PunjabKesari

ਲਸਣ ਵਿੱਚ ਐਂਟੀਡਾਇਬੀਟਿਕ ਅਤੇ ਹਾਈਪੋਲੀਪੀਡੈਮਿਕ ਗੁਣ ਹੁੰਦੇ ਹਨ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ। 2011 ਦੀ ਇੱਕ ਖੋਜ ਅਨੁਸਾਰ ਲਸਣ ਖਾਣ ਨਾਲ ਟਾਈਪ 2 ਡਾਇਬਟੀਜ਼ ਦੇ ਮਰੀਜ਼ਾਂ ਦਾ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਲਸਣ ਦੀਆਂ 2-3 ਕਲੀਆਂ ਲਓ। ਇਸ ਨਾਲ ਤੁਹਾਡਾ ਸ਼ੂਗਰ ਲੈਵਲ ਕੰਟਰੋਲ 'ਚ ਰਹੇਗਾ।

ਮੇਥੀ

ਮੇਥੀ ਨੂੰ ਸ਼ੂਗਰ ਦੇ ਮਰੀਜ਼ਾਂ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੀ ਹਾਈਪੋਗਲਾਈਸੇਮਿਕ ਐਕਟੀਵਿਟੀ ਦੇ ਕਾਰਨ ਗਲੂਕੋਜ਼ ਦੀ ਟਾਲਰੇਂਸ ਸਮਰੱਥਾ ਵਧਦੀ ਹੈ ਅਤੇ ਸ਼ੂਗਰ ਦਾ ਪੱਧਰ ਵੀ ਕੰਟਰੋਲ ਹੁੰਦਾ ਹੈ। ਮੇਥੀ ਵਿੱਚ ਫਾਈਬਰ, ਕਾਰਬੋਹਾਈਡ੍ਰੇਟ ਵਰਗੇ ਤੱਤ ਵੀ ਪਾਏ ਜਾਂਦੇ ਹਨ। ਇਹ ਟਾਈਪ 2 ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਮੰਨੀ ਜਾਂਦਾ ਹੈ।

ਕਰੀ ਪੱਤਾ

PunjabKesari

ਕਰੀ ਪੱਤਾ ਹਾਈ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਮੈਟਾਬੋਲਿਜ਼ਮ ਦੇ ਪੱਧਰ 'ਤੇ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਇਹ ਆਕਸੀਡੇਟਿਵ ਸਟ੍ਰੈਸ ਨੂੰ ਘੱਟ ਕਰਨ 'ਚ ਵੀ ਮਦਦ ਕਰਦਾ ਹੈ। ਸਾਲ 2013 ਵਿੱਚ ਕੀਤੀ ਰਿਸਰਚ ਦੇ ਅਨੁਸਾਰ, ਕਰੀ ਪੱਤੇ ਦੇ ਪਾਊਡਰ ਦਾ ਸੇਵਨ ਕਰਨ ਨਾਲ ਫਾਸਟਿੰਗ ਅਤੇ ਪੀਪੀ ਦੋਵੇਂ ਤਰ੍ਹਾਂ ਦੇ ਬਲੱਡ ਸ਼ੂਗਰ ਕੰਟਰੋਲ ਵਿੱਚ ਰਹਿੰਦੇ ਹਨ ।

ਹਲਦੀ

ਹਲਦੀ ਵਿੱਚ ਐਂਟੀ-ਇੰਫਲੇਮੇਟਰੀ ਅਤੇ ਐਂਟੀਆਕਸੀਡੈਂਟ ਦੇ ਗੁਣ ਹੁੰਦੇ ਹਨ ਜੋ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਵੀ ਮਦਦ ਕਰਦੇ ਹਨ। ਇਸ ਤੋਂ ਇਲਾਵਾ ਭਾਰ ਘਟਾਉਣ ਲਈ ਵੀ ਹਲਦੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ਦਾ ਸੇਵਨ ਕਰਨ ਨਾਲ ਹਾਈ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ ਅਤੇ ਕਿਡਨੀ ਸਬੰਧੀ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News