Health Tips: ‘ਢਿੱਡ ਦਰਦ’ ਹੋਣ ’ਤੇ ਦਵਾਈ ਦੀ ਵਰਤੋਂ ਕਰਨੀ ਹੋ ਸਕਦੀ ਹੈ ‘ਖ਼ਤਰਨਾਕ’, ਅਪਣਾਓ ਇਹ ਘਰੇਲੂ ਨੁਸਖ਼ੇ

04/12/2021 1:06:27 PM

ਜਲੰਧਰ (ਬਿਊਰੋ) - ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋਣਾ ਇੱਕ ਆਮ ਗੱਲ ਹੈ। ਇਨ੍ਹਾਂ ਵਿੱਚੋਂ ਇੱਕ ਹੈ ‘ਢਿੱਡ ਦਰਦ’ ਹੋਣ ਦੀ ਸਮੱਸਿਆ। ਢਿੱਡ ਦਰਦ ਦੀ ਸਮੱਸਿਆ ਜ਼ਿਆਦਾਤਰ ਖਾਣੇ ਵਿੱਚ ਬਦਲਾਅ ਅਤੇ ਪਾਚਨ ਕਿਰਿਆ ’ਚ ਗੜਬੜੀ ਦੇ ਕਰਕੇ ਹੁੰਦੀ ਹੈ। ਜੇਕਰ ਲਗਾਤਾਰ ਤੁਹਾਡਾ ਢਿੱਡ ਦਰਦ ਹੁੰਦਾ ਹੈ ਤਾਂ ਇਸ ਦੇ ਕਈ ਹੋਰ ਕਾਰਨ ਵੀ ਹੋ ਸਕਦੇ ਹਨ। ਢਿੱਡ ਦਰਦ ਹੋਣ ਦੇ ਨਾਲ-ਨਾਲ ਉਲਟੀ, ਠੰਡ ਲੱਗਣਾ, ਕਮਜ਼ੋਰੀ, ਭੁੱਖ ਨਾ ਲੱਗਣਾ ਜਿਹੀਆਂ ਸਮੱਸਿਆ ਹੁੰਦੀਆਂ ਹਨ, ਤਾਂ ਇਹ ਢਿੱਡ ਦੀ ਇਨਫੈਕਸ਼ਨ ਦੇ ਲੱਛਣ ਹੋ ਸਕਦੇ ਹਨ। ਜੇਕਰ ਇਕੱਲਾ ਢਿੱਡ ਦਰਦ ਹੁੰਦਾ ਹੈ, ਤਾਂ ਉਹ ਜ਼ਿਆਦਾਤਰ ਸਾਫ਼-ਸਫ਼ਾਈ ਨਾ ਰੱਖਣ ਕਾਰਨ ਜਾਂ ਫਿਰ ਬਾਹਰ ਦਾ ਖਾਣਾ ਖਾਣ ਕਾਰਨ ਹੁੰਦਾ ਹੈ, ਜਿਸ ਨੂੰ ਢਿੱਡ ਦੀ ਇਨਫੈਕਸ਼ਨ ਵੀ ਕਿਹਾ ਜਾਂਦਾ ਹੈ। ਇਸੇ ਕਰਕੇ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਢਿੱਡ ਦਰਦ ਅਤੇ ਢਿੱਡ ਦੀ ਇਨਫੈਕਸ਼ਨ ਤੋਂ ਛੁਟਕਾਰਾ ਪਾ ਸਕਦੇ ਹੋ....

ਲਸਣ
ਸਾਨੂੰ ਰੋਜ਼ਾਨਾ ਤੁਹਾਨੂੰ ਸਵੇਰੇ ਖਾਲੀ ਢਿੱਡ ਲਸਣ ਦੀਆਂ 2-3 ਕਲੀਆਂ ਖਾਣੀਆਂ ਚਾਹੀਦੀਆਂ ਹਨ। ਇਸ ਨਾਲ ਢਿੱਡ ਦਰਦ ਅਤੇ ਢਿੱਡ ਇਨਫੈਕਸ਼ਨ ਦੀ ਸਮੱਸਿਆ ਕਦੇ ਨਹੀਂ ਹੁੰਦੀ।

ਲੌਂਗ
ਦਿਨ ’ਚ ਰੋਜ਼ਾਨਾ ਇੱਕ ਲੌਂਗ ਦਾ ਸੇਵਨ ਜ਼ਰੂਰ ਕਰੋ, ਕਿਉਂਕਿ ਲੌਂਗ ਢਿੱਡ ਅਤੇ ਅੰਤੜੀਆਂ ਵਿੱਚ ਹੋਣ ਵਾਲੇ ਬੈਕਟੀਰੀਆ ਨੂੰ ਦੂਰ ਕਰਦਾ ਹੈ। ਇਸ ਨਾਲ ਢਿੱਡ ਦੀ ਇਨਫੈਕਸ਼ਨ ਦੀ ਸਮੱਸਿਆ ਨਹੀਂ ਹੁੰਦੀ।

ਸ਼ਹਿਦ
ਜੇਕਰ ਤੁਹਾਨੂੰ ਢਿੱਡ ਦਰਦ ਦੀ ਸਮੱਸਿਆ ਹੋ ਰਹੀ ਹੈ, ਤਾਂ ਸ਼ਹਿਦ ਨੂੰ ਦਾਲਚੀਨੀ ਪਾਊਡਰ ਨਾਲ ਮਿਲਾ ਕੇ ਖਾਓ। ਢਿੱਡ ਦੀ ਇਨਫੈਕਸ਼ਨ ਦੂਰ ਕਰਨ ਲਈ ਇਕ ਚਮਚ ਹਲਦੀ ਪਾਊਡਰ ਵਿੱਚ 6 ਛੋਟੇ ਚਮਚ ਸ਼ਹਿਦ ਰਲਾ ਕੇ ਇੱਕ ਜਾਰ ਵਿਚ ਰੱਖ ਦਿਓ। ਇਸ ਨੂੰ ਦਿਨ ਵਿਚ ਦੋ ਵਾਰ ਅੱਧਾ ਦਾ ਚਮਚ ਖਾਓ। ਢਿੱਡ ਦੀ ਇਨਫੈਕਸ਼ਨ ਠੀਕ ਹੋ ਜਾਵੇਗੀ ।

ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ

ਹਿੰਗ
ਢਿੱਡ ਵਿੱਚ ਗੈਸ ਦੀ ਵਜ੍ਹਾ ਨਾਲ ਦਰਦ ਹੋਵੇ, ਤਾਂ ਥੋੜ੍ਹੀ ਜਿਹੀ ਹਿੰਗ ਪਾਣੀ ਵਿੱਚ ਮਿਲਾ ਕੇ ਪੀਓ ਅਤੇ ਪਾਣੀ ਵਿਚ ਹਿੰਗ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਧੁੰਨੀ ’ਤੇ ਲਗਾਓ। ਇਸ ਨਾਲ ਢਿੱਡ ਦਰਦ ਅਤੇ ਗੈਸ ਦੀ ਸਮੱਸਿਆ ਦੂਰ ਹੋ ਜਾਵੇਗੀ ।

ਪੜ੍ਹੋ ਇਹ ਵੀ ਖ਼ਬਰਾਂ - ‘ਗੁੱਸੇ’ ਵਾਲੇ ਤੇ ‘ਲਗਜ਼ਰੀ ਲਾਈਫ਼’ ਜਿਊਣ ਦਾ ਸ਼ੌਕ ਰੱਖਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਕਈ ਗੱਲਾਂ

ਅਜਵਾਈਣ
ਜੇਕਰ ਤੁਹਾਡਾ ਖਾਣਾ ਖਾਣ ਤੋਂ ਬਾਅਦ ਢਿੱਡ ਦਰਦ ਹੁੰਦਾ ਹੈ, ਤਾਂ 1 ਚਮਚ ਅਜਵਾਇਣ ਨੂੰ ਤਵੇ ’ਤੇ ਭੁੰਨ ਕੇ ਉਸ ਵਿਚ ਕਾਲਾ ਨਮਕ ਮਿਲਾ ਕੇ ਇਸ ਨੂੰ ਕੋਸੇ ਪਾਣੀ ਨਾਲ ਲਓ। ਇਸ ਨਾਲ ਢਿੱਡ ਦਰਦ ਠੀਕ ਹੋ ਜਾਵੇਗਾ ।

ਪੜ੍ਹੋ ਇਹ ਵੀ ਖ਼ਬਰਾਂ - ‘ਟਾਇਲਟ’ ’ਚ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਗੰਭੀਰ ਬੀਮਾਰੀਆਂ 

ਤੁਲਸੀ ਦਾ ਰਸ
ਢਿੱਡ ਦਰਦ ਹੋਣ ’ਤੇ ਤੁਰੰਤ ਤੁਲਸੀ ਦਾ ਰਸ ਲਓ ਜਾਂ ਫਿਰ ਤੁਲਸੀ ਦੀ ਚਾਹ ਬਣਾ ਕੇ ਪੀਓ। ਅਜਿਹਾ ਕਰਨ ਨਾਲ ਢਿੱਡ ਦਰਦ ਤੋਂ ਆਰਾਮ ਮਿਲੇਗਾ।

ਪੜ੍ਹੋ ਇਹ ਵੀ ਖ਼ਬਰਾਂ - Health Tips: 40 ਸਾਲ ਤੋਂ ਬਾਅਦ ‘ਹੱਡੀਆਂ’ ਨੂੰ ਬਣਾਉਣਾ ਚਾਹੁੰਦੇ ਹੋ ‘ਮਜ਼ਬਤ’ ਤਾਂ ਇਨ੍ਹਾਂ ਤਰੀਕਿਆਂ ਦੀ ਜ਼ਰੂਰ ਕਰੋ ਵਰਤੋਂ

ਅਦਰਕ
ਢਿੱਡ ਦਰਦ ਦੀ ਸਮੱਸਿਆ ਹੋਣ ’ਤੇ ਅਦਰਕ ਦਾ ਰਸ ਧੁੰਨੀ ਵਿੱਚ ਲਗਾਓ ਅਤੇ ਨਾਲ ਹੀ ਅਦਰਕ ਦਾ ਛੋਟਾ ਜਿਹਾ ਟੁਕੜਾ ਮੂੰਹ ਵਿੱਚ ਰੱਖ ਕੇ ਚੂਸੋ। ਇਸ ਨਾਲ ਢਿੱਡ ਦਰਦ ਠੀਕ ਹੋ ਜਾਂਦਾ ਹੈ ਅਤੇ ਪਾਚਣ ਕਿਰਿਆ ਵੀ ਠੀਕ ਹੋ ਜਾਂਦੀ ਹੈ ।


rajwinder kaur

Content Editor

Related News