ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਖਾਣੀ ਚਾਹੀਦੀ ਪਾਲਕ, ਜਾਣੋ ਕੀ ਹੈ ਕਾਰਨ

Friday, Oct 25, 2024 - 03:40 PM (IST)

ਹੈਲਥ ਡੈਸਕ - ਸਰਦੀਆਂ ਦਾ ਮੌਸਮ ਸਬਜ਼ੀਆਂ ਦਾ ਮੌਸਮ ਹੈ। ਮੇਥੀ, ਕਰਮੇਟਾ, ਅਮਰੂਦ, ਪੋਈ, ਪਾਲਕ ਵਰਗੀਆਂ ਬਹੁਤ ਸਾਰੀਆਂ ਸਬਜ਼ੀਆਂ ਹਨ ਪਰ ਇਨ੍ਹਾਂ ਸਭ ਦੇ ’ਚ ਪਾਲਕ ਦੀ ਸਬਜ਼ੀ ਦਾ ਸਵਾਦ ਵੱਖਰਾ ਹੁੰਦਾ ਹੈ। ਸਰਦੀਆਂ ’ਚ ਹਰ ਘਰ ਦੀ ਰਸੋਈ ’ਚ ਪਾਲਕ ਦਾ ਸਾਗ ਤਿਆਰ ਕੀਤਾ ਜਾਂਦਾ ਹੈ। ਪਾਲਕ ਇਸ ਲਈ ਵੀ ਪਸੰਦ ਕੀਤੀ ਜਾਂਦੀ ਹੈ ਕਿਉਂਕਿ ਇਹ ਸਵਾਦਿਸ਼ਟ ਹੁੰਦੀ ਹੈ, ਨਾਲ ਹੀ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ 'ਚ ਆਇਰਨ, ਕੈਲਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ ਪਰ, ਪਾਲਕ ਸਾਡੀ ਸਿਹਤ ਨੂੰ ਖਰਾਬ ਵੀ ਖਰਾਬ ਕਰ ਸਕਦੀ ਹੈ। ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਪਾਲਕ ਸਾਗ ਦਾ ਸੇਵਨ ਗਲਤੀ ਨਾਲ ਵੀ ਨਹੀਂ ਕਰਨਾ ਚਾਹੀਦਾ ਅਤੇ ਕਿਉਂ?

ਪਾਲਕ ਖਾਣ ਦੇ ਨੁਕਸਾਨ :-
ਜੇਕਰ ਤੁਸੀਂ ਕਿਡਨੀ ਸਟੋਨ, ​​ਫੂਡ ਐਲਰਜੀ ਅਤੇ ਪਾਚਨ ਪ੍ਰਣਾਲੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਪੀੜਤ ਹੋ ਅਤੇ ਤੁਸੀਂ ਇਸ ਦਾ ਸੇਵਨ ਕਰ ਰਹੇ ਹੋ, ਤਾਂ ਇਹ ਤੁਹਾਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। 

ਇਨ੍ਹਾਂ ਲੋਕਾਂ ਨੂੰ ਨਹੀਂ ਖਾਣੀ ਚਾਹੀਦੀ ਪਾਲਕ :-

ਯੂਰਿਕ ਐਸਿਡ ਦੀ ਸਮੱਸਿਆ
- ਪਾਲਕ ’ਚ ਮੌਜੂਦ ਪਿਊਰੀਨ ਨਾਮਕ ਤੱਤ ਸਰੀਰ ’ਚ ਯੂਰਿਕ ਐਸਿਡ ਦੇ ਪੱਧਰ ਨੂੰ ਵਧਾਉਂਦਾ ਹੈ। ਇਸ ਕਾਰਨ ਵਿਅਕਤੀ ਦੇ ਜੋੜਾਂ ਦੇ ਦਰਦ ਦੀ ਸਮੱਸਿਆ ਵਧ ਜਾਂਦੀ ਹੈ। ਅਜਿਹੇ 'ਚ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਯੂਰਿਕ ਐਸਿਡ ਦੀ ਸਮੱਸਿਆ ਹੈ, ਉਨ੍ਹਾਂ ਨੂੰ ਪਾਲਨ ਨਹੀਂ ਖਾਣਾ ਚਾਹੀਦਾ।

ਖੂਨ ਪਤਲਾ ਕਰਨ ਦੀ ਦਵਾਈ ਖਾਣ ਵਾਲੇ ਵੀ ਨਾ ਖਾਣ
ਜੇਕਰ ਤੁਸੀਂ ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ ਲੈਂਦੇ ਹੋ ਤਾਂ ਗਲਤੀ ਨਾਲ ਵੀ ਪਾਲਕ ਨਾ ਖਾਓ। ਅਜਿਹਾ ਇਸ ਲਈ ਕਿਉਂਕਿ ਪਾਲਕ 'ਚ ਮੌਜੂਦ ਵਿਟਾਮਿਨ ਕੇ ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ ਨਾਲ ਪ੍ਰਤੀਕਿਰਿਆ ਕਰਦਾ ਹੈ। ਇਸ ਨਾਲ ਤੁਹਾਨੂੰ ਭਾਰੀ ਨੁਕਸਾਨ ਹੋ ਸਕਦਾ ਹੈ।

ਕਿਡਨੀ ਸਟੋਨ
ਗੁਰਦੇ ਦੀ ਪੱਥਰੀ ਤੋਂ ਪੀੜਤ ਲੋਕਾਂ ਨੂੰ ਵੀ ਪਾਲਕ ਨਹੀਂ ਖਾਣੀ ਚਾਹੀਦੀ, ਕਿਉਂਕਿ ਇਸ ’ਚ ਆਕਸਾਲਿਕ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਕਾਰਨ ਜੇਕਰ ਕੋਈ ਕਿਡਨੀ ਸਟੋਨ ਦਾ ਮਰੀਜ਼ ਹੈ ਤਾਂ ਉਸ ਦੀ ਸਮੱਸਿਆ ਵਧ ਸਕਦੀ ਹੈ।

ਕੈਲਸ਼ੀਅਮ ’ਚ ਰੁਕਾਵਟ
ਪਾਲਕ ’ਚ ਕੈਲਸ਼ੀਅਮ ਹੁੰਦਾ ਹੈ। ਇਸ ਵਿਚ ਮੌਜੂਦ ਆਕਸੀਲੇਟਸ ਕੈਲਸ਼ੀਅਮ ਨਾਲ ਬੰਨ੍ਹ ਸਕਦੇ ਹਨ ਅਤੇ ਸਰੀਰ ’ਚ ਕੈਲਸ਼ੀਅਮ ਦੇ ਸੋਖਣ ’ਚ ਰੁਕਾਵਟ ਬਣ ਸਕਦੇ ਹਨ।

ਐਲਰਜੀ
ਪਾਲਕ ਦੇ ਪੱਕੇ ਜਾਂ ਕੱਚੇ ਪੱਤੇ ਖਾਣ ਨਾਲ ਐਲਰਜੀ ਹੋ ਸਕਦੀ ਹੈ। ਪਾਲਕ ਕਾਰਨ ਹੋਣ ਵਾਲੀਆਂ ਐਲਰਜੀ ਓਰਲ ਐਲਰਜੀ ਸਿੰਡਰੋਮ ਦੇ ਸਮਾਨ ਹਨ। ਜੇਕਰ ਤੁਹਾਨੂੰ ਐਲਰਜੀ ਹੈ ਤਾਂ ਇਸ ਨੂੰ ਨਾ ਖਾਓ ਤਾਂ ਤੁਹਾਡੀ ਸਿਹਤ ਲਈ ਬਿਹਤਰ ਰਹੇਗਾ।


 


Sunaina

Content Editor

Related News