Heath Tips: ਮਸਾਲੇਦਾਰ ਪੁਦੀਨੇ ਦੀ ਚਟਨੀ ਹੈ ਸਿਹਤ ਲਈ ਬਹੁਤ ਫਾਇਦੇਮੰਦ, ਜਾਣੋ ਇਸਦੇ ਹੈਰਾਨੀਜਨਕ ਫਾਇਦੇ

07/03/2024 3:26:33 PM

ਜਲੰਧਰ- ਅਸਲ 'ਚ ਪੁਦੀਨੇ 'ਚ ਮੌਜੂਦ ਕਈ ਗੁਣ ਅਤੇ ਇਸ ਦੀ ਮਹਿਕ ਸਿਰ ਦਰਦ ਤੋਂ ਰਾਹਤ ਦਿਵਾਉਣ 'ਚ ਬਹੁਤ ਮਦਦਗਾਰ ਹੁੰਦੀ ਹੈ। ਇਹ ਦਿਮਾਗ ਨੂੰ ਸ਼ਾਂਤ ਕਰਦਾ ਹੈ ਅਤੇ ਤਣਾਅ ਨੂੰ ਦੂਰ ਕਰਦਾ ਹੈ, ਜਿਸ ਕਾਰਨ ਸਿਰਦਰਦ ਦੀ ਸਮੱਸਿਆ 'ਚ ਇਹ ਫਾਇਦੇਮੰਦ ਹੈ। ਜੇਕਰ ਤੁਸੀਂ ਗਰਮੀਆਂ 'ਚ  ਆਪਣੇ ਪਾਚਨ ਤੰਤਰ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ ਤਾਂ ਇਸਦੇ ਲਈ ਵੀ ਪੁਦੀਨੇ ਦੀ ਚਟਨੀ ਤੁਹਾਡੇ ਲਈ ਫਾਇਦੇਮੰਦ ਸਾਬਤ ਹੋਵੇਗੀ। ਪੁਦੀਨਾ ਇਕ ਅਜਿਹੀ ਜੜੀ ਬੂਟੀ ਹੈ, ਜਿਸ ਦੀ ਵਰਤੋਂ ਲੋਕ ਗਰਮੀਆਂ ਵਿਚ ਬਹੁਤ ਕਰਦੇ ਹਨ। ਇਸ ਦੀ ਸ਼ਾਨਦਾਰ ਖੁਸ਼ਬੂ ਲਈ ਲੋਕ ਇਸ ਨੂੰ ਕਈ ਡਰਿੰਕਸ 'ਚ ਇਸਤੇਮਾਲ ਕਰਦੇ ਹਨ। ਇਸ ਦੇ ਨਾਲ ਹੀ ਕਈ ਲੋਕ ਪੁਦੀਨੇ ਦੀ ਚਟਨੀ ਖਾਣਾ ਵੀ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਪੁਦੀਨੇ ਦੀ ਚਟਨੀ ਦੇ ਸ਼ੌਕੀਨ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਦੇ ਕੁਝ ਹੈਰਾਨੀਜਨਕ ਫਾਇਦਿਆਂ ਬਾਰੇ ਦੱਸਾਂਗੇ-

1.ਇਮਿਊਨਿਟੀ ਬੂਸਟ ਹੁੰਦੀ ਹੈ
ਪੁਦੀਨੇ ਦੀ ਚਟਨੀ 'ਚ ਵਿਟਾਮਿਨ-ਸੀ ਕਾਫ਼ੀ ਮਾਤਰਾ 'ਚ ਪਾਇਆ ਜਾਂਦਾ ਹੈ, ਅਜਿਹੇ 'ਚ ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ। ਇਸ ਤੋਂ ਇਲਾਵਾ ਇਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਰੋਕਣ 'ਚ ਮਦਦ ਕਰਦੀ ਹੈ।

2.ਦਰਦਾਂ ਤੋਂ ਮਿਲੇਗੀ ਰਾਹਤ
ਗਰਮੀ ਦੇ ਮੌਸਮ 'ਚ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦਾ ਦਰਦ ਹੁੰਦਾ ਹੈ ਤਾਂ ਤੁਸੀਂ ਆਪਣੇ ਖਾਣੇ 'ਚ ਪੁਦੀਨੇ ਦੀ ਚਟਨੀ ਨੂੰ ਸ਼ਾਮਲ ਕਰ ਸਕਦੇ ਹੋ। ਇਸ ਦਾ ਸੇਵਨ ਕਰਨ ਨਾਲ ਸਿਰ ਦਰਦ, ਮਾਸਪੇਸ਼ੀਆਂ ਦਾ ਦਰਦ ਅਤੇ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਪੁਦੀਨੇ 'ਚ ਪਾਇਆ ਜਾਣ ਵਾਲਾ ਆਇਰਨ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਣ 'ਚ ਮਦਦ ਕਰਦਾ ਹੈ।

3.ਢਿੱਡ ਨਾਲ ਜੁੜੀਆਂ ਸਮੱਸਿਆਵਾਂ
ਪੁਦੀਨੇ ਦੀ ਚਟਨੀ ਖਾਣ ਨਾਲ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਇਸ 'ਚ ਪਾਏ ਜਾਣ ਵਾਲੇ ਫਾਈਟੋਨਿਊਟ੍ਰੀਐਂਟਸ ਅਤੇ ਐਂਟੀਆਕਸੀਡੈਂਟ ਭੋਜਨ ਨੂੰ ਹਜ਼ਮ ਕਰਨ ਦਾ ਕੰਮ ਕਰਦੇ ਹਨ। ਇਸ ਦਾ ਸੇਵਨ ਕਰਨ ਨਾਲ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ਚਟਨੀ ਨੂੰ ਖਾਣ ਨਾਲ ਭੁੱਖ ਲਗਦੀ ਹੈ ਅਤੇ ਉਲਟੀਆਂ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

4.ਸਰੀਰ ਤੰਦਰੁਸਤ ਰਹਿੰਦਾ ਹੈ 
ਗਰਮੀਆਂ ਵਿੱਚ ਪੁਦੀਨੇ ਦੀ ਚਟਨੀ ਦਾ ਸੇਵਨ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਪਾਣੀ ਦੀ ਘਾਟ ਦੀ ਸਮੱਸਿਆ ਦੂਰ ਹੁੰਦੀ ਹੈ। ਪੁਦੀਨੇ 'ਚ ਪਾਏ ਜਾਣ ਵਾਲੇ ਐਂਟੀ-ਇੰਫਲੇਮੇਟਰੀ ਗੁਣ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ।  

5.ਲੂ ਲੱਗਣ ਦੀ ਸਮੱਸਿਆ
ਗਰਮੀਆਂ 'ਚ ਬਾਹਰ ਨਿਕਲਣ 'ਤੇ ਲੂ ਲੱਗਣ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ 'ਚ ਤੁਸੀਂ ਨਿਯਮਿਤ ਤੌਰ 'ਤੇ ਪੁਦੀਨੇ ਦੀ ਚਟਨੀ ਦਾ ਸੇਵਨ ਕਰਕੇ ਇਸ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ। ਇਸ ਤੋਂ ਇਲਾਵਾ ਇਹ ਚਟਨੀ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਣ 'ਚ ਵੀ ਮਦਦ ਕਰਦੀ ਹੈ, ਕਿਉਂਕਿ ਪੁਦੀਨੇ ਦੀ ਤਾਸੀਰ ਠੰਢੀ ਹੁੰਦੀ ਹੈ।

6.ਖੰਘ ਅਤੇ ਜ਼ੁਕਾਮ
ਪੁਦੀਨੇ ਦੀ ਚਟਨੀ, ਜੋ ਖਾਣੇ ਦਾ ਸਵਾਦ ਵਧਾਉਂਦੀ ਹੈ, ਉਥੇ ਖਾਂਸੀ ਅਤੇ ਜ਼ੁਕਾਮ ਦੀ ਸਮੱਸਿਆ 'ਚ ਵੀ ਬਹੁਤ ਫਾਇਦੇਮੰਦ ਸਾਬਤ ਹੋਵੇਗੀ। ਦਰਅਸਲ, ਚਟਨੀ ਦਾ ਸੇਵਨ ਨੱਕ, ਗਲੇ ਅਤੇ ਫੇਫੜਿਆਂ ਨੂੰ ਸਾਫ਼ ਕਰਨ 'ਚ ਬਹੁਤ ਮਦਦ ਕਰਦਾ ਹੈ। ਇਸ ਵਿਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਪੁਰਾਣੀ ਖੰਘ ਤੋਂ ਹੋਣ ਵਾਲੀ ਜਲਣ ਤੋਂ ਰਾਹਤ ਦਿਵਾਉਣ ਵਿਚ ਬਹੁਤ ਮਦਦਗਾਰ ਸਾਬਤ ਹੋਣਗੇ।

7.ਉਲਟੀ ਤੋਂ ਛੁਟਕਾਰਾ ਪਾਓ
ਜੇਕਰ ਤੁਹਾਨੂੰ ਉਲਟੀ ਦੀ ਸਮੱਸਿਆ ਹੈ ਤਾਂ ਇਸ ਦੇ ਲਈ ਵੀ ਤੁਸੀਂ ਪੁਦੀਨੇ ਦੀ ਚਟਨੀ ਦਾ ਸੇਵਨ ਕਰ ਸਕਦੇ ਹੋ। ਪੁਦੀਨੇ ਦੀਆਂ ਪੱਤੀਆਂ ਵਿੱਚ ਮੌਜੂਦ ਤਾਜ਼ਾ ਸੁਗੰਧ ਮਤਲੀ ਤੋਂ ਛੁਟਕਾਰਾ ਪਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ।


Priyanka

Content Editor

Related News