Health Tips : ਜ਼ਿਆਦਾ ਚਾਹ ਪੀਣ ਵਾਲੇ ਲੋਕ ਜ਼ਰੂਰ ਪੜ੍ਹਨ ਇਹ ਖ਼ਬਰ, ਹੋ ਸਕਦੀਆਂ ਨੇ ਕਈ ਗੰਭੀਰ ਬੀਮਾਰੀਆਂ

Wednesday, Mar 20, 2024 - 05:05 PM (IST)

Health Tips : ਜ਼ਿਆਦਾ ਚਾਹ ਪੀਣ ਵਾਲੇ ਲੋਕ ਜ਼ਰੂਰ ਪੜ੍ਹਨ ਇਹ ਖ਼ਬਰ, ਹੋ ਸਕਦੀਆਂ ਨੇ ਕਈ ਗੰਭੀਰ ਬੀਮਾਰੀਆਂ

ਜਲੰਧਰ (ਬਿਊਰੋ) : ਭਾਰਤੀ ਲੋਕਾਂ ਚਾਹ ਪੀਣ ਦੇ ਬਹੁਤ ਸ਼ੌਂਕਿਨ ਹੁੰਦੇ ਹਨ। ਦਿਨ 'ਚ ਘੱਟ ਤੋਂ ਘੱਟ ਤਿੰਨ ਵਾਰ ਤਾਂ ਇਨ੍ਹਾਂ ਨੂੰ ਚਾਹ ਜ਼ਰੂਰ ਚਾਹੀਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਥਕਾਵਟ ਉਤਾਰਣ ਲਈ ਵੀ ਲੋਕ ਦਿਨ 'ਚ ਕਈ ਵਾਰ ਚਾਹ ਪੀਂਦੇ ਹਨ, ਜਿਸ ਨਾਲ ਚਾਹ ਪੀਣ ਦੀ ਆਦਤ ਬਣ ਜਾਂਦੀ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਜ਼ਿਆਦਾ ਚਾਹ ਸਾਡੀ ਸਿਹਤ ਲਈ ਸਹੀ ਹੈ ਜਾਂ ਨਹੀਂ। ਜ਼ਿਆਦਾ ਮਾਤਰਾ 'ਚ ਚਾਹ ਪੀਣ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ, ਜਿਸ ਨਾਲ ਕਈ ਸਮੱਸਿਆ ਹੁੰਦੀਆਂ ਹਨ। ਜ਼ਿਆਦਾ ਚਾਹ ਪੀਣ ਨਾਲ ਸਰੀਰ ਨੂੰ ਕਿਹੜੇ ਨੁਕਸਾਨ ਹੁੰਦੇ ਹਨ, ਦੇ ਬਾਰੇ ਜਾਣਦੇ ਹਾਂ...

ਦਿਨ 'ਚ ਕਿੰਨੀ ਪੀਣੀ ਚਾਹੀਦੀ ਹੈ ਚਾਹ 
ਇਕ ਕੱਪ ਚਾਹ 'ਚ 20 ਤੋਂ 60 ਮਿਲੀਗ੍ਰਾਮ ਦੇ ਵਿਚਕਾਰ ਕੈਫੀਨ ਦੀ ਮਾਤਰਾ ਪਾਈ ਜਾਂਦੀ ਹੈ। ਇਸ ਲਈ ਦਿਨ 'ਚ 3 ਕੱਪ ਤੋਂ ਜ਼ਿਆਦਾ ਚਾਹ ਨਹੀਂ ਪੀਣੀ ਚਾਹੀਦੀ, ਕਿਉਂਕਿ ਜ਼ਿਆਦਾ ਚਾਹ ਪੀਣ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ।

PunjabKesari

ਜ਼ਿਆਦਾ ਚਾਹ ਪੀਣ ਨਾਲ ਹੋਣ ਵਾਲੇ ਗੰਭੀਰ ਨੁਕਸਾਨ

ਢਿੱਡ 'ਚ ਗੈਸ ਤੇ ਪਾਚਨ ਤੰਤਰ ਦੀ ਸਮੱਸਿਆ
ਖਾਲੀ ਢਿੱਡ ਚਾਹ ਪੀਣ ਨਾਲ ਸੀਨੇ ’ਚ ਜਲਨ, ਢਿੱਡ ’ਚ ਗੈਸ ਅਤੇ ਇਨਡਾਈਜੇਸ਼ਨ ਵਰਗੀਆਂ ਪ੍ਰੇਸ਼ਾਨੀਆਂ ਤੁਹਾਨੂੰ ਝੱਲਣੀਆਂ ਪੈ ਸਕਦੀਆਂ ਹਨ। ਬੇਹੀ ਚਾਹ ਨੂੰ ਦੁਬਾਰਾ ਗਰਮ ਕਰਕੇ ਪੀ ਲੈਣ ਨਾਲ ਪਾਚਨ ਤੰਤਰ 'ਤੇ ਬੁਰਾ ਅਸਰ ਪੈਂਦਾ ਹੈ। ਚਾਹ 'ਚ ਮੌਜੂਦ ਐਸਿਡਿਕ ਗੁਣ ਢਿੱਡ 'ਚ ਜਾ ਕੇ ਐਸਿਡ ਦੀ ਮਾਤਰਾ ਨੂੰ ਹੋਰ ਵਧਾ ਸਕਦੇ ਹਨ, ਜਿਸ ਨਾਲ ਅਪਚ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। 

ਛਾਤੀ 'ਚ ਜਲਨ
ਜੇਕਰ ਤੁਸੀਂ ਦਿਨ 'ਚ 2 ਤੋਂ ਜ਼ਿਆਦਾ ਕੱਪ ਚਾਹ ਪੀਂਦੇ ਹੋ ਤਾਂ ਤੁਹਾਡੀ ਛਾਤੀ ਵਿਚ ਜਲਨ ਦੀ ਸਮੱਸਿਆ ਹੋ ਸਕਦੀ ਹੈ। ਚਾਹ ਵਿੱਚ ਕੈਫੀਨ ਦੀ ਉੱਚ ਮਾਤਰਾ ਹੁੰਦੀ ਹੈ, ਜੋ ਐਸਿਡ ਬਣਾਉਣ ਦਾ ਕੰਮ ਕਰਦੀ ਹੈ। ਇਸ ਨਾਲ ਛਾਤੀ 'ਚ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ।

PunjabKesari

ਦੰਦਾਂ ਦੀਆਂ ਸਮੱਸਿਆਵਾਂ
ਜ਼ਿਆਦਾ ਮਾਤਰਾ ਵਿਚ ਚਾਹ ਦਾ ਸੇਵਨ ਕਰਨ ਨਾਲ ਦੰਦਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਜ਼ਿਆਦਾ ਚਾਹ ਪੀਣ ਨਾਲ ਦੰਦ ਪੀਲੇ ਪੈ ਸਕਦੇ ਹਨ ਅਤੇ ਕੈਵਿਟੀ ਦੀ ਸਮੱਸਿਆ ਵੀ ਹੋ ਸਕਦੀ ਹੈ।

ਚੱਕਰ ਆਉਣਾ
ਚਾਹ 'ਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਦਾ ਜ਼ਿਆਦਾ ਸੇਵਨ ਕਰਨ ਨਾਲ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ। ਅਜਿਹੀ ਸਥਿਤੀ ਉਦੋਂ ਬਣਦੀ ਹੈ, ਜਦੋਂ ਤੁਸੀਂ 400-500 ਮਿਲੀਗ੍ਰਾਮ ਤੋਂ ਜ਼ਿਆਦਾ ਕੈਫੀਨ ਦੀ ਵਰਤੋਂ ਕਰ ਲੈਂਦੇ ਹੋ। ਹਾਲਾਂਕਿ ਤਣਾਅ ਨਾਲ ਜੂਝ ਰਿਹਾ ਵਿਅਕਤੀ ਜੇਕਰ ਘੱਟ ਮਾਤਰਾ 'ਚ ਚਾਹ ਦੀ ਵਰਤੋਂ ਕਰਦਾ ਹੈ ਤਾਂ ਵੀ ਉਸ ਨੂੰ ਚੱਕਰ ਆ ਸਕਦੇ ਹਨ। 

ਨੀਂਦ ਨਾ ਆਉਣਾ
ਜੇਕਰ ਤੁਸੀਂ ਦਿਨ 'ਚ 2 ਤੋਂ ਜ਼ਿਆਦਾ ਕੱਪ ਚਾਹ ਪੀਂਦੇ ਹੋ ਤਾਂ ਤੁਹਾਨੂੰ ਰਾਤ ਦੇ ਸਮੇਂ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਕਈ ਲੋਕ ਰਾਤ ਦੇ ਖਾਣੇ ਤੋਂ ਬਾਅਦ ਚਾਹ ਪੀਂਦੇ ਹਨ। ਇਸ ਨਾਲ ਉਨ੍ਹਾਂ ਦਾ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ। ਨੀਂਦ ਨਾ ਆਉਣ ਕਾਰਨ ਤਣਾਅ, ਚਮੜੀ ਦੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 

PunjabKesari

ਕਿਡਨੀ 'ਤੇ ਪੈਂਦਾ ਬੁਰਾ ਅਸਰ 
ਜ਼ਿਆਦਾ ਮਾਤਰਾ ਵਿਚ ਚਾਹ ਦਾ ਸੇਵਨ ਕਰਨ ਨਾਲ ਕਿਡਨੀ 'ਤੇ ਬੁਰਾ ਅਸਰ ਪੈ ਸਕਦਾ ਹੈ। ਖ਼ਾਸ ਤੌਰ 'ਤੇ ਸ਼ੂਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਮਾਤਰਾ ਅਤੇ ਜ਼ਿਆਦਾ ਗਰਮ ਚਾਹ ਬਿਲਕੁੱਲ ਨਹੀਂ ਪੀਣੀ ਚਾਹੀਦੀ। ਇਸ ਦਾ ਬੁਰਾ ਅਸਰ ਮਰੀਜ਼ ਦੀ ਕਿਡਨੀ 'ਤੇ ਪੈਂਦਾ ਹੈ, ਜਿਸ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ। 

ਚਿੜਚਿੜਾ ਮਹਿਸੂਸ ਹੋਣਾ
ਜ਼ਰੂਰਤ ਤੋਂ ਜ਼ਿਆਦਾ ਚਾਹ ਪੀਣ ਨਾਲ ਲੋਕਾਂ ਨੂੰ ਚਾਹ ਦੀ ਆਦਿ ਹੋ ਜਾਂਦਾ ਹਨ। ਜੇਕਰ ਅਜਿਹੇ ਲੋਕਾਂ ਨੂੰ ਦਿਨ ਵਿਚ 2-3 ਵਾਰ ਚਾਹ ਨਾ ਮਿਲੇ ਤਾਂ ਇਨ੍ਹਾਂ ਨੂੰ ਬੇਹੱਦ ਥਕਾਵਟ ਮਹਿਸੂਸ ਹੁੰਦੀ ਹੈ ਅਤੇ ਸਿਰ ਦਰਦ ਹੋਣ ਲੱਗਦਾ ਹੈ। ਇਸ ਹਾਲਤ ਵਿਚ ਕਈ ਵਾਰ ਲੋਕਾਂ ਨੂੰ ਚਿੜਚਿੜਾਪਣ ਵੀ ਮਹਿਸੂਸ ਹੋਣ ਲੱਗਦਾ ਹੈ।

ਗਰਭਅਵਸਥਾ 'ਚ ਸਮੱਸਿਆ ਆਉਣਾ
ਗਰਭਅਵਸਥਾ ਦੇ ਸਮੇਂ ਔਰਤਾਂ ਨੂੰ ਜ਼ਿਆਦਾ ਮਾਤਰਾ ਵਿਚ ਚਾਹ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਗਰਭਪਾਤ ਅਤੇ ਜਨਮ ਦੇ ਸਮੇਂ ਬੱਚੇ ਦਾ ਭਾਰ ਘੱਟ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਜ਼ਿਆਦਾ ਚਾਹ ਪੀਣ ਨਾਲ ਸਰੀਰ 'ਚ ਆਇਰਨ ਦੀ ਕਮੀ ਵੀ ਹੋ ਜਾਂਦੀ ਹੈ, ਜਿਸ ਨਾਲ ਸਰੀਰ ਕਮਜ਼ੋਰ ਹੁੰਦਾ ਹੈ।

PunjabKesari


author

rajwinder kaur

Content Editor

Related News