ਵੱਡੀ ਖ਼ਬਰ: ਪੰਜਾਬ ''ਚ ਦਰਦਨਾਕ ਘਟਨਾ, ਜਿਉਂਦੇ ਸੜੇ 2 ਲੋਕ

Monday, Feb 17, 2025 - 03:05 PM (IST)

ਵੱਡੀ ਖ਼ਬਰ: ਪੰਜਾਬ ''ਚ ਦਰਦਨਾਕ ਘਟਨਾ, ਜਿਉਂਦੇ ਸੜੇ 2 ਲੋਕ

ਲੁਧਿਆਣਾ (ਖ਼ੁਰਾਨਾ): ਉਦਯੋਗਿਕ ਨਗਰੀ ਵਿਚ ਇਕ ਦਰਦਨਾਕ ਘਟਨਾ ਵਿਚ 2 ਲੋਕ ਜਿਉਂਦੇ ਸੜ ਗਏ, ਤੇ ਇਕ ਨਾਬਾਲਗ ਬੱਚਾ ਵੀ ਬੁਰੀ ਤਰ੍ਹਾਂ ਝੁਲਸ ਗਿਆ ਹੈ, ਜਿਸ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਇਹ ਦੁਖਾਂਤ ਫੈਕਟਰੀ ਵਿਚ ਅੱਗ ਲੱਗਣ ਕਾਰਨ ਵਾਪਰਿਆ, ਜਿਸ ਵਿਚ ਫੈਕਟਰੀ ਦੇ 2 ਮੁਲਜ਼ਮ ਝੁਲਸ ਗਏ ਤੇ ਉਨ੍ਹਾਂ ਦੀ ਮੌਤ ਹੋ ਗਈ। 

ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਡਿਪੋਰਟ ਹੋ ਕੇ ਵੀ ਨਾ ਟਲ਼ਿਆ ਪੰਜਾਬੀ ਮੁੰਡਾ, ਜੁਗਾੜ ਲਗਾ ਕੇ ਮੁੜ ਪੁੱਜਿਆ ਅਮਰੀਕਾ

ਜਾਣਕਾਰੀ ਮੁਤਾਬਕ ਗਿੱਲ ਰੋਡ ਸਥਿਤ ਕਲਸੀਆ ਵਾਲੀ ਗਲੀ ਵਿਚ ਸਾਈਕਲ ਦੇ ਸੀਟ ਕਵਰ ਬਣਾਉਣ ਵਾਲੀ ਫੈਕਟਰੀ ਵਿਚ ਭਿਆਨਕ ਅੱਗ ਲੱਗ ਜਾਣ ਕਾਰਨ 2 ਮੁਲਜ਼ਮ ਬੁਰੀ ਤਰ੍ਹਾਂ ਝੁਲਸ ਗਏ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ ਤੇ ਅੱਗ ਦੀਆਂ ਭਿਆਨਕ ਲਪਟਾਂ ਦੀ ਲਪੇਟ ਵਿਚ ਘਿਰਣ ਕਾਰਨ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਇਕ ਨਾਬਾਲਗ ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਭਰਤੀ ਕਰ ਦਿੱਤਾ ਗਿਆ ਹੈ। ਉਸ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News