ਬੰਦ ਹੋ ਗਿਆ ਜਲੰਧਰ ਦਾ ਇਹ ਵੱਡਾ ਹਾਈਵੇਅ, ਗੱਡੀਆਂ ''ਚ ਫਸੇ ਰਹੇ ਲੋਕ, ਜਾਣੋ ਕੀ ਰਿਹਾ ਕਾਰਨ
Wednesday, Feb 19, 2025 - 04:53 PM (IST)

ਜਲੰਧਰ (ਵੈੱਬ ਡੈਸਕ)- ਜਲੰਧਰ ਵਿਚ ਸਭ ਤੋਂ ਰੁਝੇ ਹੋਏ ਚੌਕਾਂ ਵਿਚੋਂ ਪੀ. ਏ. ਪੀ. ਚੌਂਕ 'ਤੇ ਅੱਜ ਅਨੂਸੁਚਿਤ ਭਾਈਚਾਰੇ ਵੱਲੋਂ ਧਰਨਾ ਦਿੱਤਾ ਗਿਆ, ਜਿਸ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਲੋਕ ਜਾਮ ਵਿਚ ਫਸੇ ਰਹੇ। ਵੱਡੀ ਗਿਣਤੀ ਵਿਚ ਅਨੂਸੁਚਿਤ ਭਾਈਚਾਰੇ ਦੇ ਸਮਰਥਕ ਮੌਕੇ ਉਤੇ ਪਹੁੰਚੇ ਅਤੇ ਪੁਲਸ ਅਤੇ ਜਲੰਧਰ ਦੇ ਨੂਰਪੁਰ ਪਿੰਡ ਦੀ ਪੰਚਾਇਤ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਹ ਧਰਨਾ ਪੁਲਸ ਵੱਲੋਂ ਬੇਅਦਬੀ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ਅਤੇ ਨੂਰਪੁਰ ਚੱਠਾ ਦੀ ਪੰਚਾਇਤ ਵੱਲੋਂ ਦਲਿਤ ਵਿਰੋਧੀ ਗਤੀਵਿਧੀਆਂ ਦੇ ਚਲਾਉਣ ਖ਼ਿਲਾਫ਼ ਕੀਤਾ ਜਾ ਰਿਹਾ ਹੈ। ਧਰਨਾ ਸ਼ੁਰੂ ਹੁੰਦੇ ਹੀ ਜਲੰਧਰ ਸਿਟੀ ਪੁਲਸ ਦੇ ਅਧਿਕਾਰੀ ਮੌਕੇ ਉਤੇ ਪਹੁੰਚੇ ਅਤੇ ਧਰਨਾ ਦੇਣ ਆਏ ਲੋਕਾਂ ਨਾਲ ਗੱਲਬਾਤ ਸ਼ੁਰੂ ਕੀਤੀ।
ਚੇਅਰਮੈਨ ਬੋਲੇ- ਨੂਰਪੁਰ ਚੱਠਾ ਪੰਚਾਇਤ ਨੇ ਵਾਲਮੀਕਿ ਭਾਈਚਾਰੇ ਨਾਲ ਕੀਤਾ ਧੱਕਾ
ਆਦਿਵਾਸੀ ਗਿਆਨ ਨਾਥ ਪੂਰਨ ਸੰਘਰਸ਼ ਦਲ ਕੌਮੀ ਚੇਅਰਮੈਨ (ਸ਼੍ਰੀ ਵਾਲਮੀਕਿ ਤੀਰਥ ਗਿਆਨ ਆਸ਼ਰਮ ਅੰਮ੍ਰਿਤਸਰ) ਜੋਗਿੰਦਰ ਸਿੰਘ ਮਾਨ ਨੇ ਅੱਗੇ ਕਿਹਾ ਕਿ ਦੂਜਾ ਪਿੰਡ ਨੂਰਪੁਰ ਚੱਠਾ ਹੈ। ਜਿਸ ਵਿੱਚ ਭਗਵਾਨ ਵਾਲਮੀਕਿ ਜੀ ਦਾ ਗੁਰਦੁਆਰਾ ਸਾਹਿਬ ਪੰਚਾਇਤੀ ਜ਼ਮੀਨ 'ਤੇ ਹੈ। ਇਹ ਪੰਚਾਇਤੀ ਜ਼ਮੀਨ 'ਤੇ ਬਣਿਆ ਇਕਲੌਤਾ ਧਾਰਮਿਕ ਸਥਾਨ ਨਹੀਂ ਹੈ। ਉਕਤ ਪੰਚਾਇਤੀ ਜ਼ਮੀਨ 'ਤੇ ਕਈ ਅਜਿਹੇ ਧਾਰਮਿਕ ਸਥਾਨ ਬਣੇ ਹੋਏ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਪੰਜਾਬ 'ਚ ਚੱਲ ਰਹੀਆਂ ਫੈਕਟਰੀਆਂ 'ਚ ਪਾਵਰਕਾਮ ਨੇ ਵੱਡੀ ਕਾਰਵਾਈ ਦੀ ਖਿੱਚੀ ਤਿਆਰੀ
ਮਾਨ ਨੇ ਅੱਗੇ ਕਿਹਾ ਕਿ ਪੰਚਾਇਤ ਨੇ ਸਿਰਫ਼ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਮੰਦਿਰ ਵਿਰੁੱਧ ਸ਼ਿਕਾਇਤ ਕੀਤੀ ਸੀ ਪਰ ਅਜਿਹਾ ਕਿਸੇ ਹੋਰ ਧਾਰਮਿਕ ਸਥਾਨ ਵਿਰੁੱਧ ਨਹੀਂ ਹੋਇਆ। ਇਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਅਨੂਸੁਚਿਤ ਭਾਈਚਾਰੇ ਨਾਲ ਬੇਇਨਸਾਫ਼ੀ ਕਰ ਰਿਹਾ ਹੈ। ਅਸੀਂ ਕਹਿੰਦੇ ਹਾਂ ਕਿ ਜੇਕਰ ਕਾਨੂੰਨ ਲਾਗੂ ਕਰਨਾ ਹੈ ਤਾਂ ਇਸ ਨੂੰ ਸਾਰਿਆਂ 'ਤੇ ਲਾਗੂ ਕਰਨਾ ਚਾਹੀਦਾ ਹੈ। ਇਹ ਉਕਤ ਪੰਚਾਇਤ ਵਿਰੁੱਧ ਸਾਡਾ ਵਿਰੋਧ ਹੈ।
ਇਹ ਵੀ ਪੜ੍ਹੋ : ਚਲਦੇ ਵਿਆਹ 'ਚ ਬਿਨ-ਬੁਲਾਏ ਮਹਿਮਾਨਾਂ ਨੇ ਪਾ ਦਿੱਤਾ ਭੜਥੂ, ਪੂਰਾ ਮਾਮਲਾ ਕਰੇਗਾ ਹੈਰਾਨ
ਚੇਅਰਮੈਨ ਬੋਲੇ ਪੁਲਸ ਨੇ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਨਹੀਂ ਕੀਤੀ ਕੋਈ ਕਾਰਵਾਈ
ਆਦਿਵਾਸੀ ਗਿਆਨ ਨਾਥ ਪੂਰਨ ਸੰਘਰਸ਼ ਦਲ ਕੌਮੀ ਚੇਅਰਮੈਨ (ਸ਼੍ਰੀ ਵਾਲਮੀਕਿ ਤੀਰਥ ਗਿਆਨ ਆਸ਼ਰਮ ਅੰਮ੍ਰਿਤਸਰ) ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਜਲੰਧਰ ਦੇ ਕਈ ਪਿੰਡਾਂ ਵਿੱਚ ਅਨੂਸੁਚਿਤ ਭਾਈਚਾਰੇ ਦੇ ਲੋਕਾਂ 'ਤੇ ਜ਼ੁਲਮ ਹੋ ਰਹੇ ਹਨ। ਇਹ ਸਿਰਫ਼ ਇਕ ਪਿੰਡ ਦਾ ਮਸਲਾ ਨਹੀਂ ਹੈ। ਮਾਨ ਨੇ ਅੱਗੇ ਕਿਹਾ ਕਿ ਸਾਡੀ ਕਿਤਾਬ ਦੀ ਬੇਅਦਬੀ ਲਗਭਗ ਇਕ ਮਹੀਨਾ ਪਹਿਲਾਂ ਲੋਹੀਆ ਦੇ ਪਿੰਡ ਜਲਾਲਪੁਰ ਵਿੱਚ ਹੋਈ ਸੀ। ਉਕਤ ਕਿਤਾਬ ਦੇ 60 ਪੰਨੇ ਪਾੜੇ ਹੋਏ ਸਨ। ਜਦੋਂ ਸ਼ਿਕਾਇਤ ਦਰਜ ਕੀਤੀ ਗਈ ਤਾਂ ਪੁਲਸ ਨੇ ਦੋਸ਼ੀ ਨੂੰ ਲੱਭਣ ਦੀ ਬਜਾਏ ਇਕ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਅਤੇ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਹਰਜਿੰਦਰ ਸਿੰਘ ਧਾਮੀ ਨੇ ਕਿਉਂ ਦਿੱਤਾ ਅਸਤੀਫ਼ਾ, ਅਕਾਲੀ ਆਗੂ ਦਲਜੀਤ ਚੀਮਾ ਨੇ ਦਿੱਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e