ਪ੍ਰੋਟੀਨ ਦਾ ਸਰੋਤ ‘ਸੋਇਆਬੀਨ’, ਸਰੀਰਕ ਤੰਦਰੁਸਤੀ ਲਈ ਜਾਣੋ ਕਿਉਂ ਹੈ ਜ਼ਰੂਰੀ
Sunday, Jul 12, 2020 - 05:02 PM (IST)
 
            
            ਜਲੰਧਰ - ਸੋਇਆਬੀਨ ਪ੍ਰੋਟੀਨ ਦਾ ਇੱਕ ਚੰਗਾ ਸਰੋਤ ਮੰਨਿਆ ਜਾਂਦਾ ਹੈ। ਸਰੀਰਕ ਤੰਦਰੁਸਤੀ ਲਈ ਇਸ ਦਾ ਸੇਵਨ ਕਰਨਾ ਬਹੁਤ ਮਹੱਤਵਪੂਰਣ ਹੈ। ਸੋਇਆਬੀਨ ’ਚ ਜੋ ਪ੍ਰੋਟੀਨ ਪਾਇਆ ਜਾਂਦਾ ਹੈ, ਉਹ ਅੰਡੇ, ਦੁੱਧ ਅਤੇ ਮਾਸ ’ਚ ਪਾਏ ਜਾਣ ਵਾਲੇ ਪ੍ਰੋਟੀਨ ਤੋਂ ਕਿਤੇ ਜ਼ਿਆਦਾ ਹੈ। ਇਸ ਤੋਂ ਇਲਾਵਾ ਇਸ ’ਚ ਵਿਟਾਮਿਨ-ਬੀ ਕੰਪਲੈਕਸ, ਵਿਟਾਮਿਨ-ਈ, ਮਿਨਰਲਸ ਅਤੇ ਐਮੀਨੋ ਐਸਿਡ ਕਾਫੀ ਮਾਤਰਾ ’ਚ ਪਾਇਆ ਜਾਂਦਾ ਹੈ। ਸੋਇਆਬੀਨ ਨਾਲ ਸਰੀਰਕ ਵਿਕਾਸ, ਚਮੜੀ ਸਬੰਧੀ ਸਮੱਸਿਆਵਾਂ ਅਤੇ ਵਾਲਾਂ ਦੀ ਸਮੱਸਿਆ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਆਪਣੀ ਡਾਈਟ ‘ਚ ਰੋਜ਼ਾਨਾ ਸੋਇਆਬੀਨ ਦੀ ਵਰਤੋਂ ਜ਼ਰੂਰ ਕਰੋ, ਇਸ ਨਾਲ ਸਰੀਰ ਨੂੰ ਕਈ ਫਾਇਦੇ ਹੋਣ ਵਾਲੇ ਹਨ। ਦਿਲ ਦੇ ਰੋਗ ਹੋਣ ‘ਤੇ ਡਾਕਟਰ ਵਲੋਂ ਰੋਜ਼ਾਨਾ ਸੋਇਆਬੀਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
1. ਭਾਰ ਲਈ ਫਾਇਦੇਮੰਦ
ਸੋਇਆਬੀਨ ਦੀ ਵਰਤੋਂ ਭਾਰ ਘਟਾਉਣ ਅਤੇ ਵਧਾਉਣ ਦੋਵਾਂ ਲਈ ਕੀਤੀ ਜਾਂਦੀ ਹੈ। ਸੋਇਆਬੀਨ ਖਾਣ ਨਾਲ ਮੋਟਾਪਾ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ। ਇਸਦੇ ਇਲਾਵਾ ਇਸ ’ਚ ਕਾਫੀ ਮਾਤਰਾ ’ਚ ਪ੍ਰੋਟੀਨ ਅਤੇ ਫਾਇਬਰ ਵੀ ਪਾਇਆ ਜਾਂਦਾ ਹੈ, ਜੋ ਭਾਰ ਵਧਾਉਣ ’ਚ ਮਦਦ ਕਰਦਾ ਹੈ। 

2. ਚਮੜੀ ਖ਼ੂਬਸੂਰਤ ਬਣਾਉਂਦਾ ਹੈ
ਸੋਇਆਬੀਨ 'ਚ ਮੌਜੂਦ ਵਿਟਾਮਿਨ-'ਈ' ਡੈੱਡ ਸਕਿੱਨ ਕੋਸ਼ਿਸ਼ਕਾਵਾਂ ਨੂੰ ਫਿਰ ਤੋਂ ਬਣਾਉਂਦਾ ਹੈ, ਜਿਸ ਨਾਲ ਚਮੜੀ ਫਿਰ ਤੋਂ ਜਵਾਨ ਅਤੇ ਖੂਬਸੂਰਤ ਦਿਖਾਈ ਦੇਣ ਲੱਗਦੀ ਹੈ। ਸੋਇਆਬੀਨ ਪਾਊਡਰ ਨੂੰ ਪਾਣੀ 'ਚ ਮਿਲਾ ਪੇਸਟ ਬਣਾਉਣ ਲਵੋ ਅਤੇ ਇਸ ਪੇਸਟ ਨੂੰ ਆਪਣੀ ਚਮੜੀ 'ਤੇ ਲਗਾਓ। ਥੋੜੀ ਦੇਰ ਤੱਕ ਇਸ ਨੂੰ ਲੱਗੇ ਰਹਿਣ ਦਿਓ ਅਤੇ ਫਿਰ ਧੋ ਲਵੋ।
3. ਦਿਲ ਦੀ ਬੀਮਾਰੀਆਂ ਨੂੰ ਦੂਰ ਕਰੇ
ਦਿਲ ਦੇ ਰੋਗ ਹੋਣ ‘ਤੇ ਡਾਕਟਰਾਂ ਵਲੋਂ ਸੋਇਆਬੀਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹੇ ‘ਚ ਸੋਇਆਬੀਨ ਖਾਣਾ ਸ਼ੁਰੂ ਕਰ ਦਿਓ। ਇਸ ਨਾਲ ਤੁਹਾਨੂੰ ਦਿਲ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਹੋਵੇਗੀ।

4. ਵਾਲਾਂ ਨੂੰ ਚਮਕ ਪ੍ਰਦਾਨ ਕਰੇ
ਸੋਇਆਬੀਨ ਖਾਣ ਨਾਲ ਤੁਹਾਡੇ ਵਾਲਾਂ 'ਚ ਚਮਕ ਆਉਂਦੀ ਹੈ। ਸੋਇਆਬੀਨ ਦੋ-ਮੂੰਹੇ ਵਾਲਾਂ ਨੂੰ ਹਟਾ ਕੇ ਵਾਲਾਂ ਨੂੰ ਰੇਸ਼ਮੀ, ਮੁਲਾਇਮ ਅਤੇ ਚਮਚਦਾਰ ਬਣਾਉਂਦਾ ਹੈ। ਇਸ ਦੇ ਨਾਲ ਇਸ ਨੂੰ ਨਿਯਮਿਤ ਰੂਪ 'ਚ ਖਾਣ ਨਾਲ ਵਾਲਾਂ ਝੜਨੋਂ ਹੱਟ ਜਾਂਦੇ ਹਨ।
5. ਬੁਢਾਪੇ ਤੋਂ ਬਚਾਉਂਦਾ ਹੈ
ਸੋਇਆਬੀਨ ਖਾਣ ਨਾਲ ਚਮੜੀ 'ਤੇ ਪਏ ਧੱਬੇ, ਝੁਰੜੀਆਂ ਅਤੇ ਫਾਈਨ ਲਾਈਨਜ਼ ਘੱਟ ਹੋਣ ਲੱਗਦੀਆਂ ਹਨ। ਇਸ 'ਚ ਪਾਏ ਜਾਣ ਵਾਲੇ ਫੀਟੋਐਸਟਰੋਜਨ ਨਾਲ ਸਰੀਰ 'ਚ ਆਸਟਰੋਜਨ ਬਣਨ ਲੱਗਦਾ ਹੈ, ਜਿਸ ਨਾਲ ਝੁਰੜੀਆਂ ਅਤੇ ਫਾਈਨ ਲਾਈਨਜ਼ ਘੱਟ ਹੋ ਜਾਂਦੀਆਂ ਹਨ।

6. ਕੈਂਸਰ
ਸੋਇਆਬੀਨ ’ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟਸ ਕੈਂਸਰ ਦੀ ਰੋਕਥਾਮ ’ਚ ਮਦਦਗਾਰ ਸਿੱਧ ਹੁੰਦੇ ਹਨ। ਇਹ ਸਰੀਰ ’ਚ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨੂੰ ਪੈਦਾ ਹੋਣ ਤੋਂ ਰੋਕਦਾ ਹੈ। ਸੋਇਆਬੀਨ ’ਚ ਮੌਜੂਦ ਫਾਇਬਰ ਕੰਟੈਂਟ ਕੋਲੋਨ ਕੈਂਸਰ ਦੇ ਖਤਰੇ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ।
7. ਮਜ਼ਬੂਤ ਨਹੁੰ
ਕੁਝ ਦਿਨਾਂ ਲੀ ਆਪਣੇ ਭੋਜਨ 'ਚ ਸੋਇਆਬੀਨ ਨੂੰ ਸ਼ਾਮਲ ਕਰੋ। ਤੁਸੀਂ ਮਹਿਸੂਸ ਕਰੋਗੇ ਕਿ ਟੁੱਟੇ ਹੋਏ ਨਹੁੰ ਫਿਰ ਤੋਂ ਠੀਕ ਹੋਣ ਲੱਗ ਪਏ ਹਨ। ਇਸ ਨੂੰ ਖਾਣ ਨਾਲ ਜਿੱਥੇ ਤੁਹਾਡੀ ਨਹੁੰ ਮਜ਼ਬੂਤ ਹੁੰਦੇ ਹਨ, ਉੱਥੇ ਹੀ ਇਨ੍ਹਾਂ 'ਚ ਚਮਕ ਵੀ ਆਉਂਦੀ ਹੈ। 

8. ਨਮੀ
ਛਿਲਕਾਂ ਸਮੇਤ ਸੋਇਆਬੀਨ ਖਾਣ ਨਾਲ ਖ਼ੁਸ਼ਕ ਚਮੜੀ ਨੂੰ ਨਮੀ ਮਿਲਦੀ ਹੈ। ਨਾਲ ਹੀ ਚਮੜੀ ਤੋਂ ਵਧੇਰੇ ਤੇਲ ਵੀ ਸਾਫ਼ ਹੋ ਜਾਂਦਾ ਹੈ। ਇਹੀ ਨਹੀਂ ਸੋਇਆਬੀਨ ਹਰ ਤਰ੍ਹਾਂ ਦੀ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
9. ਲੀਵਰ ਦੇ ਮਰੀਜ਼ਾ ਲਈ ਫਾਇਦੇਮੰਦ
ਲੀਵਰ ਦੇ ਮਰੀਜ ਨੂੰ ਰੋਜ਼ਾਨਾ ਸੋਇਆਬੀਨ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਬਹੁਤ ਜਲਦੀ ਛੁਟਕਾਰਾ ਮਿਲ ਜਾਵੇਗਾ। ਜੇ ਤੁਹਾਨੂੰ ਇਹ ਸਮੱਸਿਆ ਨਹੀਂ ਹੈ ਤਾਂ ਵੀ ਇਸ ਦੀ ਰੋਜ਼ਾਨਾ ਵਰਤੋਂ ਨਾਲ ਤੁਸੀਂ ਇਸ ਸਮੱਸਿਆ ਤੋਂ ਬਚੇ ਰਹੋਗੇ।


 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            