ਸਰੀਰ ''ਚ ਸੋਡੀਅਮ ਦੀ ਘਾਟ ਹੋਣ ''ਤੇ ਖੁਰਾਕ ''ਚ ਜ਼ਰੂਰ ਸ਼ਾਮਲ ਕਰੋ ''ਸਬਜ਼ੀਆਂ ਦੇ ਜੂਸ'' ਸਣੇ ਇਹ ਚੀਜ਼ਾਂ
Sunday, Sep 18, 2022 - 12:01 PM (IST)

ਨਵੀਂ ਦਿੱਲੀ- ਸੋਡੀਅਮ ਇਕ ਇਲੈਕਟ੍ਰੋਲਾਈਟ ਹੈ, ਇਕ ਮਿਨਰਲ ਹੈ ਜੋ ਇਲੈਕਟ੍ਰੀਕਲੀ ਚਾਰਜ ਆਯਨਸ ਦਾ ਉਤਪਾਦਨ ਕਰਦਾ ਹੈ। ਤੁਹਾਡੇ ਸਰੀਰ 'ਚ ਜ਼ਿਆਦਾ ਸੋਡੀਅਮ ਨਾੜੀਆਂ 'ਚ ਮੌਜੂਦ ਹੁੰਦਾ ਹੈ। ਹਾਲਾਂਕਿ ਇਹ ਤੁਹਾਡੀਆਂ ਕੋਸ਼ਿਕਾਵਾਂ ਦੇ ਆਲੇ-ਦੁਆਲੇ ਦੇ ਤਰਲ ਪਦਾਰਥਾਂ 'ਚ ਵੀ ਹੁੰਦਾ ਹੈ। ਸੋਡੀਅਮ ਇਨ੍ਹਾਂ ਤਰਲ ਪਦਾਰਥਾਂ ਦਾ ਸੰਤੁਲਨ ਬਣਾਏ ਰੱਖਦਾ ਹੈ। ਨਿਊਰਾਨ ਅਤੇ ਮਸਲਸ ਫੰਕਸ਼ਨ ਲਈ ਸੋਡੀਅਮ ਮੁੱਖ ਹੈ। ਇਹ ਸਰੀਰ ਦੇ ਤਰਲ ਸੰਤੁਲਨ ਨੂੰ ਵੀ ਕੰਟਰੋਲ ਕਰਦਾ ਹੈ। ਕਿਡਨੀ ਉਹ ਅੰਗ ਹੈ ਜੋ ਤੁਹਾਡੇ ਸਰੀਰ 'ਚ ਸੋਡੀਅਮ ਰੈਗੂਲੇਸ਼ਨ 'ਚ ਯੋਗਦਾਨ ਕਰਦੇ ਹਨ। ਉਹ ਤੁਹਾਡੇ ਯੂਰਿਨ 'ਚ ਸੋਡੀਅਮ ਦੀ ਮਾਤਰਾ ਨੂੰ ਬਦਲ ਕੇ ਅਜਿਹਾ ਕਰਦੇ ਹਨ। ਇਸ ਤੋਂ ਇਲਾਵਾ ਸਰੀਰ ਪਸੀਨੇ ਦੇ ਰਾਹੀਂ ਸੋਡੀਅਮ ਨੂੰ ਬਾਹਰ ਕੱਢਿਆ ਜਾਂਦਾ ਹੈ। ਆਓ ਜਾਣਦੇ ਹਾ ਕਿ ਉਹ ਕਿਹੜੇ-ਕਿਹੜੇ ਫੂਡਸ ਹਨ ਜਿਨ੍ਹਾਂ ਰਾਹੀਂ ਸਰੀਰ ਨੂੰ ਸੋਡੀਅਮ ਮਿਲਦਾ ਹੈ।
ਲੂਣ
ਸਾਡੇ ਘਰਾਂ 'ਚ ਇਸਤੇਮਾਲ ਹੋਣ ਵਾਲਾ ਚਿੱਟਾ ਲੂਣ ਜਿਸ ਨੂੰ ਕਾਮਨ ਸਾਲਟ ਵੀ ਕਿਹਾ ਜਾਂਦਾ ਹੈ ਉਹ ਸੋਡੀਅਮ ਦਾ ਰਿਚ ਸੋਰਸ ਹੈ, 100 ਗ੍ਰਾਮ ਲੂਣ 'ਚ 38,758 ਮਿਲੀਗ੍ਰਾਮ ਸੋਡੀਅਮ ਪਾਇਆ ਜਾਂਦਾ ਹੈ। ਹਾਲਾਂਕਿ ਇਸ ਦਾ ਸੇਵਨ ਸੀਮਿਤ ਮਾਤਰਾ 'ਚ ਵੀ ਕਰਨਾ ਚਾਹੀਦਾ ਨਹੀਂ ਤਾਂ ਸਿਹਤ ਨੂੰ ਨੁਕਸਾਨ ਵੀ ਹੋ ਸਕਦਾ ਹੈ।
ਕਾਟੇਜ ਪਨੀਰ
ਕਾਟੇਜ ਪਨੀਰ ਕੈਲਸ਼ੀਅਮ ਦਾ ਇਕ ਰਿਚ ਸੋਰਸ ਹੈ। ਹਾਲਾਂਕਿ 100 ਗ੍ਰਾਮ ਪਨੀਰ 'ਚ ਤਕਰੀਬਨ 300 ਮਿਲੀਗ੍ਰਾਮ ਸੋਡੀਅਮ ਹੁੰਦਾ ਹੈ। ਜੋ ਰੋਜ਼ਾਨਾ ਜ਼ਰੂਰਤ ਦਾ ਲਗਭਗ 12 ਫੀਸਦੀ ਹੈ। ਇਸ ਪਨੀਰ 'ਚ ਮੌਜੂਦ ਲੂਣ ਖਾਣੇ ਦੇ ਸਵਾਦ ਨੂੰ ਬਿਹਤਰ ਬਣਾਉਂਦਾ ਹੈ। ਇਸ ਲਈ ਤੁਹਾਨੂੰ ਆਮ ਤੌਰ 'ਤੇ ਘੱਟ ਸੋਡੀਅਮ ਵਾਲੇ ਪਨੀਰ ਨਹੀਂ ਮਿਲਣਗੇ। ਇਸ ਲਈ ਘਟ ਮਾਤਰਾ 'ਚ ਪਨੀਰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਸੀ ਫੂਡ
ਸੀ ਫੂਡ ਨੂੰ ਦਿਲ ਦੀ ਸਿਹਤ ਲਈ ਬਿਹਤਰੀਨ ਖੁਰਾਕ ਮੰਨਿਆ ਜਾਂਦਾ ਹੈ। ਇਹ ਕੋਲੈਸਟਰਾਲ ਨੂੰ ਘੱਟ ਕਰਨ 'ਚ ਮਦਦ ਕਰ ਸਕਦਾ ਹੈ, ਜੋ ਭਰਪੂਰ ਤਰੀਕੇ ਨਾਲ ਪਕਾ ਕੇ ਖਾਧੇ ਜਾਣ 'ਤੇ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਫਿਰ ਵੀ ਤੁਹਾਨੂੰ ਸਮੁੰਦਰੀ ਭੋਜਨ ਨੂੰ ਸਾਵਧਾਨੀ ਨਾਲ ਚੁਣਨਾ ਜ਼ਰੂਰੀ ਹੈ ਕਿਉਂਕਿ ਸ਼ੇਲਫਿਸ਼ ਅਤੇ ਡੱਬਾਬੰਦ ਟੂਨਾ ਮੱਛੀ ਵਰਗੇ ਵਿਕਲਪਾਂ 'ਚ ਜ਼ਿਆਦਾ ਲੂਣ ਹੁੰਦਾ ਹੈ। ਮਿਸਾਲ ਦੇ ਤੌਰ 'ਤੇ ਕੁਝ ਡੱਬਾਬੰਦ ਟੂਨਾ ਅਤੇ ਜਮ੍ਹੇ ਹੋਏ ਝੀਂਗਾ 'ਚ ਹਰ ਸਰਵਿੰਗ 'ਚ 400 ਮਿਲੀਗ੍ਰਾਮ ਤੋਂ ਜ਼ਿਆਦਾ ਸੋਡੀਅਮ ਹੁੰਦਾ ਹੈ। ਤਾਜ਼ਾ ਟੂਨਾ, ਸਾਲਮਨ, ਹਲੀਬੂਟ ਅਤੇ ਹੈਡਾਕ ਸਭ ਤੋਂ ਚੰਗੇ ਸਮੁੰਦਰੀ ਭੋਜਨ ਦੇ ਵਿਕਲਪਾਂ 'ਚੋਂ ਇਕ ਹੈ।
ਡੱਬਾਬੰਦ ਮੀਟ
ਡੱਬਾਬੰਦ ਮੀਟ 'ਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। 100 ਗ੍ਰਾਮ ਚਿਕਨ 'ਚ 50 ਮਿਲੀਗ੍ਰਾਮ ਸੋਡੀਅਮ ਹੋ ਸਕਦਾ ਹੈ, ਉਧਰ ਰੈੱਡ ਮੀਟ 'ਚ ਇਸ ਦੀ ਮਾਤਰਾ ਕਿਤੇ ਜ਼ਿਆਦਾ ਹੁੰਦੀ ਹੈ, ਇਸ ਨੂੰ ਓਨਾ ਹੀ ਖਾਓ ਜਿੰਨੇ ਸੋਡੀਅਮ ਦੀ ਲੋੜ ਤੁਹਾਡੇ ਸਰੀਰ ਨੂੰ ਹੈ।
ਸਬਜ਼ੀਆਂ ਦੇ ਜੂਸ
ਜੇਕਰ ਤੁਹਾਨੂੰ ਕੁਦਰਤੀ ਤੌਰ 'ਤੇ ਸਰੀਰ 'ਚ ਸੋਡੀਅਮ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ ਤਾਂ ਸਬਜ਼ੀਆਂ ਦਾ ਜੂਸ ਸਭ ਤੋਂ ਬਿਹਤਰ ਵਿਕਲਪਾਂ 'ਚੋਂ ਇਕ ਹੈ। ਕੋਸ਼ਿਸ਼ ਕਰੋ ਕਿ ਤੁਸੀਂ ਤਾਜ਼ੀਆਂ ਸਬਜ਼ੀਆਂ ਦਾ ਜੂਸ ਹੀ ਪੀਓ ਅਤੇ ਮਾਰਕੀਟ 'ਚ ਮਿਲਣ ਵਾਲੇ ਪੈਕਡ ਜੂਸ ਤੋਂ ਪਰਹੇਜ਼ ਕਰੋ।