ਰੋਜ਼ਾਨਾ ਦੁੱਧ ’ਚ ਭਿਓਂ ਕੇ ਖਾਓ ਇਹ ਚੀਜ਼, ਸਰੀਰ ਨੂੰ ਮਿਲਣਗੇ ਅਣਗਿਣਤ ਫਾਇਦੇ
Sunday, Jan 12, 2025 - 11:58 AM (IST)
ਹੈਲਥ ਡੈਸਕ - ਦੁੱਧ ਅਤੇ ਸੌਗੀ, ਦੋਵੇਂ ਹੀ ਆਪਣੇ ਆਪ ’ਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਪਦਾਰਥ ਹਨ। ਇਨ੍ਹਾਂ ਦੋਵਾਂ ਨੂੰ ਇਕੱਠੇ ਖਾਣ ਨਾਲ ਕਈ ਸਿਹਤ ਲਾਭ ਮਿਲ ਸਕਦੇ ਹਨ। ਆਯੁਰਵੇਦ ’ਚ ਵੀ ਦੁੱਧ ਅਤੇ ਸੌਗੀ ਦੇ ਮਿਸ਼ਰਣ ਨੂੰ ਅੰਮ੍ਰਿਤ ਦੇ ਬਰਾਬਰ ਮੰਨਿਆ ਗਿਆ ਹੈ। ਇਸ ਲਈ ਇੱਥੇ ਅਸੀਂ ਤੁਹਾਨੂੰ ਦੁੱਧ ’ਚ ਭਿੱਜੀ ਹੋਈ ਕਿਸ਼ਮਿਸ਼ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਦੁੱਧ ’ਚ ਭਿੱਜੀ ਹੋਈ ਕਿਸ਼ਮਿਸ਼ ਖਾਣ ਨਾਲ ਸਾਨੂੰ ਕਿਹੜੇ-ਕਿਹੜੇ ਫਾਇਦੇ ਮਿਲ ਸਕਦੇ ਹਨ।
ਪੜ੍ਹੋ ਇਹ ਵੀ ਖਬਰ :- Diabetic patient ਨੂੰ ਨਹੀਂ ਖਾਣੀਆਂ ਚਾਹੀਦੀਆਂ ਇਹ ਦਾਲਾਂ, ਜਾਣੋ ਕੀ ਹੈ ਕਾਰਨ
ਪਾਚਨ ਤੰਤਰ ਲਈ ਵਰਦਾਨ :-
ਕਬਜ਼ ਤੋਂ ਰਾਹਤ
- ਕਿਸ਼ਮਿਸ਼ ’ਚ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦੀ ਹੈ ਅਤੇ ਕਬਜ਼ ਤੋਂ ਰਾਹਤ ਦਿਵਾਉਂਦੀ ਹੈ।
ਪਾਚਨ ਸ਼ਕਤੀ ਵਧਾਉਂਦੈ
- ਦੁੱਧ ’ਚ ਭਿੱਜੀ ਹੋਈ ਕਿਸ਼ਮਿਸ਼ ਪਾਚਕ ਐਨਜ਼ਾਈਮਾਂ ਦੇ ਪੱਧਰ ਨੂੰ ਵਧਾਉਂਦੀ ਹੈ, ਜੋ ਭੋਜਨ ਨੂੰ ਆਸਾਨੀ ਨਾਲ ਪਚਾਉਣ ’ਚ ਮਦਦ ਕਰਦੀ ਹੈ।
ਐਸਿਡਿਟੀ ਤੋਂ ਰਾਹਤ
-ਇਹ ਮਿਸ਼ਰਣ ਪੇਟ ’ਚ ਐਸਿਡਿਟੀ ਨੂੰ ਘਟਾਉਣ ’ਚ ਮਦਦ ਕਰਦਾ ਹੈ ਅਤੇ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਰੱਖਦਾ ਹੈ।
ਪੜ੍ਹੋ ਇਹ ਵੀ ਖਬਰ :- ਸਰੀਰ ’ਚ ਦਿਸ ਰਹੇ ਨੇ ਅਜਿਹੇ ਲੱਛਣ ਤਾਂ ਹੋ ਜਾਓ ਸਾਵਧਾਨ! ਹੋ ਸਕਦੀ ਹੈ Hemoglobin ਦੀ ਕਮੀ
ਦਿਲ ਦੀ ਸਿਹਤ ਲਈ ਲਾਭਕਾਰੀ :-
ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ
- ਕਿਸ਼ਮਿਸ਼ ’ਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਮਦਦ ਕਰਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਂਦਾ ਹੈ।
ਖੂਨ ਸਾਫ ਕਰਦੈ
- ਦੁੱਧ ’ਚ ਭਿੱਜੀ ਹੋਈ ਕਿਸ਼ਮਿਸ਼ ਖੂਨ ਨੂੰ ਸਾਫ਼ ਕਰਦੀ ਹੈ ਅਤੇ ਖੂਨ ਦੇ ਸਰਕੁਲੇਸ਼ਨ ਨੂੰ ਬਿਹਤਰ ਬਣਾਉਂਦੀ ਹੈ।
ਦਿਲ ਨੂੰ ਮਜ਼ਬੂਤ ਬਣਾਉਂਦੈ
- ਕਿਸ਼ਮਿਸ਼ ’ਚ ਮੌਜੂਦ ਐਂਟੀਆਕਸੀਡੈਂਟ ਦਿਲ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦੇ ਹਨ।
ਪੜ੍ਹੋ ਇਹ ਵੀ ਖਬਰ :- ਸਰੀਰ ’ਚ ਦਿਸ ਰਹੇ ਨੇ ਅਜਿਹੇ ਲੱਛਣ ਤਾਂ ਹੋ ਜਾਓ ਸਾਵਧਾਨ! ਹੋ ਸਕਦੀ ਹੈ Liver ਦੀ ਸਮੱਸਿਆ
ਹੱਡੀਆਂ ਤੇ ਮਾਸਪੇਸ਼ੀਆਂ ਲਈ ਜ਼ਰੂਰੀ :-
ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ
- ਦੁੱਧ ਕੈਲਸ਼ੀਅਮ ਦਾ ਇਕ ਚੰਗਾ ਸਰੋਤ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਕਿਸ਼ਮਿਸ਼ ’ਚ ਮੌਜੂਦ ਕੈਲਸ਼ੀਅਮ ਹੱਡੀਆਂ ਦੀ ਸਿਹਤ ਲਈ ਹੋਰ ਵੀ ਫਾਇਦੇਮੰਦ ਹੁੰਦਾ ਹੈ।
ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੀ ਹੈ
- ਕਿਸ਼ਮਿਸ਼ ’ਚ ਮੌਜੂਦ ਮੈਗਨੀਸ਼ੀਅਮ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਥਕਾਵਟ ਦੂਰ ਕਰਦਾ ਹੈ।
ਸਕਿਨ ਅਤੇ ਵਾਲਾਂ ਲਈ ਲਾਭਕਾਰੀ
-ਕਿਸ਼ਮਿਸ਼ ’ਚ ਮੌਜੂਦ ਵਿਟਾਮਿਨ ਅਤੇ ਖਣਿਜ ਸਕਿਨ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਂਦੇ ਹਨ।
ਬਾਲਾਂ ਨੂੰ ਮਜ਼ਬੂਤ ਬਣਾਉਂਦੀ ਹੈ
- ਦੁੱਧ ਅਤੇ ਕਿਸ਼ਮਿਸ਼ ਦੋਵੇਂ ਹੀ ਵਾਲਾਂ ਲਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਜੋ ਵਾਲਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਂਦੇ ਹਨ।
ਐਨਰਜੀ ਦਾ ਪੱਧਰ ਵਧਦੈ
- ਦੁੱਧ ਅਤੇ ਸੌਗੀ ਦੋਵੇਂ ਹੀ ਐਨਰਜੀ ਦਾ ਚੰਗਾ ਸੋਰਸ ਹਨ।
ਨੀਂਦ ਨਾ ਆਉਣ ਤੋਂ ਰਾਹਤ
- ਦੁੱਧ ’ਚ ਮੌਜੂਦ ਟ੍ਰਿਪਟੋਫੈਨ ਤੱਤ ਨੀਂਦ ਨੂੰ ਬਿਹਤਰ ਬਣਾਉਣ ’ਚ ਮਦਦ ਕਰਦਾ ਹੈ।
ਅਨੀਮੀਆ ਤੋਂ ਬਚਾਉਂਦਾ ਹੈ
- ਕਿਸ਼ਮਿਸ਼ ’ਚ ਆਇਰਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਅਨੀਮੀਆ ਨੂੰ ਰੋਕਦੀ ਹੈ।
ਪੜ੍ਹੋ ਇਹ ਵੀ ਖਬਰ :- ਸਰਦੀਆਂ ’ਚ ਗੁਣਾਂ ਦਾ ਭੰਡਾਰ ਹੈ ਇਹ ਚੀਜ਼! ਸਰੀਰ ਨੂੰ ਮਿਲਣਗੇ ਅਣਗਿਣਤ ਫਾਇਦੇ
ਖਾਣ ਦਾ ਕੀ ਹੈ ਸਹੀ ਤਰੀਕਾ?
- ਰਾਤ ਨੂੰ ਸੌਣ ਤੋਂ ਪਹਿਲਾਂ, ਇਕ ਗਲਾਸ ਕੋਸੇ ਦੁੱਧ ’ਚ ਇਕ ਮੁੱਠੀ ਭਰ ਕਿਸ਼ਮਿਸ਼ ਭਿਓ ਦਿਓ।
- ਇਨ੍ਹਾਂ ਕਿਸ਼ਮਿਸ਼ਾਂ ਨੂੰ ਸਵੇਰੇ ਖਾਲੀ ਪੇਟ ਦੁੱਧ ਦੇ ਨਾਲ ਖਾਓ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ :-
- ਜਿਨ੍ਹਾਂ ਲੋਕਾਂ ਨੂੰ ਡਾਇਬੀਟੀਜ਼ ਹੈ, ਉਨ੍ਹਾਂ ਨੂੰ ਕਿਸ਼ਮਿਸ਼ ਸੀਮਤ ਮਾਤਰਾ ’ਚ ਹੀ ਖਾਣੀ ਚਾਹੀਦੀ ਹੈ।
- ਜੇਕਰ ਤੁਹਾਨੂੰ ਕੋਈ ਐਲਰਜੀ ਹੈ ਤਾਂ ਦੁੱਧ ’ਚ ਭਿਓਂ ਕੇ ਕਿਸ਼ਮਿਸ਼ ਖਾਣ ਤੋਂ ਪਹਿਲਾਂ ਡਾਕਰ ਤੋਂ ਸਲਾਹ ਲਓ।
ਪੜ੍ਹੋ ਇਹ ਵੀ ਖਬਰ :- chewing gum ਖਾਣ ਨਾਲ ਹੋ ਸਕਦਾ ਹੈ ਕੈਂਸਰ, ਹੋ ਜਾਓ ਸਾਵਧਾਨ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ