ਉਨੀਂਦਰੇਪਨ ਨਾਲ ਵਧਦਾ ਹੈ ਹਾਰਟ ਅਟੈਕ ਦਾ ਖਤਰਾ

08/22/2019 8:47:53 AM

ਵਾਸ਼ਿੰਗਟਨ- ਅੱਜਕਲ ਦੀ ਦੌੜ-ਭੱਜ ਵਾਲੀ ਜ਼ਿੰਦਗੀ ਵਿਚ ਸਾਡੇ ਲਾਈਫ ਸਟਾਈਲ ਕਰ ਕੇ ਦਿਲ ਦੀਆਂ ਬੀਮਾਰੀਆਂ ਆਮ ਹੋ ਗਈਆਂ ਹਨ। ਘੱਟ ਉਮਰ ਵਿਚ ਹੀ ਲੋਕ ਇਨ੍ਹਾਂ ਦੇ ਸ਼ਿਕਾਰ ਹੋ ਰਹੇ ਹਨ। ਕਈ ਲੋਕ ਨੀਂਦ ਨਾ ਆਉਣ ਦੀ ਸਮੱਸਿਆ ਨਾਲ ਵੀ ਜੂਝ ਰਹੇ ਹਨ। ਹੁਣ ਇਕ ਸਟੱਡੀ ਵਿਚ ਸਾਹਮਣੇ ਆਇਆ ਹੈ ਕਿ ਉਨੀਂਦਰੇਪਨ ਨਾਲ ਹਾਰਟ ਫੇਲੀਅਰ ਅਤੇ ਹਾਰਟ ਅਟੈਕ ਦਾ ਖਤਰਾ ਵਧਦਾ ਹੈ।

ਇਹ ਸਟੱਡੀ ਅਮਰੀਕਨ ਹਾਰਟ ਐਸੋਸੀਏਸ਼ਨ ਦੇ ਜਨਰਲ ਵਿਚ ਛਪੀ ਹੈ। ਇਸ ਵਿਚ ਉਨੀਂਦਰੇਪਨ ਅਤੇ ਹਾਰਟ ਫੇਲੀਅਰ ਤੇ ਸਟ੍ਰੋਕ ਦੇ ਕੁਨੈਕਸ਼ਨ ਨੂੰ ਦੇਖਿਆ ਗਿਆ ਹੈ। ਪਹਿਲਾਂ ਵੀ ਕੁਝ ਸਟੱਡੀਜ਼ ਵਿਚ ਇਹ ਦੇਖਿਆ ਗਿਆ ਸੀ ਕਿ ਲਗਭਗ 30 ਫੀਸਦੀ ਆਬਾਦੀ ਉਨੀਂਦਰੇਪਨ ਅਤੇ ਦਿਲ ਦੇ ਰੋਗਾਂ ਦੀ ਸ਼ਿਕਾਰ ਹੈ। ਹਾਲਾਂਕਿ ਇਸ ਸਟੱਡੀ ਵਿਚ ਇਹ ਨਹੀਂ ਦੇਖਿਆ ਗਿਆ ਸੀ ਕਿ ਕੀ ਇਨ੍ਹਾਂ ਦੋਹਾਂ ਵਿਚ ਕੋਈ ਕੁਨੈਕਸ਼ਨ ਹੈ।

ਰਿਸਰਚ ਦੀ ਲੀਡ ਆਥਰ ਸੁਜਾਨਾ ਲਾਰਸਨ ਦਾ ਕਹਿਣਾ ਹੈ ਕਿ ਜ਼ਰੂਰੀ ਹੈ ਕਿ ਲੋਕ ਉਨੀਂਦਰੇਪਨ ਦਾ ਕਾਰਣ ਜਾਣਨ ਤੇ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ। ਉਨੀਂਦਰੇ ਦੀ ਸਮੱਸਿਆ ਆਪਣੀਆਂ ਆਦਤਾਂ ਵਿਚ ਤਬਦੀਲੀ ਕਰ ਕੇ ਅਤੇ ਤਣਾਅ ਦੂਰ ਕਰ ਕੇ ਦੂਰ ਕੀਤੀ ਜਾ ਸਕਦੀ ਹੈ। ਭਾਵੇਂ ਇਸ ਰਿਸਰਚ ਵਿਚ ਇਕ ਖਾਮੀ ਇਹ ਹੈ ਕਿ ਇਸ ਵਿਚ ਉਨੀਂਦਰੇ ਦੇ ਜੈਨੇਟਿਕ ਵੇਰੀਐਂਟ ਨੂੰ ਸ਼ਾਮਲ ਕੀਤਾ ਗਿਆ ਸੀ ਨਾ ਕਿ ਉਨੀਂਦਰੇ ਨੂੰ। ਲਾਰਸਨ ਦਾ ਕਹਿਣਾ ਹੈ ਕਿ ਇਹ ਜਾਣਨਾ ਮੁਮਕਿਨ ਨਹੀਂ ਸੀ ਕਿ ਜਿਨ੍ਹਾਂ ਲੋਕਾਂ ਨੂੰ ਦਿਲ ਦੇ ਰੋਗ ਹਨ, ਉਨ੍ਹਾਂ ਸਾਰਿਆਂ ਨੂੰ ਨੀਂਦ ਨਾ ਆਉੁਣ ਦੀ ਸਮੱਸਿਆ ਹੈ ਜਾਂ ਨਹੀਂ।

ਨੀਂਦ ਨਾ ਆਉਣ ਦੀ ਸਮੱਸਿਆ ਦੂਰ ਕਰਨ ’ਚ ਸਹਾਈ ਹੈ ਐਰੋਬਿਕਸ

ਹੋਰ ਕਸਰਤਾਂ ਦੀ ਤਰ੍ਹਾਂ ਐਰੋਬਿਕਸ ਵੀ ਆਪਣੇ ਸਰੀਰ ਨੂੰ ਫਿੱਟ ਰੱਖਣ ਅਤੇ ਹਾਰਟ ਨੂੰ ਹੈਲਦੀ ਬਣਾਈ ਰੱਖਣ ’ਚ ਮਦਦ ਕਰਦਾ ਹੈ। ਇਹ ਨਾ ਸਿਰਫ ਕੈਲੋਰੀ ਬਰਨ ਕਰ ਕੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਸਗੋਂ ਸਾਇੰਸ ਦੀ ਮੰਨੀਏ ਤਾਂ ਐਰੋਬਿਕਸ ਤੁਹਾਡੇ ਦਿਮਾਗ ਦੀ ਤੰਦਰੁਸਤੀ ਲਈ ਵੀ ਫਾਇਦੇਮੰਦ ਹੈ।

ਇਕ ਖੋਜ ਅਨੁਸਾਰ 20 ਮਿੰਟ ਦੀ ਮੱਧਮ ਤੀਬਰਤਾ ਵਾਲੀ ਐਰੋਬਿਕ ਕਸਰਤ ਕਰਨ ਨਾਲ ਦਿਮਾਗ ਦੀ ਸੋਜ ਘੱਟ ਹੋ ਸਕਦੀ ਹੈ। ਕਸਰਤ ਦੇ ਸਰੂਪ ਵਿਚ ਇਕ ਨਿਊਰੋ ਪ੍ਰਾਟੈਕਟਿਵ ਪ੍ਰਭਾਵ ਵੀ ਹੈ, ਜੋ ਹਿਪੋਕੈਪਸਨ ਸੋਜ ਦਾ ਮੁਕਾਬਲਾ ਕਰ ਸਕਦਾ ਹੈ, ਜੋ ਨੀਂਦ ਨਾ ਆਉਣ ਦਾ ਕਾਰਣ ਹੁੰਦਾ ਹੈ। ਖੈਰ ਹਰ ਦਿਨ ਐਰੋਬਿਕਸ ਕਰਨ ਵਾਲਿਆਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਨਹੀਂ ਹੁੰਦੀ।


Related News