ਅਜਿਹੀ ਕੈਂਡਲ ਜੋ ਤੁਸੀਂ ਖਾ ਵੀ ਸਕਦੇ ਹੋ ਤੇ ਜਲਾ ਵੀ ਸਕਦੇ ਹੋ, ਜਾਣੋ ਬਣਾਉਣ ਦੀ ਵਿਧੀ

Tuesday, Dec 02, 2025 - 05:19 PM (IST)

ਅਜਿਹੀ ਕੈਂਡਲ ਜੋ ਤੁਸੀਂ ਖਾ ਵੀ ਸਕਦੇ ਹੋ ਤੇ ਜਲਾ ਵੀ ਸਕਦੇ ਹੋ, ਜਾਣੋ ਬਣਾਉਣ ਦੀ ਵਿਧੀ

ਵੈੱਬ ਡੈਸਕ- ਕੀ ਤੁਸੀਂ ਕਦੇ ਅਜਿਹੀ ਕੈਂਡਲ ਦੇਖੀ ਹੈ, ਜਿਸ ਨੂੰ ਤੁਸੀਂ ਖਾ ਵੀ ਸਕਦੇ ਹੋ ਤਾਂ ਜਲਾ ਵੀ ਸਕਦੇ ਹੋ। ਏਡੇਬਲ ਕੈਂਡਲ ਬਟਰ ਇਕ ਯੂਨਿਕ ਰੈਸਿਪੀ ਹੈ, ਜਿਸ ਨੂੰ ਤੁਸੀਂ ਬਰੈੱਡ, ਗਾਰਲਿਕ ਬਰੈੱਡ, ਸਨੈਕਸ ਜਾਂ ਪਾਰਟੀ ਸਟਾਰਟਰ ਵਜੋਂ ਪਰੋਸ ਸਕਦੇ ਹੋ। ਇਹ ਦਿੱਸਣ 'ਚ ਮੋਮਬੱਤੀ ਵਾਂਗ ਲੱਗਦੀ ਹੈ ਪਰ ਇਸ ਦੇ ਅੰਦਰ ਭਰਿਆ ਹੁੰਦਾ ਹੈ ਸਵਾਦਿਸ਼ਟ ਅਤੇ ਹਰਬੀ ਬਟਰ। ਇਸ ਨੂੰ ਬਣਾਉਣਾ ਬੇਹੱਦ ਆਸਾਨ ਹੈ ਅਤੇ ਮਹਿਮਾਨਾਂ ਦੇ ਸਾਹਮਣੇ ਪਰੋਸਦੇ ਹੀ ਇਹ ਸਾਰਿਆਂ ਦਾ ਧਿਆਨ ਖਿੱਚ ਲੈਂਦੀ ਹੈ।

Servings - 6

ਸਮੱਗਰੀ

  • ਮੱਖਣ- 100 ਗ੍ਰਾਮ
  • ਆਲਿਵ ਆਇਲ- 1 ਵੱਡਾ ਚਮਚ
  • ਮਿਕਸਡ ਹਰਬਜ਼- 1 ਛੋਟਾ ਚਮਚ
  • ਇਟਾਲੀਅਨ ਸੀਜ਼ਨਿੰਗ- 1/2 ਛੋਟਾ ਚਮਚ
  • ਗਾਰਲਿਕ ਪਾਊਡਰ- 1/2 ਛੋਟਾ ਚਮਚ

 

 
 
 
 
 
 
 
 
 
 
 
 
 
 
 
 

A post shared by Yum (@yum.recipe)

ਵਿਧੀ

1- ਇਕ ਪੈਨ 'ਚ 100 ਗ੍ਰਾਮ ਮੱਖਣ ਅਤੇ 1 ਵੱਡਾ ਚਮਚ ਆਲਿਵ ਆਇਲ ਪਾਓ। ਲਗਾਤਾਰ ਚਲਾਉਂਦੇ ਹੋਏ ਮੱਖਣ ਨੂੰ ਪਿਘਲਾ ਲਵੋ।
2-  ਹੁਣ ਇਸ 'ਚ ਮਿਕਸਡ ਹਰਬਸ, ਇਟਾਲੀਅਨ ਸੀਜ਼ਨਿੰਗ ਅਤੇ ਗਾਰਲਿਕ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਵੋ।
3- ਤਿਆਰ ਮਿਸ਼ਰਨ ਨੂੰ ਸਿਲੀਕਾਨ ਮਾਡਲ 'ਚ ਪਾਓ। ਇਸ ਵਿਚ ਇਕ ਕੈਂਡਲ  ਵਿਕ (ਬੱਤੀ) ਸੈੱਟ ਕਰੋ ਅਤੇ 1-2 ਘੰਟੇ ਲਈ ਫਰਿੱਜ 'ਚ ਰੱਖ ਦਿਓ।
4- ਜੰਮਣ ਤੋਂ ਬਾਅਦ ਮੋਡਲ 'ਚੋਂ ਕੱਢ ਲਵੋ। ਤੁਹਾਡੀ ਖਾਣ ਯੋਗ ਕੈਂਡਲ ਤਿਆਰ ਹੈ।
5- ਕੈਂਡਲ ਨੂੰ ਜਲਾ ਕੇ ਪਰੋਸੋ ਅਤੇ ਗਰਮਾ-ਗਰਮ ਬਟਰ ਦਾ ਆਨੰਦ ਲਵੋ।

ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ। 


author

DIsha

Content Editor

Related News