10 ਦਿਨ ’ਚ ਘੱਟ ਕਰੋ belly fat , ਇਕ ਵਾਰ ਜ਼ਰੂਰ ਪੀ ਕੇ ਦੇਖੋ ਇਹ ਡਰਿੰਕ

01/02/2021 5:19:41 PM

ਨਵੀਂ ਦਿੱਲੀ: ਮੋਟਾਪਾ ਨਾ ਸਿਰਫ ਬੀਮਾਰੀਆਂ ਨੂੰ ਜਨਮ ਦਿੰਦਾ ਹੈ ਸਗੋਂ ਇਹ ਸਾਡੇ ਸਰੀਰ ਨੂੰ ਬਦਸੂਰਤ ਵੀ ਦਿਖਾਉਂਦਾ ਹੈ ਖ਼ਾਸ ਕਰਕੇ ਬੈਲੀ ਫੈਟ। ਖਾਣ-ਪੀਣ ਦੀਆਂ ਗ਼ਲਤ ਆਦਤਾਂ ਦੇ ਕਾਰਨ ਚਰਬੀ ਢਿੱਡ ‘ਚ ਜੰਮਣੀ ਸ਼ੁਰੂ ਹੋ ਜਾਂਦਾ ਹੈ। ਪੁਰਸ਼ਾਂ ਨਾਲੋਂ ਔਰਤਾਂ ’ਚ ਬੈਲੀ ਫੈਟ ਦੀ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਬਹੁਤ ਘੱਟ ਔਰਤਾਂ ਵੱਧਦੇ ਭਾਰ ਨੂੰ ਕੰਟਰੋਲ ‘ਚ ਕਰ ਪਾਉਂਦੀਆਂ ਹਨ ਪਰ ਅੱਜ ਅਸੀਂ ਤੁਹਾਨੂੰ ਅਜਿਹੀ ਜਾਦੂਈ ਡਰਿੰਕ ਬਾਰੇ ਦੱਸਾਂਗੇ ਜਿਸ ਨਾਲ ਨਾ ਸਿਰਫ਼ ਤੁਹਾਡਾ ਬੈਲੀ ਫੈਟ ਛੂਮੰਤਰ ਹੋ ਜਾਵੇਗਾ ਸਗੋਂ ਇਸ ਨਾਲ ਭਾਰ ਵੀ ਕੰਟਰੋਲ ‘ਚ ਰਹੇਗਾ। ਆਓ ਤੁਹਾਨੂੰ ਦੱਸਦੇ ਹਾਂ ਬੈਲੀ ਫੈਟ ਨੂੰ ਘਟਾਉਣ ਲਈ ਡਰਿੰਕ…

PunjabKesari
ਡਰਿੰਕ ਲਈ ਸਮੱਗਰੀ
ਗਰਮ ਪਾਣੀ- 1 ਗਲਾਸ
ਜੀਰਾ–1/2 ਚਮਚਾ
ਅਦਰਕ– 1/2 ਚਮਚਾ
ਹਲਦੀ ਪਾਊਡਰ– ਚੁਟਕੀਭਰ

ਇਹ ਵੀ ਪੜ੍ਹੋ:Beauty Tips: ਵਾਲ਼ਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਣ ਲਈ ਲਗਾਓ ਇਹ ਤੇਲ

PunjabKesari
ਡਰਿੰਕ ਬਣਾਉਣ ਦਾ ਤਰੀਕਾ: ਇਸ ਦੇ ਲਈ 1 ਗਲਾਸ ਗਰਮ ਪਾਣੀ ’ਚ ਸਾਰੀ ਸਮੱਗਰੀ ਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਇਸ ਨੂੰ ਰਾਤ ਭਰ ਲਈ ਛੱਡ ਦਿਓ। ਸਵੇਰੇ ਇਕ ਪੈਨ ‘ਚ ਪਾਣੀ ਨੂੰ 5-10 ਮਿੰਟ ਤੱਕ ਘੱਟ ਸੇਕ ‘ਤੇ ਪਕਾਓ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਛਾਣ ਕੇ ਸ਼ਹਿਦ ਮਿਲਾਓ। ਪਾਣੀ ’ਚ ਸਾਰੀਆਂ ਸਮੱਗਰੀਆਂ ਨੂੰ ਭਿਓਂ ਕੇ ਰੱਖਣ ਲਈ ਤਾਂਬੇ ਦੇ ਭਾਂਡੇ ਦੀ ਵਰਤੋਂ ਕਰਨੀ ਜ਼ਿਆਦਾ ਲਾਭਕਾਰੀ ਹੋਵੇਗੀ। ਸਵੇਰੇ ਖਾਲੀ ਢਿੱਡ ਇਸ ਡਰਿੰਕ ਦੀ ਵਰਤੋਂ ਕਰਨ ਨਾਲ ਤੁਹਾਨੂੰ ਫ਼ਾਇਦਾ ਹੋਏਗਾ। ਇਹ ਡਰਿੰਕ ਪੀਣ ਦੇ ਘੱਟੋ-ਘੱਟ 1 ਘੰਟੇ ਦੇ ਬਾਅਦ ਹੀ ਨਾਸ਼ਤਾ ਕਰੋ ਪਰ ਯਾਦ ਰੱਖੋ ਕਿ ਇਸ ਦੀ ਲਿਮਿਟ ‘ਚ ਹੀ ਵਰਤੋਂ ਕਰੋ। ਜ਼ਿਆਦਾ ਮਾਤਰਾ ’ਚ ਇਸ ਡਰਿੰਕ ਦੀ ਵਰਤੋਂ ਪਾਚਨ ਤੰਤਰ ਨੂੰ ਵੀ ਪਰੇਸ਼ਾਨ ਕਰ ਸਕਦਾ ਹੈ।

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਇਨ੍ਹਾਂ ਗੱਲਾਂ ਨੂੰ ਧਿਆਨ ’ਚ ਰੱਖੋ
ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਜ਼ਰੂਰ ਕਰੋ ਅਤੇ ਯੋਗਾ ਨੂੰ ਰੂਟੀਨ ਦਾ ਹਿੱਸਾ ਬਣਾਓ।
ਸਿਹਤਮੰਦ ਡਾਇਟ ਲਓ ਅਤੇ ਤਲਿਆ-ਭੁੰਨਿਆ, ਆਇਲੀ, ਮਸਾਲੇਦਾਰ ਭੋਜਨ ਅਤੇ ਮੈਦੇ ਦੇ ਭੋਜਨ ਤੋਂ ਦੂਰੀ ਬਣਾਕੇ ਰੱਖੋ।
ਦਿਨਭਰ ਘੱਟੋ-ਘੱਟ 10-12 ਗਲਾਸ ਪਾਣੀ ਜ਼ਰੂਰ ਪੀਓ। ਇਸ ਨਾਲ ਤੁਸੀਂ ਘੱਟੋ-ਘੱਟ 15 ਕਿੱਲੋ ਭਾਰ ਘਟਾ ਸਕਦੇ ਹੋ।
ਯਾਦ ਰੱਖੋ ਕਿ ਤੁਹਾਨੂੰ ਇਸ ਡਰਿੰਕ ਦਾ ਲਾਭ ਸਿਰਫ ਉਦੋਂ ਹੀ ਹੋਵੇਗਾ ਜਦੋਂ ਤੁਸੀਂ ਇਨ੍ਹਾਂ ਟਿਪਸ ਨੂੰ ਫੋਲੋ ਵੀ ਕਰੋਗੇ। ਇਸ ਲਈ ਜੇ ਤੁਸੀਂ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਸਾਰੇ ਨਿਯਮਾਂ ਦਾ ਪਾਲਣਾ ਜ਼ਰੂਰ ਕਰੋ। 

ਨੋਟ: ਇਸ ਆਰਟੀਕਲ ਬਾਰੇ ਤੁਹਾਡੀ ਕੀ ਰਾਏ ਹੈ ਕੁਮੈਂਟ ਕਰਕੇ ਦੱਸੋ


Aarti dhillon

Content Editor

Related News