Health Tips: ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦੈ ''ਕੱਚਾ ਪਨੀਰ'', ਇਹ ਬੀਮਾਰੀਆਂ ਵੀ ਹੋਣਗੀਆਂ ਛੂ-ਮੰਤਰ

Thursday, Jun 27, 2024 - 06:11 PM (IST)

Health Tips: ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦੈ ''ਕੱਚਾ ਪਨੀਰ'', ਇਹ ਬੀਮਾਰੀਆਂ ਵੀ ਹੋਣਗੀਆਂ ਛੂ-ਮੰਤਰ

ਜਲੰਧਰ - ਬਹੁਤ ਸਾਰੇ ਲੋਕ ਪਨੀਰ ਖਾਣਾ ਪਸੰਦ ਕਰਦੇ ਹਨ। ਪਨੀਰ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਪਰ ਕਿ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਕੱਚਾ ਪਨੀਰ ਖਾਣ ਨਾਲ ਤੁਹਾਡੀਆਂ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਪ੍ਰੋਟੀਨ, ਕੈਲਸ਼ੀਅਮ, ਪ੍ਰੋਟੀਨ, ਫਾਸਫੋਰਸ ਅਤੇ ਕਈ ਹੋਰ ਤੱਤਾਂ ਨਾਲ ਭਰਪੂਰ ਪਨੀਰ ਨਾ ਸਿਰਫ਼ ਸ਼ੂਗਰ ਨੂੰ ਕੰਟਰੋਲ 'ਚ ਕਰਦਾ ਹੈ, ਸਗੋ ਇਸ ਨਾਲ ਮਾਨਸਿਕ ਤਣਾਅ ਵੀ ਦੂਰ ਹੁੰਦਾ ਹੈ। ਪਨੀਰ ਖਾਣ ਨਾਲ ਸਰੀਰ ਨੂੰ ਕਿਹੜੇ-ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ... 

ਕਦੋਂ ਖਾਓ ਪਨੀਰ
ਕੱਚੇ ਪਨੀਰ ਦਾ ਸੇਵਨ ਨਾਸ਼ਤੇ ਅਤੇ ਲੰਚ ਕਰਨ ਤੋਂ 1 ਘੰਟਾ ਪਹਿਲਾਂ ਕਰੋ। ਇਸ ਨਾਲ ਦਿਨ-ਭਰ ਓਵਰਇਟਿੰਗ ਤੋਂ ਬਚਿਆ ਜਾ ਸਕਦਾ ਹੈ। ਕਸਰਤ ਦੇ ਕੁਝ ਘੰਟਿਆਂ ਬਾਅਦ ਪਨੀਰ ਦਾ ਸੇਵਨ ਲਾਭਦਾਇਕ ਹੁੰਦਾ ਹੈ। ਇਸ ਤੋਂ ਇਲਾਵਾ ਰਾਤ ਨੂੰ ਸੌਂਣ ਤੋਂ 1 ਘੰਟਾ ਪਹਿਲਾਂ ਵੀ ਪਨੀਰ ਦਾ ਸੇਵਨ ਕਰ ਸਕਦੇ ਹੋ। ਸੌਂਦੇ ਸਮੇਂ ਸਰੀਰ ਨੂੰ ਖਾਣਾ ਡਾਈਜੈਸਟ ਕਰਨ ਲਈ ਪ੍ਰੋਟੀਨ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਅਤੇ ਇਸ 'ਚ ਭਰਪੂਰ ਪ੍ਰੋਟੀਨ ਹੁੰਦਾ ਹੈ।

PunjabKesari

1. ਮਜ਼ਬੂਤ ਹੱਡੀਆਂ
ਕੱਚੇ ਪਨੀਰ 'ਚ ਕੈਲਸ਼ੀਅਮ ਅਤੇ ਫਾਸਫੋਰਸ ਹੁੰਦਾ ਹੈ। ਇਸ ਲਈ ਰੋਜ਼ਾਨਾ ਇਸ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਦੇ ਨਾਲ ਹੀ ਇਸ ਨੂੰ ਖਾਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ।

2. ਫਾਈਬਰ ਨਾਲ ਭਰਪੂਰ
ਫਾਈਬਰ ਦੀ ਕਮੀ ਹੋਣ 'ਤੇ ਤੁਹਾਨੂੰ ਕਮਜ਼ੋਰ ਪਾਚਨ ਸ਼ਕਤੀ, ਕੋਲੇਸਟ੍ਰੋਲ, ਕਬਜ਼ ਅਤੇ ਸ਼ੂਗਰ ਪੱਧਰ ਵਧਣ ਵਰਗੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਹਾਡੇ ਸਰੀਰ 'ਚ ਫਾਈਬਰ ਦੀ ਕਮੀ ਹੈ ਤਾਂ ਰੋਜ਼ ਇਸ ਦਾ ਸੇਵਨ ਕਰੋ। ਦਿਨ 'ਚ ਘੱਟ ਤੋਂ ਘੱਟ 1 ਵਾਰ ਕੱਚਾ ਪਨੀਰ ਜ਼ਰੂਰ ਖਾਓ।

3. ਸ਼ੂਗਰ ਦੇ ਮਰੀਜ਼ਾਂ ਲਈ
ਕੱਚੇ ਪਨੀਰ 'ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਤੁਹਾਡੀ ਸ਼ੂਗਰ ਵੀ ਕੰਟਰੋਲ ਰਹੇਗੀ।

PunjabKesari

4. ਪਾਚਨ ਤੰਤਰ ਤੇ ਕੋਲੈਸਟਰੋਲ ਰਹਿੰਦਾ ਹੈ ਠੀਕ
ਪਨੀਰ ਖਾਣ ਨਾਲ ਪਾਚਨ ਸ਼ਕਤੀ ਠੀਕ ਰਹਿੰਦੀ ਹੈ। ਇਸ 'ਚ ਪਾਇਆ ਜਾਣ ਵਾਲਾ ਫਾਸਫੇਟ ਭੋਜਨ ਪਚਾਉਣ 'ਚ ਮਦਦ ਕਰਦਾ ਹੈ। ਪਨੀਰ ਖਾਣ ਨਾਲ ਖੂਨ ਦਾ ਦਬਾਅ ਅਤੇ ਕੋਲੈਸਟਰੋਲ ਦਾ ਪੱਧਰ ਸੰਤੁਲਿਤ ਰਹਿੰਦਾ ਹੈ।

5. ਭਾਰ ਘੱਟ ਕਰੇ
ਪਨੀਰ 'ਚ ਜ਼ਿਆਦਾ ਮਾਤਰਾ 'ਚ ਪ੍ਰੋਟੀਨ ਹੋਣ ਨਾਲ ਇਹ ਸਰੀਰ ਦਾ ਭਾਰ ਘੱਟ ਕਰਨ 'ਚ ਮਦਦਗਾਰ ਹੁੰਦਾ ਹੈ। ਜੋ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਰੋਜ਼ਾਨਾ ਪਨੀਰ ਦੀ ਵਰਤੋਂ ਕਰਨੀ ਚਾਹੀਦੀ ਹੈ।

6. ਗਰਭ ਅਵਸਥਾ 'ਚ ਫ਼ਾਇਦੇਮੰਦ
ਗਰਭਵਤੀ ਔਰਤ ਨੂੰ ਪਨੀਰ ਜ਼ਰੂਰ ਖਾਣਾ ਚਾਹੀਦਾ ਹੈ। ਇਸ 'ਚ ਮੌਜੂਦ ਕੈਲਸ਼ੀਅਮ, ਪ੍ਰੋਟੀਨ, ਫਾਸਫੋਰਸ ਅਤੇ ਆਇਰਨ ਢਿੱਡ 'ਚ ਪਲ ਰਹੇ ਬੱਚੇ ਦੀ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ। ਪਨੀਰ ਖਾਣ ਨਾਲ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ।

PunjabKesari

7. ਕੈਂਸਰ ਤੋਂ ਬਚਾਏ
ਪਨੀਰ 'ਚ ਵਿਟਾਮਿਨ-ਡੀ ਅਤੇ ਕੈਲਸ਼ੀਅਮ ਕਾਫੀ ਮਾਤਰਾ 'ਚ ਹੁੰਦਾ ਹੈ, ਜਿਸ ਕਾਰਨ ਇਹ ਕੈਂਸਰ ਵਰਗੇ ਰੋਗ ਤੋਂ ਬਚਾਉਂਦਾ ਹੈ।


author

rajwinder kaur

Content Editor

Related News