ਲੁਧਿਆਣਾ ਚੋਣਾਂ ''ਚ ਵੀ ਕਿਸਮਤ ਅਜ਼ਮਾ ਰਿਹਾ ਨੀਟੂ ਸ਼ਟਰਾਂਵਾਲਾ! ਵੋਟਰਾਂ ਨੂੰ ਕੀਤੀ ਇਹ ਅਪੀਲ

Thursday, Jun 19, 2025 - 02:29 PM (IST)

ਲੁਧਿਆਣਾ ਚੋਣਾਂ ''ਚ ਵੀ ਕਿਸਮਤ ਅਜ਼ਮਾ ਰਿਹਾ ਨੀਟੂ ਸ਼ਟਰਾਂਵਾਲਾ! ਵੋਟਰਾਂ ਨੂੰ ਕੀਤੀ ਇਹ ਅਪੀਲ

ਲੁਧਿਆਣਾ (ਵੈੱਬ ਡੈਸਕ): ਅੱਜ ਲੁਧਿਆਣਾ ਪੱਛਮੀ ਹਲਕੇ 'ਚ ਜ਼ਿਮਨੀ ਚੋਣ ਹੋ ਰਹੀ ਹੈ। ਇਸ ਸੀਟ ਤੋਂ ਕੁੱਲ੍ਹ 14 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਵਿਚ ਨੀਟੂ ਸ਼ਟਰਾਂਵਾਲਾ ਵੀ ਆਜ਼ਾਦ ਉਮੀਦਵਾਰ ਵਜੋਂ ਆਪਣੀ ਕਿਸਮਤ ਅਜ਼ਮਾ ਰਿਹਾ ਹੈ। ਨੀਟੂ ਵੱਲੋਂ ਪੋਲਿੰਗ ਬੂਥ 'ਤੇ ਪਹੁੰਚ ਕੇ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - Punjab: ਸੀਨੀਅਰ ਕਾਂਗਰਸੀ ਆਗੂ ਦਾ ਹੋਇਆ ਦੇਹਾਂਤ

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੀਟੂ ਸ਼ਟਰਾਂਵਾਲਾ ਨੇ ਕਿਹਾ ਕਿ ਉਹ ਹੁਣ ਤਕ ਤਕਰੀਬਨ 9-10 ਚੋਣਾਂ ਲੜ ਚੁੱਕਿਆ ਹੈ। ਉਹ ਕਦੇ ਚੋਣ ਜਿੱਤਣ ਲਈ ਚੋਣ ਨਹੀਂ ਲੜਦਾ, ਸਗੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਚੋਣ ਲੜਦਾ ਹੈ। ਉਸ ਨੇ ਕਿਹਾ ਕਿ ਲੀਡਰ ਸਿਰਫ਼ ਵੋਟਾਂ ਵੇਲੇ ਹੀ ਲੋਕਾਂ ਵਿਚ ਜਾਂਦੇ ਹਨ, ਲੋਕ ਆਪ ਵੇਖਣ ਸੱਚਾ-ਸੁੱਚਾ ਬੰਦਾ ਕੌਣ ਹੈ ਤੇ ਉਸ ਨੂੰ ਹੀ ਅੱਗੇ ਲਿਆਉਣ। ਨੀਟੂ ਨੇ ਕਿਹਾ ਕਿ ਉਹ ਭਾਵੇਂ 100 ਵਾਰ ਚੋਣ ਹਾਰ ਜਾਵੇ, ਪਰ ਉਹ ਲੋਕਾਂ ਨੂੰ ਜਗਾਉਣ ਦਾ ਕੰਮ ਕਰਦਾ ਰਹੇਗਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੋਹਲੇਧਾਰ ਮੀਂਹ! ਮੌਸਮ ਵਿਭਾਗ ਵੱਲੋਂ ਹਨੇਰੀ-ਤੂਫ਼ਾਨ ਦਾ Alert ਜਾਰੀ

ਨੀਟੂ ਸ਼ਟਰਾਂਵਾਲਾ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਵੋਟ ਜਿਸ ਨੂੰ ਮਰਜ਼ੀ ਪਾਓ, ਪਰ ਆਪਣੀ ਵੋਟ ਵਿਅਰਥ ਨਾ ਕਰੋ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ ਸਾਨੂੰ ਜੋ ਵੋਟ ਦਾ ਹੱਕ ਦਿਵਾਇਆ ਹੈ, ਉਸ ਦੀ ਵਰਤੋਂ ਜ਼ਰੂਰ ਕਰੋ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News