ਸੌਂਗੀ ਖਾਣ ਨਾਲ ਸਿਹਤ ਨੂੰ ਹੁੰਦੇ ਹਨ ਕਈ ਫਾਇਦੇ

Friday, Oct 05, 2018 - 09:59 AM (IST)

ਸੌਂਗੀ ਖਾਣ ਨਾਲ ਸਿਹਤ ਨੂੰ ਹੁੰਦੇ ਹਨ ਕਈ ਫਾਇਦੇ

ਨਵੀਂ ਦਿੱਲੀ— ਅਸੀਂ ਲੋਕਾਂ ਨੇ ਅਕਸਰ ਆਪਣੇ ਵੱਡੇ ਬਜ਼ੁਰਗਾਂ ਤੋਂ ਸੁਣਿਆ ਹੋਵੇਗਾ ਕਿ ਮੇਵੇ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਜੋ ਗੱਲ ਕਾਫੀ ਹੱਦ ਤਕ ਸਹੀ ਵੀ ਹੈ। ਡ੍ਰਾਈ ਫਰੂਟਸ ਵਿਚ ਬਾਦਾਮ, ਕਾਜੂ, ਅਖਰੋਟ, ਪਿਸਤਾ, ਸੌਂਗੀ ਆਦਿ ਸ਼ਾਮਿਲ ਹੁੰਦੇ ਹਨ। ਉਂਝ ਹੀ ਜੇ ਤੁਸੀਂ ਰੋਜ਼ ਸਵੇਰੇ ਇਕੱਲੀ ਸੌਂਗੀ ਦੇ ਕੁਝ ਦਾਨਿਆਂ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਵੀ ਸਰੀਰ ਨੂੰ ਕਈ ਲਾਭ ਹੁੰਦੇ ਹਨ। ਸੌਂਗੀ ਇਕ ਤਰ੍ਹਾਂ ਦਾ ਡ੍ਰਾਈ ਫਰੂਟ ਹੈ। ਇਸ ਨੂੰ ਅੰਗੂਰ ਨੂੰ ਸੁੱਕਾ ਕੇ ਬਣਾਇਆ ਜਾਂਦਾ ਹੈ। ਇਸ 'ਚ ਉਹ ਸਾਰੇ ਗੁਣ ਹਨ ਜੋ ਅੰਗੂਰ 'ਚ ਹੁੰਦੇ ਹਨ। ਇਸ ਦੇ ਸੇਵਨ ਨਾਲ ਸਰੀਰ ਦੀਆਂ ਕਈ ਪ੍ਰੇਸ਼ਾਨੀਆਂ ਹੱਲ ਹੁੰਦੀਆਂ ਹਨ। ਇਸ 'ਚ ਭਰਪੂਰ ਮਾਤਰਾ 'ਚ ਆਇਰਨ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਇਬਰ ਪਾਇਆ ਜਾਂਦਾ ਹੈ। ਆਓ ਜਾਣਦੇ ਹਾਂ ਕਿ ਸੌਂਗੀ ਖਾਣ ਨਾਲ ਸਿਹਤ ਨੂੰ ਕੀ ਲਾਭ ਹੁੰਦੇ ਹਨ।
1. ਕਬਜ਼ ਦੀ ਸਮੱਸਿਆ
ਸੌਂਗੀ ਦੇ ਸੇਵਨ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਤੁਸੀਂ ਇਸ ਨੂੰ ਗਰਮ ਦੁੱਧ ਨਾਲ ਵੀ ਖਾ ਸਕਦੇ ਹੋ।
PunjabKesari
2. ਭਾਰ ਵਧਾਏ
ਜੇਕਰ ਤੁਹਾਡਾ ਭਾਰ ਘੱਟ ਹੈ ਅਤੇ ਤੁਸੀਂ ਭਾਰ ਵਧਾਉਣ ਨੂੰ ਲੈ ਕੇ ਫਿਕਰਮੰਦ ਹੋ ਤਾਂ ਇਸ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੈ।
PunjabKesari
3. ਖੂਨ ਦੀ ਕਮੀ ਪੂਰੀ
ਸੌਂਗੀ 'ਚ ਕਾਫੀ ਮਾਤਰਾ 'ਚ ਆਇਰਨ ਪਾਇਆ ਜਾਂਦਾ ਹੈ। ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਸੌਂਗੀ ਦਾ ਸੇਵਨ ਕਰਨਾ ਕਾਫੀ ਫਾਇਦੇਮੰਦ ਹੈ।
Image result for ਖੂਨ ਦੀ ਕਮੀ ਪੂਰੀ
4. ਹੱਡੀਆਂ ਮਜ਼ਬੂਤ
ਸੌਂਗੀ 'ਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। ਜੇਕਰ ਤੁਹਾਡੇ ਵੀ ਗੋਡਿਆਂ 'ਚ ਦਰਦ ਦੀ ਸ਼ਿਕਾਇਤ ਹੈ ਤਾਂ ਸੌਂਗੀ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੋਵੇਗਾ।
Image result for ਹੱਡੀਆਂ ਮਜ਼ਬੂਤ
5. ਅੱਖਾਂ ਦੀ ਰੌਸ਼ਨੀ
ਸੌਂਗੀ 'ਚ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ ਜੋ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
PunjabKesari


Related News