ਮਹਿੰਗੇ ਪ੍ਰੋਡਕਟਸ ''ਤੇ ਨਾ ਉਡਾਓ ਪੈਸਾ, ਅਜ਼ਮਾਓ ਘਰ ''ਚ ਬਣੇ ਫੇਸ ਮਾਸਕ, ਸਕਿਨ ''ਤੇ ਆਵੇਗਾ ''ਨੂਰ''
Thursday, Aug 21, 2025 - 10:46 AM (IST)

ਵੈੱਬ ਡੈਸਕ- ਅੱਜ-ਕੱਲ੍ਹ ਲੋਕ ਚਮਕਦਾਰ ਤੇ ਬੇਦਾਗ਼ ਚਮੜੀ ਲਈ ਲਈ ਮਹਿੰਗੇ ਸਕਿਨ ਕੇਅਰ ਪ੍ਰੋਡਕਟਸ ’ਤੇ ਹਜ਼ਾਰਾਂ ਰੁਪਏ ਖਰਚ ਕਰ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਕੰਮ ਤੁਸੀਂ ਸਿਰਫ਼ ਰਸੋਈ ਪਈਆਂ ਚੀਜ਼ਾਂ ਦੀ ਮਦਦ ਨਾਲ ਵੀ ਕਰ ਸਕਦੇ ਹੋ? ਸਕਿਨਕੇਅਰ ਦੀ ਗੱਲ ਆਉਂਦੀ ਹੈ ਤਾਂ ਜ਼ਿਆਦਾਤਰ ਲੋਕਾਂ ਦੇ ਮਨ 'ਚ ਲੰਬੇ ਰੂਟੀਨ ਅਤੇ ਮਹਿੰਗੇ ਪ੍ਰੋਡਕਟਸ ਦੀ ਸੂਚੀ ਆ ਜਾਂਦੀ ਹੈ। ਪਰ ਹਰ ਕਿਸੇ ਕੋਲ ਨਾ ਤਾਂ ਇੰਨਾ ਸਮਾਂ ਹੁੰਦਾ ਹੈ ਅਤੇ ਨਾ ਹੀ ਬਜਟ। ਖ਼ਾਸ ਕਰਕੇ ਮੱਧਵਰਗੀ ਪਰਿਵਾਰਾਂ ਲਈ ਇਹ ਸੋਚ ਆਮ ਹੈ ਕਿ ਸਕਿਨ ਕੇਅਰ ਛੱਡ ਕੇ ਸਿਰਫ਼ ਸਿਹਤਮੰਦ ਖਾਣਾ ਹੀ ਖਾ ਲਿਆ ਜਾਵੇ।
ਤੁਹਾਨੂੰ ਹੋਮਮੇਡ ਬਿਊਟੀ ਮਾਸਕ ਦੀ ਰੈਸਿਪੀ ਦੱਸ ਰਹੇ ਹਾਂ, ਜਿਨ੍ਹਾਂ ਨੂੰ ਆਸਾਨੀ ਨਾਲ ਘਰ ’ਚ ਬਣਾ ਸਕਦੇ ਹੋ। ਇਹ ਕੈਮੀਕਲ ਫ੍ਰੀ ਫੇਸਪੈਕ ਤੁਹਾਨੂੰ ਕਿਫਾਇਤੀ ਕੀਮਤ ’ਚ ਘਰ ’ਚ ਹੀ ਸੈਲੂਨ ਵਰਗਾ ਇਫੈਕਟ ਦੇਵੇਗਾ।
ਟਮਾਟਰ ਨਿੰਬੂ ਦਾ ਮਾਸਕ
- ਇਕ ਟਮਾਟਰ ਲਓ ਅਤੇ ਉਸ ਨੂੰ ਪੀਸ ਕੇ ਪਿਊਰੀ ਬਣਾ ਲਓ।
- ਉਸ ’ਚ ਦੋ ਟੇਬਲਸਪੂਨ ਨਿੰਬੂ ਦਾ ਰਸ ਮਿਲਾਓ।
- ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਚਿਹਰੇ ਅਤੇ ਗਰਦਨ ’ਤੇ ਲਗਾਓ।
- ਮਾਸਕ ਨੂੰ 20 ਮਿੰਟ ਲਈ ਇਸ ਤਰ੍ਹਾਂ ਹੀ ਛੱਡ ਦਿਓ ਅਤੇ ਫਿਰ ਠੰਡੇ ਪਾਣੀ ਨਾਲ ਮੂੰਹ ਧੋ ਲਓ।
- ਇਹ ਮਾਸਕ ਤੁਹਾਡੇ ਚਿਹਰੇ ਅਤੇ ਗਰਦਨ ਤੋਂ ਟੈਨ ਦੂਰ ਕਰਨ ਅਤੇ ਉਸ ਨੂੰ ਚਮਕਦਾਰ ਬਣਾਉਣ ’ਚ ਮਦਦ ਕਰੇਗਾ।
ਬਾਦਾਮ ਫੇਸ ਮਾਸਕ
- 4 ਤੋਂ 5 ਬਾਦਾਮ ਲੈ ਕੇ ਰਾਤ ਭਰ ਲਈ ਦੁੱਧ ’ਚ ਭਿਓਂ ਦਿਓ।
- ਅਗਲੀ ਸਵੇਰੇ ਬਾਦਾਮ ਦਾ ਛਿਲਕਾ ਕੱਢ ਕੇ ਦੋਵਾਂ ਚੀਜ਼ਾਂ ਦਾ ਪੇਸਟ ਬਣਾ ਲਓ।
- ਤਿਆਰ ਪੇਸਟ ਦੀ ਇਕ ਪਤਲੀ ਪਰਤ ਲਗਾਓ ਅਤੇ ਇਸ ਨੂੰ ਸੁੱਕਣ ਦੇ ਬਾਅਦ ਧੋ ਲਓ।
- ਚਿਹਰੇ ਨੂੰ ਨਿਖਾਰਨ ਲਈ ਇਸ ਮਾਸਕ ਦਾ ਹਰ ਦੂਜੇ ਦਿਨ ਇਸਤੇਮਾਲ ਕੀਤਾ ਜਾ ਸਕਦਾ ਹੈ।
ਹਲਦੀ ਨਾਲ ਬਣਿਆ ਫੇਸ ਮਾਸਕ
- ਘਰ ’ਚ ਬਣਾਏ ਜਾਣ ਵਾਲੇ ਫੇਸ ਮਾਸਕ ’ਚ ਸਭ ਤੋਂ ਜ਼ਿਆਦਾ ਹਰਮਨ ਪਿਆਰੀਆਂ ਸਮੱਗਰੀਆਂ ’ਚੋਂ ਇਕ ਹੈ ਹਲਦੀ ! ਇਸ ਮਸਾਲੇ ਦੇ ਔਸ਼ਧੀ ਗੁਣ ਤੁਹਾਨੂੰ ਇਕ ਦਾਗ ਤੋਂ ਮੁਕਤ ਚਮੜੀ ਪਾਉਣ ’ਚ ਮਦਦ ਕਰਨਗੇ।
- ਮਾਸਕ ਤਿਆਰ ਕਰਨ ਲਈ 3 ਟੇਬਲਸਪੂਨ ਨਿੰਬੂ ਦੇ ਰਸ ’ਚ 1 ਟੇਬਲਸਪੂਨ ਹਲਦੀ ਪਾਊਡਰ ਨੂੰ ਚੰਗੀ ਤਰ੍ਹਾਂ ਮਿਲਾ ਲਓ।
- ਇਸ ਨੂੰ 20 ਮਿੰਟ ਲਈ ਚਿਹਰੇ ’ਤੇ ਗਰਦਨ ’ਤੇ ਲਗਾਓ ਅਤੇ ਫਿਰ ਪਾਣੀ ਨਾਲ ਧੋ ਲਓ।
ਐਲੋਵੇਰਾ ਅਤੇ ਗਲਿਸਰੀਨ ਮਾਸਕ
- ਐਲੋਵੇਰਾ ਜੈਲ ਲਓ ਅਤੇ ਉਸ ’ਚ ਥੋੜੀ ਜਿਹੀ ਗਲਿਸਰੀਨ ਮਿਲਾਓ।
- ਇਸ ਮਿਸ਼ਰਨ ਨੂੰ ਆਪਣੇ ਚਿਹਰੇ ’ਤੇ ਲਗਾਓ।
- 15-20 ਮਿੰਟ ਦੇ ਬਾਅਦ ਧੋ ਲਓ।
ਪਪੀਤਾ ਅਤੇ ਸ਼ਹਿਦ ਦਾ ਬਣਿਆ ਮਾਸਕ
- ਕੱਚੇ ਪਪੀਤੇ ਦੇ 8-10 ਕਿਊਬਸ ਲਓ ਅਤੇ ਉਨ੍ਹਾਂ ਨੂੰ ਮੈਸ਼ ਕਰ ਲਓ।
- ਇਸ ’ਚ ਨੂੰ ਟੀ-ਸਪੂਨ ਜਾਂ ਮਲਾਈ ਅਤੇ 1 ਟੇਬਲਸਪੂਨ ਸ਼ਹਿਦ ਮਿਲਾਓ।
- ਇਸ ਤੋਂ ਇਕ ਚਿਕਨਾ ਪੇਸਟ ਤਿਆਰ ਕਰੋ ਅਤੇ ਆਪਣੇ ਚਿਹਰੇ ਅਤੇ ਗਰਦਨ ’ਤੇ ਲਗਾਓ।
- 15-20 ਮਿੰਟ ਲਈ ਛੱਡ ਦਓ ਅਤੇ ਫਿਰ ਕੋਸੇ ਪਾਣੀ ਨਾਲ ਧੋ ਕੇ ਸਾਫ਼ ਕਰੋ।
- ਪਪੀਤਾ, ਕੇਲਾ ਅਤੇ ਖੀਰੇ ਨਾਲ ਬਣਿਆ ਫੇਸ ਮਾਸਕ
- ਇਕ ਚੌਥਾਈ ਪਪੀਤਾ, 1/4 ਖੀਰਾ ਅਤੇ ਅੱਧਾ ਕੇਲਾ ਇਕ ਨਾਲ ਮਿਲ ਕਾ ਕੇ ਚਿਕਨਾ ਪੇਸਟ ਬਣਾ ਲਓ।
- ਇਸ ਨੂੰ ਆਪਣੇ ਚਿਹਰੇ ਅਤੇ ਗਰਦਨ ’ਤੇ ਲਗਾਓ ਅਤੇ 15-20 ਮਿੰਟ ਲਈ ਛੱਡ ਦਿਓ। ਕੋਸੇ ਪਾਣੀ ਨਾਲ ਧੋ ਲਓ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8