ਬਲੱਡ ਪ੍ਰੈਸ਼ਰ ਨੂੰ ਕੰਟੋਰਲ ਕਰਦੀ ਹੈ ‘ਮੂਲੀ’, ਹੋਰ ਵੀ ਜਾਣੋ ਲਾਜਵਾਬ ਫਾਇਦੇ

Sunday, Mar 21, 2021 - 07:42 PM (IST)

ਬਲੱਡ ਪ੍ਰੈਸ਼ਰ ਨੂੰ ਕੰਟੋਰਲ ਕਰਦੀ ਹੈ ‘ਮੂਲੀ’, ਹੋਰ ਵੀ ਜਾਣੋ ਲਾਜਵਾਬ ਫਾਇਦੇ

ਜਲੰਧਰ-  ਹਰ ਘਰ 'ਚ ਮੂਲੀ ਦੀ ਵਰਤੋਂ ਸਲਾਦ, ਸਬਜ਼ੀ ਜਾਂ ਪਰੌਂਠੇ ਬਣਾਉਣ ਲਈ ਕੀਤੀ ਜਾਂਦੀ ਹੈ। ਮੂਲੀ ਖਾਣ ਲਈ ਜਿੰਨੀ ਕੋੜੀ ਹੁੰਦੀ ਹੈ, ਉਨੀ ਹੀ ਇਹ ਸਿਹਤ ਲਈ ਲਾਹੇਵੰਦ ਵੀ ਹੁੰਦੀ ਹੈ। ਆਯੁਰਵੇਦ 'ਚ ਤਾਂ ਇਸ ਨੂੰ ਲੀਵਰ ਅਤੇ ਪੇਟ ਲਈ ਕੁਦਰਤੀ ਪਿਊਰੀਫਾਇਰ ਮੰਨਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਮੂਲੀ ਖਾਣ ਦੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। 

ਮੂਲੀ 'ਚ ਹੁੰਦੇ ਇਹ ਪੌਸ਼ਟਿਕ ਤੱਤ
ਮੂਲੀ 'ਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ, ਜੋ ਸਰੀਰ ਨੂੰ ਬੀਮਾਰੀਆਂ ਤੋਂ ਦੂਰ ਰੱਖਣ 'ਚ ਮਦਦ ਕਰਦੇ ਹਨ। 100 ਗ੍ਰਾਮ ਮੂਲੀ 'ਚ ਲਗਭਗ 18 ਗ੍ਰਾਮ ਕੈਲੋਰੀ,0.1 ਗ੍ਰਾਮ ਫੈਟ, 4.1 ਗ੍ਰਾਮ ਕਾਰਬੋਹਾਈਡ੍ਰੇਟ, 1.6 ਗ੍ਰਾਮ ਡਾਇਟ੍ਰੀ ਫਾਈਫਰ,2.5 ਗ੍ਰਾਮ ਸ਼ੂਗਰ, 0.6 ਗ੍ਰਾਮ ਪ੍ਰੋਟੀਨ, 36 ਫੀਸਦੀ ਵਿਟਾਮਿਨ ਸੀ, 2 ਫੀਸਦੀ ਕੈਲਸ਼ੀਅਮ,2 ਫੀਸਦੀ ਆਇਰਨ ਅਤੇ 4 ਫੀਸਦੀ ਮੈਗਨੀਸ਼ੀਅਮ ਹੁੰਦਾ ਹੈ।

PunjabKesari
ਜਾਣੋ ਕੀ ਨੇ ਮੂਲੀ ਖਾਣ ਦੇ ਫਾਇਦੇ

 ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ਵਿਚੋਂ ਕੱਢੇ ਬਾਹਰ
ਮੂਲੀ 'ਚ ਮੌਜੂਦ ਪੌਸ਼ਟਿਕ ਤੱਤਾਂ ਦੇ ਕਾਰਨ ਇਸ ਨੂੰ ਕੁਦਰਤੀ ਕਲੀਂਜਰ ਕਿਹਾ ਜਾਂਦਾ ਹੈ। ਰੋਜ਼ਾਨਾ ਮੂਲੀ ਦਾ ਰਸ ਪੀਣ ਨਾਲ ਸਰੀਰ ਡਿਟਾਕਸ ਹੁੰਦਾ ਹੈ, ਜਿਸ ਨਾਲ ਸਰੀਰ 'ਚ ਮੌਜੂਦ ਜ਼ਹਿਰੀਲੇ ਪਦਾਰਥ ਨਿਕਲ ਜਾਂਦੇ ਹਨ। 

ਮਜ਼ਬੂਤ ਪਾਚਨ ਤੰਤਰ
ਕੱਚੀ ਮੂਲੀ ਦੀ ਵਰਤੋਂ ਜਾਂ ਫਿਰ ਇਸ ਦੇ ਰਸ 'ਚ ਨਮਕ ਮਿਲਾ ਕੇ ਪੀਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਇਸ ਤੋਂ ਇਲਾਵਾ ਇਸ ਨਾਲ ਪੇਟ ਦੇ ਕੀੜੇ ਵੀ ਨਸ਼ਟ ਹੋ ਜਾਂਦੇ ਹਨ।

PunjabKesari

ਪੇਟ ਦੀਆਂ ਸਮੱਸਿਆਵਾਂ ਕਰੇ ਦੂਰ
ਪੇਟ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਮੂਲੀ ਦੇ ਰਸ 'ਚ ਅਦਰਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਓ। ਇਸ ਨਾਲ ਤੁਹਾਨੂੰ ਪੇਟ ਨਾਲ ਜੁੜੀ ਹਰ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਵੇਗਾ।

ਲੀਵਰ ਲਈ ਫਾਇਦੇਮੰਦ 
ਜੇਕਰ ਤੁਹਾਨੂੰ ਲੀਵਰ ਨਾਲ ਜੁੜੀ ਕੋਈ ਵੀ ਸਮੱਸਿਆ ਹੈ ਤਾਂ ਨਿਯਮਿਤ ਰੂਪ ਨਾਲ ਮੂਲੀ ਦੀ ਵਰਤੋਂ ਕਰੋ। ਮੂਲੀ ਵਰਤੋਂ ਕਰਨ ਨਾਲ ਲੀਵਰ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। 

PunjabKesari

ਬਲੱਡ ਪ੍ਰੈਸ਼ਰ ਰੱਖੇ ਕੰਟਰੋਲ 
ਮੂਲੀ 'ਚ ਐਂਟੀ-ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ ਜੋ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਕਰਦੇ ਹਨ।

ਪੀਲੀਆ ਕਰੇ ਦੂਰ 
ਮੂਲੀ ਪੀਲੀਆ ਦੂਰ ਕਰਨ ਵਿਚ ਵੀ ਕਾਫ਼ੀ ਮਦਦਗਾਰ ਸਾਬਤ ਹੁੰਦੀ ਹੈ। ਪੀਲੀਆ ਰੋਗ ਹੋਣ 'ਤੇ ਤਾਜ਼ੀ ਮੂਲੀ ਦਾ ਰਸ ਪੀਓ। ਇਸ ਤੋਂ ਇਲਾਵਾ ਰੋਜ਼ ਸਵੇਰੇ 1 ਮੂਲੀ ਖਾਣ ਨਾਲ ਵੀ ਪੀਲੀਆ ਰੋਗ ਦੂਰ ਹੋ ਜਾਂਦਾ ਹੈ।

ਬਵਾਸੀਰ ਦੇ ਇਲਾਜ ਲਈ ਲਾਹੇਵੰਦ
ਘੁਲਨਸ਼ੀਲ ਫਾਈਬਰ ਹੋਣ ਕਾਰਨ ਇਸ ਨਾਲ ਬਵਾਸੀਰ ਦੀ ਸਮੱਸਿਆ ਵੀ ਕੁੱਝ ਹੀ ਮਹੀਨਿਆਂ 'ਚ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਮੂਲੀ ਠੰਡਕ ਦੇਣ ਦਾ ਕੰਮ ਵੀ ਕਰਦੀ ਹੈ ਜਿਸ ਨਾਲ ਬਵਾਸੀਰ 'ਚ ਜਲਣ ਤੋਂ ਰਾਹਤ ਮਿਲਦੀ ਹੈ।
 


author

shivani attri

Content Editor

Related News