ਦੇਸੀ ਘਿਓ ਦੀਆਂ 2 ਬੂੰਦਾਂ ਨੱਕ ’ਚ ਪਾਉਣ ਨਾਲ ਮਿਲਦੇ ਨੇ ਬੇਮਿਸਾਲ ਫ਼ਾਇਦੇ, 10 ਬੀਮਾਰੀਆਂ ਨੂੰ ਕਰਦੈ ਖ਼ਤਮ
Tuesday, May 23, 2023 - 11:39 AM (IST)
ਜਲੰਧਰ (ਬਿਊਰੋ)– ਆਯੁਰਵੈਦ ਹਜ਼ਾਰਾਂ ਸਾਲਾਂ ਤੋਂ ਕਈ ਗੁੰਝਲਦਾਰ ਬੀਮਾਰੀਆਂ ਦੀ ਰੋਕਥਾਮ ਬਾਰੇ ਦੱਸ ਰਿਹਾ ਹੈ। ਇਸ ਪੁਰਾਣੀ ਮੈਡੀਕਲ ਵਿਧੀ ’ਚ ਆਯੁਰਵੈਦਿਕ ਦਵਾਈ ਦੇ ਨਾਲ-ਨਾਲ ਕੁਝ ਵਧੀਆ ਉਪਾਅ ਵਰਤ ਕੇ ਸਰੀਰਕ ਇਲਾਜ ਕੀਤਾ ਜਾ ਸਕਦਾ ਹੈ। ਇਸ ਦੇ ਤਹਿਤ ਨਸਿਆ ਨਾਮਕ ਉਪਾਅ ਆਉਂਦਾ ਹੈ, ਜਿਸ ਨੂੰ ਆਯੁਰਵੈਦ ’ਚ ਮੋਢਿਆਂ ਦੇ ਉੱਪਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕਾਰਗਰ ਮੰਨਿਆ ਜਾਂਦਾ ਹੈ।
ਨਸਿਆ ਸਿਰ, ਮੂੰਹ, ਵਾਲ, ਦੰਦ, ਕੰਨ, ਨੱਕ ਤੇ ਅੱਖਾਂ ਵਰਗੇ ਅੰਗਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ’ਚ ਕਾਰਗਰ ਸਾਬਿਤ ਹੋ ਸਕਦੀ ਹੈ। ਇਨ੍ਹਾਂ ਉਪਚਾਰਾਂ ’ਚ ਘਿਓ ਦੀ ਵਰਤੋਂ ਬਾਰੇ ਦੱਸਿਆ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਦਿਨ ’ਚ ਦੋ ਵਾਰ ਘਿਓ ਨੂੰ ਨੱਕ ’ਚ ਪਾਇਆ ਜਾਵੇ ਤਾਂ ਕਈ ਗੰਭੀਰ ਸਿਹਤ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਹਾਲਾਂਕਿ ਸਿਹਤ ਸਬੰਧੀ ਨੁਸਖ਼ਿਆਂ ਨੂੰ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਜ਼ਰੂਰ ਕਰੋ।
ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਨਸਿਆ ਇਕ ਥੈਰੇਪੀ ਹੈ, ਫਿਰ ਜਦੋਂ ਸਵੇਰੇ ਤੇ ਰਾਤ ਨੂੰ ਘਿਓ ਦੀਆਂ ਦੋ ਬੂੰਦਾਂ ਨੱਕ ’ਚ ਪਾਈਆਂ ਜਾਂਦੀਆਂ ਹਨ ਤਾਂ ਇਸ ਪ੍ਰਕਿਰਿਆ ਨੂੰ ਪ੍ਰਤੀਮਰਸ਼ ਨਸਿਆ ਕਿਹਾ ਜਾਂਦਾ ਹੈ, ਜਿਸ ਨੂੰ ਕੋਈ ਵੀ ਅਜ਼ਮਾ ਸਕਦਾ ਹੈ।
- ਇਸ ਉਪਾਅ ਨਾਲ ਅਸੀਂ ਨੀਂਦ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹਾਂ।
- ਤੁਸੀਂ ਸਿਰਦਰਦ ਭਾਵ ਤਣਾਅ ਜਾਂ ਮਾਈਗ੍ਰੇਨ ਦੇ ਦਰਦ ਤੋਂ ਰਾਹਤ ਪਾ ਸਕਦੇ ਹੋ।
- ਘਿਓ ਦੀ ਵਰਤੋਂ ਚਮੜੀ ਨੂੰ ਚਮਕਦਾਰ ਬਣਾਉਂਦੀ ਹੈ।
- ਇਮਿਊਨਿਟੀ ਠੀਕ ਰਹਿੰਦੀ ਹੈ।
- ਯਾਦ ਸ਼ਕਤੀ ਵਧਦੀ ਹੈ।
- ਕਿਸੇ ਵੀ ਤਰ੍ਹਾਂ ਦੀ ਐਲਰਜੀ ਨੂੰ ਘੱਟ ਕੀਤਾ ਜਾ ਸਕਦਾ ਹੈ।
- ਇਹ ਉਪਾਅ ਮਾਨਸਿਕ ਸਿਹਤ ਨੂੰ ਠੀਕ ਕਰ ਸਕਦਾ ਹੈ।
- ਵਾਲ ਝੜਨ ਦੀ ਸਮੱਸਿਆ ਨੂੰ ਦੂਰ ਕਰ ਸਕਦਾ ਹੈ।
- ਵਾਲਾਂ ਦੇ ਸਫ਼ੈਦ ਹੋਣ ਦੀ ਸ਼ਿਕਾਇਤ ਨੂੰ ਦੂਰ ਕਰਦਾ ਹੈ।
- ਘਰਾੜਿਆਂ ਨੂੰ ਕੰਟਰੋਲ ਕਰਦਾ ਹੈ।
- ਦਿਮਾਗ ਨੂੰ ਪੋਸ਼ਣ ਦਿੰਦਾ ਹੈ।
ਨਸਿਆ ਉਪਚਾਰ ਆਟੋ-ਇਮਿਊਨ ਵਿਕਾਰ ’ਚ ਮਦਦ ਕਰਦੇ ਹਨ। ਇਹ ਆਟੋ ਇਮਿਊਨ ਥਾਇਰਾਇਡ ’ਚ ਵੀ ਰਾਹਤ ਦਿੰਦਾ ਹੈ। ਭਾਵੇਂ ਇਹ ਰੂਮੇਟਾਇਡ ਗਠੀਆ ਹੋਵੇ ਜਾਂ ਮਲਟੀਪਲ ਸਕਲੇਰੋਸਿਸ, ਇਨ੍ਹਾਂ ਸਾਰਿਆਂ ’ਚ ਰਾਹਤ ਪਾਈ ਜਾ ਸਕਦੀ ਹੈ। ਇਸ ਉਪਾਅ ਨਾਲ ਦਿਮਾਗ ਦੀ ਗਰਮੀ ਨੂੰ ਘੱਟ ਕੀਤਾ ਜਾ ਸਕਦਾ ਹੈ। ਘੱਟ ਜਾਂ ਧੁੰਦਲੀ ਨਜ਼ਰ ਦੀ ਸਮੱਸਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।
ਮਾਹਰਾਂ ਦੇ ਅਨੁਸਾਰ ਤੁਸੀਂ ਸਵੇਰੇ ਦੰਦਾਂ ਨੂੰ ਬੁਰਸ਼ ਕਰਨ ਤੋਂ ਬਾਅਦ ਇਸ ਨੁਸਖ਼ੇ ਨੂੰ ਅਜ਼ਮਾ ਸਕਦੇ ਹੋ ਜਾਂ ਰਾਤ ਨੂੰ ਸੌਂਦੇ ਸਮੇਂ ਰੂੰ, ਡਰਾਪਰ ਜਾਂ ਛੋਟੀ ਉਂਗਲੀ ਨਾਲ ਨੱਕ ਦੇ ਦੋਵਾਂ ਛੇਦਾਂ ’ਚ ਗਾਂ ਦੇ ਘਿਓ ਦੀਆਂ ਦੋ ਬੂੰਦਾਂ ਪਾ ਸਕਦੇ ਹੋ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਦੱਸੋ।