ਸੈਕਸ ਲਾਈਫ ਲਈ ‘ਰਾਮਬਾਣ’ ਹਨ ਕੱਦੂ ਦੇ ਬੀਜ ਅਤੇ ਖਜੂਰ

05/21/2019 9:43:38 PM

ਨਵੀਂ ਦਿੱਲੀ— ਅੱਜ–ਕਲ ਸੈਕਸ ਸਬੰਧੀ ਸਮੱਸਿਆਵਾਂ ਬਹੁਤ ਆਮ ਹੋ ਗਈਆਂ ਹਨ। ਸੈਕਸ ਮਾਹਿਰ ਅਤੇ ਡਾਕਟਰਾਂ ਕੋਲ ਵੀ ਅਜਿਹੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜਿਹੜੇ ਜਾਂ ਤਾਂ ਸੈਕਸ ਡਰਾਈਵ ਦੀ ਕਮੀ ਤੋਂ ਪ੍ਰੇਸ਼ਾਨ ਹਨ ਜਾਂ ਫਿਰ ਉਨ੍ਹਾਂ ਦਾ ਸਪਰਮ ਕਾਊਂਟ ਬੇਹੱਦ ਘੱਟ ਹੈ। ਇਸ ਦੇ ਪਿੱਛੇ ਕਈ ਕਾਰਨ ਹਨ, ਜਿਸ ਵਿਚੋਂ ਮੁੱਖ ਹਨ ਅੱਜਕਲ ਦਾ ਲਾਈਫ ਸਟਾਈਲ, ਸਟ੍ਰੈੱਸ, ਟੈਨਸ਼ਨ ਅਤੇ ਖਾਣ-ਪੀਣ। ਭੱਜ-ਨੱਠ ਕਾਰਨ ਅਸੀਂ ਹੈਲਦੀ ਡਾਈਟ ਨਹੀਂ ਲੈ ਸਕਦੇ ਹਾਂ ਅਤੇ ਕੰਮ ਦੇ ਪ੍ਰੈਸ਼ਰ ਅਤੇ ਹੋਰ ਪ੍ਰੇਸ਼ਾਨੀਆਂ ਕਾਰਨ ਟੈਨਸ਼ਨ ਅਤੇ ਸਟ੍ਰੈੱਸ ’ਚ ਆ ਜਾਂਦੇ ਹਾਂ। ਇਨ੍ਹਾਂ ਸਾਰੇ ਕਾਰਨਾਂ ਦਾ ਸੈਕਸ ਲਾਈਫ ’ਤੇ ਬੁਰਾ ਅਸਰ ਪੈਂਦਾ ਹੈ।

ਜੇਕਰ ਤੁਸੀਂ ਸੈਕਸ ਲਾਈਫ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ ਅਤੇ ਸੈਕਸ ਡਰਾਈਵ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ ਤਾਂ ਫਿਰ ਖਜੂਰ ਅਤੇ ਕੱਦੂ ਦੇ ਬੀਜ ਖਾਓ। ਇਹ ਸੈਕਸ ਲਾਈਫ ਵਧਾਉਣ ’ਚ ‘ਰਾਮਬਾਣ’ ਹਨ। ਇਹ ਦੋਵੇਂ ਚੀਜ਼ਾਂ ਸੈਕਸ ਲਾਈਫ ਨੂੰ ਕਿਸ ਕਦਰ ਰੋਮਾਂਚਕ ਬਣਾਉਣ ’ਚ ਮਦਦ ਕਰਦੀਆਂ ਹਨ, ਆਓ ਜਾਣਦੇ ਹਾਂ।

ਕੱਦੂ ਦੇ ਬੀਜ

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੱਦੂ ਦੇ ਬੀਜਾਂ ਦੀ। ਕੱਦੂ ਦੇ ਬੀਜ ਨੂੰ ਹਮੇਸ਼ਾ ਤੋਂ ਹੀ ਸੈਕਸੁਅਲ ਹੈਲਥ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ ਹੈ। ਕੱਦੂ ਦੇ ਬੀਜ ’ਚ ਜ਼ਿੰਕ ਹੁੰਦਾ ਹੈ, ਜੋ ਕਿ ਸਪਰਮ ਦੇ ਕਾਊਂਟ ਨੂੰ ਵਧਾਉਣ ’ਚ ਮਦਦ ਕਰਦਾ ਹੈ। ਇਕ ਸਟੱਡੀ ਮੁਤਾਬਕ ਕੱਦੂ ਦੇ ਬੀਜ ਲਿਬਿਡੋ ਨੂੰ ਬੂਸਟ ਕਰਨ ’ਚ ਮਦਦ ਕਰਦੇ ਹਨ। ਇਸ ਵਿਚ ਓਮੇਗਾ-3 ਫੈਟੀ ਐਸਿਡ ਹੁੰਦੇ ਹਨ, ਜੋ ਕਿ ਪ੍ਰੋਸਟਾਗਲੈਂਡਿੰਸ ਨਾਮ ਦੇ ਹਾਰਮੋਨ ਵਰਗੇ ਤੱਤਾਂ ਨੂੰ ਐਕਟਿਵ ਕਰਨ ’ਚ ਮਦਦ ਕਰਦੇ ਹਨ। ਇਹ ਤੱਤ ਸੈਕਸੁਅਲ ਲਾਈਫ ਲਈ ਬੇਹੱਦ ਮਹੱਤਵਪੂਰਨ ਹੁੰਦੇ ਹਨ। ਇਸ ਦੇ ਇਲਾਵਾ ਇਹ ਮਰਦਾਂ ’ਚ ਟੈਸਟੋਸਟੇਰੋਨ ਦੀ ਕਮੀ ਨੂੰ ਵੀ ਦੂਰ ਕਰਦੇ ਹਨ। ਕੱਦੂ ਦੇ ਬੀਜ ਪ੍ਰੈਗਨੈਂਸੀ ’ਚ ਵੀ ਮਦਦ ਕਰਦੇ ਹਨ। ਇਸ ਵਿਚ ਨਾਨ ਹੀਮ ਆਇਰਨ ਹੁੰਦਾ ਹੈ। ਕੱਦੂ ਦੇ ਬੀਜ ਭੁੰਨ ਕੇ ਸਨੈਕ ਦੇ ਤੌਰ ’ਤੇ ਵੀ ਖਾ ਸਕਦੇ ਹੋ ਜਾਂ ਇਨ੍ਹਾਂ ਦੀ ਸਬਜ਼ੀ ਵੀ ਬਣਾ ਕੇ ਖਾ ਸਕਦੇ ਹੋ।

ਖਜੂਰ

ਖਜੂਰ ਸਿਹਤ ਲਈ ਫਾਇਦੇਮੰਦ ਤਾਂ ਹੈ ਹੀ ਪਰ ਸੈਕਸੁਅਲ ਹੈਲਥ ਲਈ ਵੀ ਕਿਸੇ ਵਰਦਾਨ ਤੋਂ ਘੱਟ ਨਹੀਂ। ਕਈ ਸਟੱਡੀਜ਼ ’ਤੇ ਦਾਅਵਾ ਕੀਤਾ ਗਿਆ ਹੈ ਕਿ ਖਜੂਰ ਖਾਣ ਨਾਲ ਸੈਕਸ ਲਾਈਫ ਸੁਧਰਦੀ ਹੈ। ਸੈਕਸ ਐਕਸਪਰਟ ਅਤੇ ਯੋਗ ਗੁਰੂ ਸਾਮ ਇਸਾਡੋਰਾ ਮੁਤਾਬਕ ਖਜੂਰ ’ਚ ਅਮੀਨੋ ਐਸਿਡਸ ਹੁੰਦੇ ਹਨ, ਜੋ ਸੈਕਸ ਸਟੈਮਿਨਾ ਨੂੰ ਵਧਾਉਣ ’ਚ ਮਦਦ ਕਰਦੇ ਹਨ। ਇੰਨਾ ਹੀ ਨਹੀਂ ਨਾਈਜੀਰੀਆ ’ਚ ਇਸ ਫਲ ਨੂੰ ਸੈਕਸ ਵਧਾਉਣ ਵਾਲੇ ਫਲਾਂ ਦੀ ਸ਼੍ਰੇਣੀ ’ਚ ਰੱਖਿਆ ਗਿਆ ਹੈ।


Inder Prajapati

Content Editor

Related News