ਪ੍ਰੈਗਨੈਂਸੀ ਦੌਰਾਨ ਔਰਤਾਂ ਦੀ ਇਹ ਗਲਤੀ ਬਣ ਰਹੀ C-Section ਦੀ ਵੱਡੀ ਵਜ੍ਹਾ

Friday, Jul 18, 2025 - 04:06 PM (IST)

ਪ੍ਰੈਗਨੈਂਸੀ ਦੌਰਾਨ ਔਰਤਾਂ ਦੀ ਇਹ ਗਲਤੀ ਬਣ ਰਹੀ C-Section ਦੀ ਵੱਡੀ ਵਜ੍ਹਾ

ਹੈਲਥ ਡੈਸਕ- ਗਰਭਅਵਸਥਾ ਇਕ ਸੰਵੇਦਨਸ਼ੀਲ ਅਤੇ ਮਹੱਤਵਪੂਰਣ ਸਮਾਂ ਹੁੰਦਾ ਹੈ, ਜਿਸ ਦੌਰਾਨ ਮਾਂ ਅਤੇ ਬੱਚੇ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਲਾਜ਼ਮੀ ਹੁੰਦਾ ਹੈ। ਬਹੁਤ ਵਾਰੀ ਕਿਸੇ ਔਖੀ ਮੈਡੀਕਲ ਸਥਿਤੀ ਜਾਂ ਐਮਰਜੈਂਸੀ ਦੀ ਵਜ੍ਹਾ ਨਾਲ ਨਾਰਮਲ ਡਿਲਿਵਰੀ ਦੀ ਥਾਂ ਸੀ-ਸੈਕਸ਼ਨ ਕਰਨਾ ਪੈਂਦਾ ਹੈ ਪਰ ਹੌਲੀ ਹੌਲੀ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਕੁਝ ਮਾਮਲਿਆਂ 'ਚ ਇਹ ਆਪਰੇਸ਼ਨ ਕਿਸੇ ਗੰਭੀਰ ਮੈਡੀਕਲ ਮਸਲੇ ਦੀ ਥਾਂ ਇਕ ਆਮ ਗਲਤੀ ਕਾਰਨ ਕਰਨਾ ਪੈਂਦਾ ਹੈ।

ਡਾਕਟਰ ਸਮਰਾ ਮਸੂਦ ਨੇ ਕੀ ਕਿਹਾ?

ਗਾਇਨਕੋਲੋਜਿਸਟ ਡਾ. ਸਮਰਾ ਮਸੂਦ ਨੇ ਆਪਣੀ ਇਕ ਵੀਡੀਓ ਰਾਹੀਂ ਚਿਤਾਵਨੀ ਦਿੱਤੀ ਹੈ ਕਿ ਗਰਭ ਅਵਸਥਾ 'ਚ ਪੂਰੀ ਮਾਤਰਾ 'ਚ ਪਾਣੀ ਨਾ ਪੀਣਾ ਇਕ ਗੰਭੀਰ ਗਲਤੀ ਹੈ, ਜੋ ਨਾਰਮਲ ਡਿਲਿਵਰੀ ਦੇ ਮੌਕੇ ਨੂੰ ਖਤਰੇ 'ਚ ਪਾ ਸਕਦੀ ਹੈ। ਉਨ੍ਹਾਂ ਮੁਤਾਬਕ ਭਾਰਤ ਵਰਗੇ ਗਰਮ ਦੇਸ਼ 'ਚ ਇਕ ਗਰਭਵਤੀ ਔਰਤ ਨੂੰ ਰੋਜ਼ਾਨਾ ਘੱਟੋ-ਘੱਟ 3 ਤੋਂ 4 ਲੀਟਰ ਪਾਣੀ ਜਾਂ ਹੋਰ ਸਿਹਤਮੰਦ ਤਰਲ ਪਦਾਰਥ ਲੈਣੇ ਚਾਹੀਦੇ ਹਨ।

ਸਿਰਫ਼ ਪਿਆਸ ਲੱਗਣ 'ਤੇ ਨਾ ਪੀਓ ਪਾਣੀ

ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਔਰਤਾਂ ਪਾਣੀ ਉਦੋਂ ਹੀ ਪੀਂਦੀਆਂ ਹਨ ਜਦੋਂ ਉਨ੍ਹਾਂ ਨੂੰ ਪਿਆਸ ਲੱਗਦੀ ਹੈ ਪਰ ਗਰਭਅਵਸਥਾ 'ਚ ਅਜਿਹਾ ਨਹੀਂ ਹੋਣਾ ਚਾਹੀਦਾ। ਸਰੀਰ ਨੂੰ ਹਾਈਡਰੇਟ ਰੱਖਣ ਲਈ ਪਾਣੀ ਦੇ ਨਾਲ-ਨਾਲ ਨਾਰੀਅਲ ਪਾਣੀ, ਨਿੰਬੂ ਪਾਣੀ, ਛਾਛ ਜਾਂ ਤਾਜ਼ਾ ਰਸ ਵੀ ਡਾਇਟ 'ਚ ਸ਼ਾਮਿਲ ਕਰਨਾ ਚਾਹੀਦਾ ਹੈ।

ਪਾਣੀ ਦੀ ਘਾਟ ਅਤੇ ਬੱਚੇ 'ਤੇ ਖ਼ਤਰਾ

ਜੇ ਸਰੀਰ 'ਚ ਪਾਣੀ ਦੀ ਘਾਟ ਹੋ ਜਾਂਦੀ ਹੈ, ਤਾਂ ਇਸ ਦਾ ਸਿੱਧਾ ਅਸਰ ਗਰਭ 'ਚ ਮੌਜੂਦ ਐਮਨਿਓਟਿਕ ਫਲੂਇਡ (ਉਹ ਤਰਲ ਪਦਾਰਥ ਜੋ ਗਰਭ 'ਚ ਬੱਚੇ ਦੇ ਚਾਰੇ ਪਾਸੇ ਹੁੰਦੇ ਹੈ) 'ਤੇ ਪੈਂਦਾ ਹੈ। ਜਦੋਂ ਇਹ ਤਰਲ ਪਦਾਰਥ ਘਟ ਜਾਂਦਾ ਹੈ ਤਾਂ ਬੱਚਾ ਪੇਟ 'ਚ ਹੀ ਟਾਇਲਟ ਕਰ ਸਕਦਾ ਹੈ, ਜਿਸ ਨਾਲ ਤੁਰੰਤ ਐਮਰਜੈਂਸੀ ਸਥਿਤੀ ਬਣ ਜਾਂਦੀ ਹੈ ਅਤੇ ਡਾਕਟਰ ਨੂੰ ਆਪਰੇਸ਼ਨ ਰਾਹੀਂ ਡਿਲਿਵਰੀ ਕਰਨੀ ਪੈਂਦੀ ਹੈ।

ਕਿੰਝ ਬਚੀਏ ਇਸ ਗਲਤੀ ਤੋਂ?

  • ਹਰ ਰੋਜ਼ ਘੱਟੋ-ਘੱਟ 3-4 ਲੀਟਰ ਪਾਣੀ ਜਾਂ ਹੋਰ ਤਰਲ ਪਦਾਰਥ ਜਿਵੇਂ ਨਾਰੀਅਲ ਪਾਣੀ, ਨਿੰਬੂ ਪਾਣੀ, ਛਾਛ ਆਦਿ ਪੀਓ।
  • ਪਿਆਸ ਲੱਗਣ ਦੀ ਉਡੀਕ ਨਾ ਕਰੋ, ਬਲਕਿ ਰੋਜ਼ਾਨਾ ਇਕ ਰੂਟੀਨ ਤਹਿਤ ਪਾਣੀ ਪੀਂਦੇ ਰਹੋ।
  • ਵਾਰ ਵਾਰ ਥੋੜੀ-ਥੋੜੀ ਮਾਤਰਾ 'ਚ ਪਾਣੀ ਪੀਓ।
  • ਹਾਈਡਰੇਸ਼ਨ ਨੂੰ ਲੈ ਕੇ ਆਪਣੇ ਡਾਕਟਰ ਨਾਲ ਨਿਯਮਿਤ ਸਲਾਹ ਕਰਦੇ ਰਹੋ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
 


author

DIsha

Content Editor

Related News