ਗਰਭ-ਅਵਸਥਾ ਸਮੇਂ ਕਿਸੇ ਵੀ ਤਰ੍ਹਾਂ ਦਾ ਨਸ਼ਾਂ ਹੋ ਸਕਦਾ ਹੈ ਘਾਤਕ

Saturday, Dec 03, 2016 - 05:28 PM (IST)

 ਗਰਭ-ਅਵਸਥਾ ਸਮੇਂ ਕਿਸੇ ਵੀ ਤਰ੍ਹਾਂ ਦਾ ਨਸ਼ਾਂ ਹੋ ਸਕਦਾ ਹੈ ਘਾਤਕ

ਨਵੀਂ ਦਿੱਲੀ: ਗਰਭਵਤੀ ਮਹਿਲਾਵਾਂ ਲਈ ਗਾਂਜੇ ਦੀ ਵਰਤੋਂ ਕਰਨਾ ਸਮੇਂ ਤੋਂ ਪਹਿਲਾਂ ਜਨਮ ਦੇਣ ਦੇ ਖ਼ਤਰੇ ਨੂੰ ਪੰਜ ਗੁਣਾ ਵਧਾ ਦਿੰਦਾ ਹੈ। ਵਿਗਿਆਨਕਾਂ ਵਲੋਂ ਕੀਤੀਆਂ ਖੋਜਾਂ ਦੇ ਨਤੀਜੇ ਦੱਸਦੇ ਹਨ ਕਿ ਜੇਕਰ ਗਰਭਵਤੀ ਮਹਿਲਾਵਾਂ ਗਾਂਜੇ ਦਾ ਸੇਵਨ ਨਹੀਂ ਕਰਦੀਆਂ ਹਨ ਤਾਂ ਸਮੇਂ ਤੋਂ ਹੋਣ ਵਾਲੇ ਬੱਚੇ ਦੇ ਜਨਮ ਦੇ ਖਤਰੇ ਨੂੰ ਰੋਕਿਆ ਜਾ ਸਕਦਾ ਹੈ।”
ਇਸ ਖੋਜ ਲਈ ਅਧਿਐਨਕਰਤਾਵਾਂ ਨੇ ਆਸਟ੍ਰੇਲੀਆ, ਨਿਊਜ਼ੀਲੈਂਡ, ਆਇਰਲੈਂਡ ਤੇ ਬ੍ਰਿਟੇਨ ਦੀਆਂ ਗਰਭਵਤੀ ਮਹਿਲਾਵਾਂ ਦਾ ਵਿਸ਼ਲੇਸ਼ਣ ਕੀਤਾ। ਇਸ ਦੌਰਾਨ ਖੋਜੀਆਂ ਨੇ ਹੋਰ ਕਾਰਕਾਂ ਜਿਵੇਂ ਸਿਗਰਟ, ਮੋਟਾਪਾ ਸਮਾਜਿਕ-ਆਰਥਿਕ ਹਾਲਤ ਨਾਲ ਜੁੜੇ ਕਾਰਕਾਂ ਦਾ ਗਰਭ ਅਵਸਥਾ ਦੀਆਂ ਕਠਿਨਾਵਾਂ ਨਾਲ ਸਬੰਧ ਦਾ ਮੁਲਾਂਕਣ ਕੀਤਾ।
ਖੋਜਕਰਤਾਵਾਂ ਨੇ ਪਾਇਆ ਕਿ ਅਧਿਐਨ ''ਚ ਹਿੱਸਾ ਲੈਣ ਵਾਲੀਆਂ ਆਸਟ੍ਰੇਲਿਆਈ , ਨਿਊਜ਼ੀਲੈਂਡ , ਆਇਰਲੈਂਡ ਤੇ ਬ੍ਰਿਟੇਨ ਮਹਿਲਾਵਾਂ ਨੇ ਗਰਭ ਅਵਸਥਾ ਤੋਂ ਪਹਿਲਾਂ ਤੇ ਦੌਰਾਨ ਗਾਂਜੇ ਦਾ ਸੇਵਨ ਕੀਤਾ ਸੀ। ਗਰਭ ਅਵਸਥਾ ''ਚ ਲਗਾਤਾਰ ਗਾਂਜੇ ਦਾ ਸੇਵਨ ਸਵਤੰਤਰ ਰੂਪ ਤੋਂ ਸਮੇਂ ਤੋਂ ਪਹਿਲਾਂ ਡਿਲਿਵਰੀ ਨਾਲ ਸਬੰਧਤ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਗਰਭਕਾਲ ਦੇ ਦੌਰਾਨ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।”


Related News