Health Tips: ਡਿਲਿਵਰੀ ਤੋਂ ਬਾਅਦ ਵਧੇ ਹੋਏ ਢਿੱਡ ਨੂੰ ਘਟਾਉਣ ਵਾਲੀਆਂ ਜਨਾਨੀਆਂ ਅਪਣਾਉਣ ਇਹ ਘਰੇਲੂ ਨੁਸਖ਼ੇ

Sunday, Mar 20, 2022 - 02:14 PM (IST)

Health Tips: ਡਿਲਿਵਰੀ ਤੋਂ ਬਾਅਦ ਵਧੇ ਹੋਏ ਢਿੱਡ ਨੂੰ ਘਟਾਉਣ ਵਾਲੀਆਂ ਜਨਾਨੀਆਂ ਅਪਣਾਉਣ ਇਹ ਘਰੇਲੂ ਨੁਸਖ਼ੇ

ਜਲੰਧਰ (ਬਿਊਰੋ) - ਡਿਲਿਵਰੀ ਤੋਂ ਬਾਅਦ ਜਨਾਨੀਆਂ ਦੇ ਸਰੀਰ ਵਿਚ ਕਈ ਤਰ੍ਹਾਂ ਦੇ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ। ਇਹ ਇਕ ਨੈਚੂਰਲ ਪ੍ਰੋਸੈੱਸ ਹੁੰਦਾ ਹੈ। ਡਿਲਿਵਰੀ ਤੋਂ ਬਾਅਦ ਜਨਾਨੀਆਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਵਿੱਚੋਂ ਇੱਕ ਵੱਡੀ ਪ੍ਰੇਸ਼ਾਨੀ ਹੈ ਮੋਟਾਪਾ। ਬਹੁਤ ਸਾਰੀਆਂ ਜਨਾਨੀਆਂ ਬੱਚਾ ਪੈਦਾ ਕਰਨ ਤੋਂ ਬਾਅਦ ਮੋਟੀਆਂ ਹੋ ਜਾਂਦੀਆਂ ਹਨ। ਲੱਖ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਡਿਲਿਵਰੀ ਦੇ ਬਾਅਦ ਪਹਿਲਾਂ ਜਿਹੀਆਂ ਸਲਿਮ ਨਹੀਂ ਹੋ ਪਾਉਂਦੀਆਂ। ਕੁਝ ਜਨਾਨੀਆਂ ਦਾ ਭਾਰ ਹੋਰ ਜ਼ਿਆਦਾ ਵਧ ਜਾਂਦਾ ਹੈ। ਜ਼ਿਆਦਾਤਰ ਇਹ ਭਾਰਤ ਦੀਆਂ ਜਨਾਨੀਆਂ ਨਾਲ ਹੁੰਦਾ ਹੈ। ਇਸ ਦਾ ਇੱਕ ਕਾਰਨ ਲਾਪਰਵਾਹੀ ਹੈ, ਜੋ ਅਕਸਰ ਜਨਾਨੀਆਂ ਕਰ ਦਿੰਦੀਆਂ ਹਨ...

ਡਿਲਿਵਰੀ ਤੋਂ ਬਾਅਦ ਜਾਣੋ ਢਿੱਡ ਵਧਣ ਦੇ ਮੁੱਖ ਕਾਰਨ

. ਡਿਲਿਵਰੀ ਤੋਂ ਬਾਅਦ ਭਾਰ ਵਧਣ ਦੀ ਇਕ ਵਜ੍ਹਾ ਗਲਤ ਖਾਣ-ਪੀਣ ਦੀ ਆਦਤ ਵੀ ਹੈ। ਇਸ ਲਈ ਹਮੇਸ਼ਾ ਖਾਣਾ ਹੈਲਦੀ ਖਾਓ ਅਤੇ ਸਮੇਂ ਸਿਰ ਖਾਓ ।
. ਪ੍ਰੈਗਨੈਂਸੀ ਤੋਂ ਬਾਅਦ ਸਰੀਰ ਕਮਜ਼ੋਰ ਹੋ ਜਾਂਦਾ ਹੈ। ਇਸ ਨਾਲ ਮਹਿਲਾਵਾਂ ਫਿਜ਼ੀਕਲ ਐਕਟੀਵਿਟੀ ਜ਼ਿਆਦਾ ਨਹੀਂ ਕਰ ਪਾਉਂਦੀਆਂ ਅਤੇ ਭਾਰ ਵਧਣ ਲੱਗਦਾ ਹੈ।
. ਕੁਝ ਮਹਿਲਾਵਾਂ ਨੂੰ ਪ੍ਰੈਗਨੈਂਸੀ ਤੋਂ ਬਾਅਦ ਤਣਾਅ ਅਤੇ ਡਿਪ੍ਰੈਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਜ੍ਹਾ ਨਾਲ ਭਾਰ ਵਧਣ ਲੱਗਦਾ ਹੈ।

ਪੜ੍ਹੋ ਇਹ ਵੀ ਖ਼ਬਰ: Health Tips: ਖਾਣੇ ’ਚ ਕਦੇ ਨਾ ਕਰੋ ਲੂਣ ਦੀ ਜ਼ਿਆਦਾ ਵਰਤੋਂ, ਹਾਈ ਬਲਡ ਪ੍ਰੈਸ਼ਰ ਸਣੇ ਇਨ੍ਹਾਂ ਰੋਗਾਂ ਦਾ ਹੋ ਸਕਦੈ ਖ਼ਤਰਾ

. ਹਾਈਪੋਥਾਇਰਾਇਡ ਬੀਮਾਰੀ ਦੀ ਪ੍ਰੈਗਨੈਂਸੀ ਤੋਂ ਬਾਅਦ ਭਾਰ ਵਧਣ ਦਾ ਮੁੱਖ ਕਾਰਨ ਹੋ ਸਕਦੀ ਹੈ ।
. ਸਿਜੇਰੀਅਨ ਡਿਲਿਵਰੀ ਵਾਲੀਆਂ ਮਹਿਲਾਵਾਂ ਮੋਟੀਆਂ ਹੋ ਜਾਂਦੀਆਂ ਹਨ ।
. ਡਿਲਿਵਰੀ ਤੋਂ ਬਾਅਦ ਮਾਸਿਕ ਦਾ ਸਮੇਂ ’ਤੇ ਨਹੀਂ ਆਉਣਾ ਵੀ ਭਾਰ ਵਧਣ ਦਾ ਮੁੱਖ ਕਾਰਨ ਹੋ ਸਕਦਾ ਹੈ ।

ਭਾਰ ਘੱਟ ਕਰਨ ਲਈ ਜਨਾਨੀਆਂ ਜ਼ਰੂਰ ਅਪਣਾਉਣ ਇਹ ਘਰੇਲੂ ਨੁਸਖ਼ੇ

ਗਰਮ ਪਾਣੀ ਪੀਓ
ਪ੍ਰੈਗਨੈਂਸੀ ਤੋਂ ਬਾਅਦ ਜਨਾਨੀ ਸਵੇਰੇ ਖਾਲੀ ਢਿੱਡ ਗਰਮ ਪਾਣੀ ਜ਼ਰੂਰ ਪੀਓ ਜਾਂ ਫਿਰ ਇਸ ਵਿਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਢਿੱਡ ਦੀ ਚਰਬੀ ਬਹੁਤ ਜਲਦੀ ਘੱਟ ਹੋ ਜਾਵੇਗੀ ।

ਪੜ੍ਹੋ ਇਹ ਵੀ ਖ਼ਬਰ: Health Tips: ਖੰਘ ਅਤੇ ਜ਼ੁਕਾਮ ਤੋਂ ਪਰੇਸ਼ਾਨ ਲੋਕ ਅਪਣਾਓ ਇਹ ਘਰੇਲੂ ਨੁਸਖ਼ੇ, ਕੁਝ ਸਮੇਂ ’ਚ ਮਿਲੇਗੀ ਰਾਹਤ

ਗ੍ਰੀਨ-ਟੀ ਪੀਓ
ਸਵੇਰੇ ਨਾਸ਼ਤੇ ਵਿੱਚ 1 ਕੱਪ ਗ੍ਰੀਨ-ਟੀ ਜ਼ਰੂਰ ਪੀਓ ਅਤੇ ਪੂਰੇ ਦਿਨ ਵਿਚ 2-3 ਕੱਪ ਗ੍ਰੀਨ ਟੀ ਪੀਓ। ਇਸ ਨਾਲ ਮੇਟਾਬੋਲੀਜ਼ਮ ਤੇਜ਼ ਹੋ ਜਾਂਦਾ ਹੈ ਅਤੇ ਮੋਟਾਪਾ ਬਹੁਤ ਜਲਦੀ ਘੱਟ ਹੁੰਦਾ ਹੈ ।

ਸੌਂਫ ਅਤੇ ਅਜਵਾਈਨ ਦਾ ਪਾਣੀ
ਡਿਲਿਵਰੀ ਤੋਂ ਬਾਅਦ ਤੇਜ਼ੀ ਨਾਲ ਭਾਰ ਘੱਟ ਕਰਨ ਲਈ ਰੋਜ਼ਾਨਾ ਸਵੇਰੇ ਖਾਲੀ ਢਿੱਡ 1 ਗਿਲਾਸ ਸੌਂਫ ਅਤੇ ਅਜਵਾਇਨ ਦਾ ਪਾਣੀ ਪੀਓ। ਇਸ ਲਈ 1 ਚਮਚ ਸੌਂਫ ਅਤੇ ਅਜਵਾਇਨ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਸਵੇਰ ਸਮੇਂ ਉਬਾਲ ਕੇ ਪੀ ਲਓ ।

ਪੜ੍ਹੋ ਇਹ ਵੀ ਖ਼ਬਰ: Health Tips: ਨਾਸ਼ਤਾ ਕਰਦੇ ਸਮੇਂ ਕਦੇ ਨਾ ਖਾਓ ਬਰੈੱਡ, ਭਾਰ ਵੱਧਣ ਸਣੇ ਹੋ ਸਕਦੀਆਂ ਨੇ ਕਈ ਸਮੱਸਿਆਵਾਂ

ਮੇਥੀ ਦਾ ਪਾਣੀ
ਰੋਜ਼ਾਨਾ ਰਾਤ ਨੂੰ 1 ਚਮਚ ਮੇਥੀ ਦੇ ਬੀਜ 1 ਗਿਲਾਸ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਸਵੇਰ ਸਮੇਂ ਉਬਾਲ ਕੇ ਅਤੇ ਹਲਕਾ ਗੁਣਗੁਣਾ ਕਰਕੇ ਪੀ ਲਓ। ਇਸ ਪਾਣੀ ਨਾਲ ਭਾਰ ਤੇਜ਼ੀ ਨਾਲ ਘੱਟ ਹੋਵੇਗਾ ਅਤੇ ਹਾਰਮੋਨਸ ਵੀ ਕੰਟਰੋਲ ਰਹਿਣਗੇ ।

ਦਾਲਚੀਨੀ ਅਤੇ ਲੌਂਗ ਦਾ ਕਾੜਾ
ਜੇਕਰ ਤੁਹਾਡਾ ਡਿਲਿਵਰੀ ਤੋਂ ਬਾਅਦ ਭਾਰ ਬਹੁਤ ਜ਼ਿਆਦਾ ਵੱਧ ਗਿਆ ਹੈ। ਇਸ ਨੂੰ ਘੱਟ ਕਰਨ ਲਈ ਦਾਲਚੀਨੀ ਅਤੇ ਲੌਂਗ ਦਾ ਕਾੜਾ ਬਣਾ ਕੇ ਪੀਓ ।

ਪੜ੍ਹੋ ਇਹ ਵੀ ਖ਼ਬਰ:  Health Tips: ਖਾਣੇ ’ਚ ਰੋਜ਼ਾਨਾ ਸ਼ਾਮਲ ਕਰੋ ਇਹ ਲਾਹੇਵੰਦ ਸਬਜ਼ੀਆਂ, ਨਜ਼ਰਅੰਦਾਜ਼ ਕਰਨ ’ਤੇ ਹੋ ਸਕਦੇ ਹੋ ਬੀਮਾਰ


author

rajwinder kaur

Content Editor

Related News