ਭੁੱਲ ਕੇ ਵੀ ਗਲ਼ੇ ਦੀ ਖਰਾਸ਼ ਨੂੰ ਨਾ ਕਰੋ Ignore ! ਹੋ ਸਕਦੈ ਇਸ ਜਾਨਲੇਵਾ ਬਿਮਾਰੀ ਦਾ ਸੰਕੇਤ
Wednesday, Apr 15, 2026 - 09:59 AM (IST)
ਹੈਲਥ ਡੈਸਕ - ਗਲੇ ਦਾ ਕੈਂਸਰ ਇਕ ਅਜਿਹੀ ਗੰਭੀਰ ਬੀਮਾਰੀ ਹੈ ਜੋ ਸਰੀਰ 'ਚ ਹੌਲੀ-ਹੌਲੀ ਵਿਕਸਿਤ ਹੁੰਦੀ ਹੈ। ਸ਼ੁਰੂਆਤ 'ਚ ਇਸ ਦੇ ਲੱਛਣ ਇੰਨੇ ਆਮ ਹੁੰਦੇ ਹਨ ਕਿ ਲੋਕ ਅਕਸਰ ਇਨ੍ਹਾਂ ਨੂੰ ਸਾਧਾਰਨ ਇਨਫੈਕਸ਼ਨ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਹਾਲਾਂਕਿ, ਜੇਕਰ ਸਮੇਂ ਸਿਰ ਇਨ੍ਹਾਂ ਸੰਕੇਤਾਂ ਦੀ ਪਛਾਣ ਕਰ ਲਈ ਜਾਵੇ, ਤਾਂ ਇਸ ਦਾ ਇਲਾਜ ਆਸਾਨ ਹੋ ਸਕਦਾ ਹੈ ਅਤੇ ਬੀਮਾਰੀ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ।
ਸਰੋਤਾਂ ਅਨੁਸਾਰ ਗਲੇ ਦੇ ਕੈਂਸਰ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਗਲੇ ਦੀਆਂ ਕੋਸ਼ਿਕਾਵਾਂ ਅਸਧਾਰਨ ਤਰੀਕੇ ਨਾਲ ਵਧਣ ਲੱਗਦੀਆਂ ਹਨ। ਅਜਿਹਾ ਲੰਬੇ ਸਮੇਂ ਤੱਕ ਗਲੇ 'ਚ ਜਲਣ, ਇਨਫੈਕਸ਼ਨ ਜਾਂ ਕਿਸੇ ਨੁਕਸਾਨ ਕਾਰਨ ਹੋ ਸਕਦਾ ਹੈ।
ਇਨ੍ਹਾਂ 5 ਮੁੱਖ ਲੱਛਣਾਂ ਦਾ ਰੱਖੋ ਧਿਆਨ :-
ਲਗਾਤਾਰ ਗਲੇ 'ਚ ਖਰਾਸ਼
- ਜੇਕਰ ਤੁਹਾਡੇ ਗਲੇ 'ਚ ਦਰਦ ਜਾਂ ਖਰਾਸ਼ 2 ਤੋਂ 3 ਹਫਤਿਆਂ ਤੋਂ ਵੱਧ ਸਮੇਂ ਤੱਕ ਬਣੀ ਰਹਿੰਦੀ ਹੈ, ਤਾਂ ਇਸ ਨੂੰ ਹਲਕੇ 'ਚ ਨਾ ਲਓ। ਲੋਕ ਅਕਸਰ ਇਸ ਨੂੰ ਸਰਦੀ-ਖੰਘ ਸਮਝ ਲੈਂਦੇ ਹਨ, ਪਰ ਇਹ ਕੈਂਸਰ ਦਾ ਸ਼ੁਰੂਆਤੀ ਸੰਕੇਤ ਹੋ ਸਕਦਾ ਹੈ।
ਆਵਾਜ਼ 'ਚ ਬਦਲਾਅ
- ਗਲੇ ਦੇ ਕੈਂਸਰ ਕਾਰਨ ਆਵਾਜ਼ ਭਾਰੀ ਹੋ ਜਾਂਦੀ ਹੈ ਜਾਂ ਉਸ 'ਚ ਬਦਲਾਅ ਆ ਜਾਂਦਾ ਹੈ। ਜੇਕਰ ਇਹ ਬਦਲਾਅ ਦਵਾਈ ਲੈਣ ਦੇ ਬਾਵਜੂਦ ਠੀਕ ਨਹੀਂ ਹੋ ਰਿਹਾ, ਤਾਂ ਡਾਕਟਰੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ।
ਗਲੇ ਜਾਂ ਗਰਦਨ 'ਚ ਗੰਢ
- ਗਲੇ ਜਾਂ ਗਰਦਨ 'ਚ ਕਿਸੇ ਵੀ ਤਰ੍ਹਾਂ ਦੀ ਸੋਜ ਜਾਂ ਗੰਢ ਦਾ ਬਣਨਾ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਜੇਕਰ ਇਹ ਗੰਢ ਸਮੇਂ ਦੇ ਨਾਲ ਘੱਟ ਨਹੀਂ ਹੋ ਰਹੀ, ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।
ਖੰਘ 'ਚ ਖੂਨ ਆਉਣਾ
- ਖੰਘਦੇ ਸਮੇਂ ਖੂਨ ਆਉਣਾ ਇਕ ਬਹੁਤ ਹੀ ਗੰਭੀਰ ਸੰਕੇਤ ਹੈ। ਗਲੇ 'ਚ ਦਰਦ ਦੇ ਨਾਲ ਖੂਨ ਆਉਣਾ ਆਮ ਗੱਲ ਨਹੀਂ ਹੈ ਅਤੇ ਇਸ ਲਈ ਤੁਰੰਤ ਮੈਡੀਕਲ ਜਾਂਚ ਦੀ ਲੋੜ ਹੁੰਦੀ ਹੈ।
ਲਗਾਤਾਰ ਜਲਣ ਜਾਂ ਕੁਝ ਅਟਕਿਆ ਮਹਿਸੂਸ ਹੋਣਾ
- ਗਲੇ 'ਚ ਲੰਬੇ ਸਮੇਂ ਤੱਕ ਜਲਣ, ਖਿਚਾਅ ਜਾਂ ਅਜਿਹਾ ਮਹਿਸੂਸ ਹੋਣਾ ਜਿਵੇਂ ਕੁਝ ਫਸਿਆ ਹੋਵੇ, ਕੈਂਸਰ ਦੇ ਲੱਛਣ ਹੋ ਸਕਦੇ ਹਨ।
ਡਾਕਟਰੀ ਸਲਾਹ ਹੈ ਜ਼ਰੂਰੀ
ਮਾਹਿਰਾਂ ਅਨੁਸਾਰ, ਗਲੇ ਦੇ ਕੈਂਸਰ ਦੇ ਲੱਛਣ ਆਮ ਬੀਮਾਰੀਆਂ ਵਰਗੇ ਲੱਗ ਸਕਦੇ ਹਨ, ਪਰ ਜੇਕਰ ਕੋਈ ਵੀ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹੇ, ਤਾਂ ਤੁਰੰਤ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸਮੇਂ ਸਿਰ ਜਾਂਚ ਅਤੇ ਇਲਾਜ ਹੀ ਇਸ ਬੀਮਾਰੀ ਤੋਂ ਬਚਾਅ ਦਾ ਸਭ ਤੋਂ ਵਧੀਆ ਤਰੀਕਾ ਹੈ।
