ਸਾਵਧਾਨ ! ਵਾਰ-ਵਾਰ ਢਿੱਡ 'ਚ ਹੋ ਰਹੀ 'ਗੜਬੜੀ' ਗੰਭੀਰ ਬਿਮਾਰੀ ਨੂੰ ਦੇ ਰਹੀ ਸੱਦਾ, ਜਾਣੋ ਲੱਛਣ ਤੇ ਕਿਵੇਂ ਕਰੀਏ ਬਚਾਅ
Wednesday, Apr 15, 2026 - 10:30 AM (IST)
ਹੈਲਥ ਡੈਸਕ - ਅਕਸਰ ਪੇਟ ਫੁੱਲਣਾ ਗੈਸ, ਜ਼ਿਆਦਾ ਖਾਣ ਜਾਂ ਪਾਚਨ ਦੀ ਮਾਮੂਲੀ ਸਮੱਸਿਆ ਮੰਨਿਆ ਜਾਂਦਾ ਹੈ, ਪਰ ਕਈ ਵਾਰ ਇਹ ਕਿਸੇ ਗੰਭੀਰ ਬਿਮਾਰੀ ਦਾ ਵੱਡਾ ਸੰਕੇਤ ਵੀ ਹੋ ਸਕਦਾ ਹੈ। ਇਕ ਸਰਜਨ ਅਨੁਸਾਰ, ਜੇਕਰ ਬਲੋਟਿੰਗ "ਰਫ਼" ਯਾਨੀ ਅਸਧਾਰਨ ਅਤੇ ਦਰਦਨਾਕ ਹੋਵੇ, ਤਾਂ ਇਸ ਨੂੰ ਨਜ਼ਰਅੰਦਾਜ਼ ਕਰਨਾ ਜਾਨਲੇਵਾ ਹੋ ਸਕਦਾ ਹੈ।
ਕਦੋਂ ਬਣ ਸਕਦੀ ਹੈ ਮੈਡੀਕਲ ਐਮਰਜੈਂਸੀ?
ਸਰੋਤਾਂ ਅਨੁਸਾਰ ਇਹ 7 ਸੰਕੇਤ ਦੱਸਦੇ ਹਨ ਕਿ ਬਲੋਟਿੰਗ ਗੰਭੀਰ ਹੈ:
ਅਚਾਨਕ ਤੇਜ਼ ਪੇਟ ਫੁੱਲਣਾ
- ਇਹ ਆਂਤੜੀਆਂ 'ਚ ਰੁਕਾਵਟ ਜਾਂ ਗੰਭੀਰ ਇਨਫੈਕਸ਼ਨ ਦਾ ਸੰਕੇਤ ਹੋ ਸਕਦਾ ਹੈ।
ਲਗਾਤਾਰ ਪੇਟ ਦਰਦ
- ਜੇ ਦਰਦ ਤੇਜ਼ ਅਤੇ ਚੁਭਣ ਵਾਲਾ ਹੈ, ਤਾਂ ਇਹ ਅਪੈਂਡਿਕਸ ਜਾਂ ਪੈਨਕ੍ਰੀਆਟਾਈਟਿਸ ਹੋ ਸਕਦਾ ਹੈ।
ਉਲਟੀ ਅਤੇ ਜੀਅ ਕੱਚਾ ਹੋਣਾ
- ਪੇਟ ਫੁੱਲਣ ਦੇ ਨਾਲ ਉਲਟੀਆਂ ਆਉਣਾ ਪਾਚਨ ਤੰਤਰ 'ਚ ਰੁਕਾਵਟ ਜਾਂ ਫੂਡ ਪੋਇਜ਼ਨਿੰਗ ਦਾ ਸੰਕੇਤ ਹੈ।
ਸਖ਼ਤ ਪੇਟ
- ਜੇਕਰ ਪੇਟ ਛੂਹਣ 'ਤੇ ਬਹੁਤ ਸਖ਼ਤ ਲੱਗੇ ਅਤੇ ਦਰਦ ਵਧੇ, ਤਾਂ ਇਹ ਅੰਦਰੂਨੀ ਸੋਜ ਹੋ ਸਕਦੀ ਹੈ।
ਗੈਸ ਜਾਂ ਮਲ ਪਾਸ ਨਾ ਹੋਣਾ
- ਲੰਬੇ ਸਮੇਂ ਤੱਕ ਅਜਿਹਾ ਹੋਣਾ ਆਂਤੜੀਆਂ 'ਚ ਬਲਾਕੇਜ ਦਾ ਸੰਕੇਤ ਹੈ।
ਭਾਰ ਘਟਣਾ
- ਬਲੋਟਿੰਗ ਦੇ ਨਾਲ ਭੁੱਖ ਘੱਟ ਲੱਗਣੀ ਅਤੇ ਭਾਰ ਦਾ ਤੇਜ਼ੀ ਨਾਲ ਘਟਣਾ ਗੰਭੀਰ ਬਿਮਾਰੀ ਵੱਲ ਇਸ਼ਾਰਾ ਕਰਦਾ ਹੈ।
ਬੁਖ਼ਾਰ ਜਾਂ ਖੂਨ ਆਉਣਾ
- ਮਲ 'ਚ ਖੂਨ ਆਉਣਾ ਜਾਂ ਬੁਖ਼ਾਰ ਹੋਣਾ ਅਲਸਰ ਜਾਂ ਗੰਭੀਰ ਇਨਫੈਕਸ਼ਨ ਦੇ ਲੱਛਣ ਹਨ।
ਆਮ ਬਲੋਟਿੰਗ ਦੀ ਪਛਾਣ
ਆਮ ਬਲੋਟਿੰਗ ਖਾਣ-ਪੀਣ ਜਾਂ ਜੀਵਨਸ਼ੈਲੀ ਕਾਰਨ ਹੁੰਦੀ ਹੈ। ਇਸ 'ਚ ਖਾਣਾ ਖਾਣ ਤੋਂ ਬਾਅਦ ਪੇਟ ਫੁੱਲਦਾ ਹੈ ਅਤੇ ਡਕਾਰ ਆਉਣ ਜਾਂ ਗੈਸ ਪਾਸ ਹੋਣ 'ਤੇ ਰਾਹਤ ਮਿਲ ਜਾਂਦੀ ਹੈ। ਇਹ ਆਮ ਤੌਰ 'ਤੇ ਖ਼ਤਰਨਾਕ ਨਹੀਂ ਹੁੰਦੀ।
ਤੁਰੰਤ ਰਾਹਤ ਲਈ ਘਰੇਲੂ ਦੇਸੀ ਨੁਸਖੇ :-
ਅਜਵਾਈਨ ਅਤੇ ਕਾਲਾ ਨਮਕ
- ਅੱਧਾ ਚਮਚ ਅਜਵਾਈਨ 'ਚ ਚੁਟਕੀ ਭਰ ਕਾਲਾ ਨਮਕ ਮਿਲਾ ਕੇ ਕੋਸੇ ਪਾਣੀ ਨਾਲ ਲਓ, ਇਹ ਤੁਰੰਤ ਰਾਹਤ ਦਿੰਦਾ ਹੈ।
ਕੋਸਾ ਨਿੰਬੂ ਪਾਣੀ
- ਇਕ ਗਲਾਸ ਕੋਸੇ ਪਾਣੀ 'ਚ ਨਿੰਬੂ ਨਿਚੋੜ ਕੇ ਪੀਣ ਨਾਲ ਪਾਚਨ ਤੇਜ਼ ਹੁੰਦਾ ਹੈ।
ਸੌਂਫ ਜਾਂ ਜੀਰਾ ਪਾਣੀ
- ਇਹ ਪਾਣੀ ਉਬਾਲ ਕੇ ਪੀਣ ਨਾਲ ਐਸੀਡਿਟੀ ਅਤੇ ਬਲੋਟਿੰਗ ਘੱਟ ਹੁੰਦੀ ਹੈ।
ਅਦਰਕ
- ਕੱਚਾ ਅਦਰਕ ਚਬਾਉਣ ਜਾਂ ਇਸ ਦੀ ਚਾਹ ਪੀਣ ਨਾਲ ਪੇਟ ਦੀ ਸੋਜ ਘੱਟ ਹੁੰਦੀ ਹੈ।
ਸੈਰ ਅਤੇ ਯੋਗਾ
- ਖਾਣ ਤੋਂ ਬਾਅਦ 10-15 ਮਿੰਟ ਟਹਿਲਣਾ ਅਤੇ ਪਵਨਮੁਕਤਾਸਨ ਵਰਗੇ ਯੋਗਾ ਆਸਣ ਗੈਸ ਪਾਸ ਕਰਨ 'ਚ ਮਦਦ ਕਰਦੇ ਹਨ।
ਲੱਸੀ
- ਭੁੰਨਿਆ ਜੀਰਾ ਅਤੇ ਕਾਲਾ ਨਮਕ ਪਾ ਕੇ ਲੱਸੀ ਪੀਣ ਨਾਲ ਪਾਚਨ ਸੁਧਰਦਾ ਹੈ।
ਜੇਕਰ ਬਲੋਟਿੰਗ ਦੇ ਨਾਲ ਤੇਜ਼ ਦਰਦ, ਬੁਖ਼ਾਰ ਜਾਂ ਖੂਨ ਆਉਣ ਵਰਗੇ ਲੱਛਣ ਦਿਖਾਈ ਦੇਣ, ਤਾਂ ਬਿਨਾਂ ਦੇਰੀ ਕੀਤੇ ਡਾਕਟਰ ਕੋਲ ਜਾਓ। ਸਮੇਂ ਸਿਰ ਇਲਾਜ ਜਾਨ ਬਚਾ ਸਕਦਾ ਹੈ।
