ਇਨ੍ਹਾਂ ਸਮੱਸਿਆਵਾਂ ਦੇ ਸ਼ਿਕਾਰ ਵਿਅਕਤੀ ਕਦੇ ਨਾ ਖਾਣ ‘ਬਾਦਾਮ’, ਫ਼ਾਇਦੇ ਦੀ ਜਗ੍ਹਾ ਹੋਵੇਗਾ ਨੁਕਸਾਨ

Sunday, Dec 25, 2022 - 03:19 PM (IST)

ਜਲੰਧਰ (ਬਿਊਰੋ)– ਚੰਗੀ ਜ਼ਿੰਦਗੀ ਜਿਊਣ ਲਈ ਸਿਹਤ ਦਾ ਧਿਆਨ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਆਪਣੀ ਜ਼ਿੰਦਗੀ ’ਚ ਛੋਟੇ-ਛੋਟੇ ਬਦਲਾਅ ਕਰੋਗੇ ਤਾਂ ਸੌਖੇ ਤਰੀਕੇ ਨਾਲ ਲੰਬੀ ਜ਼ਿੰਦਗੀ ਜੀਅ ਸਕਦੇ ਹੋ। ਅਸੀਂ ਜਾਣਦੇ ਹਾਂ ਕਿ ਡਰਾਈ ਫਰੂਟਸ ਖਾਣੇ ਸਭ ਨੂੰ ਪਸੰਦ ਹਨ। ਡਰਾਈ ਫਰੂਟਸ ’ਚੋਂ ਬਾਦਾਮ ਖਾਣਾ ਹਰ ਕੋਈ ਪਸੰਦ ਕਰਦਾ ਹੈ ਕਿਉਂਕਿ ਇਹ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ। ਬਾਦਾਮ ’ਚ ਬਹੁਤ ਸਾਰੇ ਪੋਸ਼ਕ ਤੱਤ ਤੇ ਐਂਟੀ-ਆਕਸੀਡੈਂਟਸ ਹੁੰਦੇ ਹਨ, ਜੋ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ’ਚ ਮਦਦ ਕਰਦੇ ਹਨ। ਰੋਜ਼ਾਨਾ ਮੁੱਠੀ ਭਰ ਬਾਦਾਮ ਖਾਣ ਨਾਲ ਦਿਲ ਦੀਆਂ ਬੀਮਾਰੀਆਂ, ਮੋਟਾਪਾ ਤੇ ਦਿਮਾਗ ਦੀ ਕਮਜ਼ੋਰੀ ਨੂੰ ਦੂਰ ਕੀਤਾ ਜਾ ਸਕਦਾ ਹੈ।

ਹਮੇਸ਼ਾ ਭਿਓਂ ਕੇ ਖਾਓ ਬਾਦਾਮ
ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਨ ਲਈ ਸਭ ਤੋਂ ਚੰਗਾ ਹੁੰਦਾ ਹੈ ਬਾਦਾਮ ਭਿਓਂ ਕੇ ਖਾਓ। ਭਿੱਜੇ ਹੋਏ ਬਦਾਮਾਂ ’ਚ ਪੋਸ਼ਕ ਤੱਤਾਂ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਕਾਰਨ ਇਹ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ। ਬਾਦਾਮ ਦੇ ਛਿਲਕਿਆਂ ’ਚ ਟੈਨਿਨ ਨਾਂ ਦਾ ਤੱਤ ਤੇ ਖ਼ਾਸ ਐਸਿਡਸ ਪਾਏ ਜਾਂਦੇ ਹਨ। ਇਸ ਲਈ ਰਾਤ ਨੂੰ ਬਾਦਾਮ ਭਿਓਂ ਕੇ ਸਵੇਰੇ ਛਿਲਕਾ ਉਤਾਰ ਕੇ ਖਾਣ ਨਾਲ ਪੂਰੀ ਮਾਤਰਾ ’ਚ ਪੋਸ਼ਕ ਤੱਤ ਮਿਲਦੇ ਹਨ।

ਬਾਦਾਮ ਭਿਓਂ ਕੇ ਖਾਣ ਨਾਲ ਮਿਲਣ ਵਾਲੇ ਫ਼ਾਇਦੇ

  • ਬਲੱਡ ਸਰਕੂਲੇਸ਼ਨ ਠੀਕ ਕਰੇ
  • ਯਾਦਦਾਸ਼ਤ ਤੇਜ਼ ਕਰੇ
  • ਪਾਚਨ ਕਿਰਿਆ ਠੀਕ ਰੱਖੇ
  • ਗਰਭ ਅਵਸਥਾ ’ਚ ਭਿੱਜੇ ਬਾਦਾਮ ਖਾਣ ਨਾਲ ਫੋਲਿਕ ਐਸਿਡ ਦੀ ਮਾਤਰਾ ਪੂਰੀ ਹੁੰਦੀ ਹੈ
  • ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖੇ
  • ਬੁਰੇ ਕੋਲੈਸਟਰੋਲ ਦੇ ਲੈਵਲ ਨੂੰ ਘੱਟ ਕਰੇ

ਇਹ ਲੋਕ ਕਦੇ ਨਾ ਕਰਨ ਬਾਦਾਮ ਦਾ ਸੇਵਨ 

ਪਾਚਨ ਦੀ ਸਮੱਸਿਆ
ਜੇਕਰ ਤੁਹਾਨੂੰ ਪਾਚਨ ਦੀ ਸਮੱਸਿਆ ਰਹਿੰਦੀ ਹੈ ਤਾਂ ਬਾਦਾਮ ਦਾ ਸੇਵਨ ਨਾ ਕਰੋ। ਸੁੱਕੇ ਬਾਦਾਮ ਬਿਲਕੁਲ ਵੀ ਨਾ ਖਾਓ। ਜੇਕਰ ਤੁਸੀਂ ਖਾਣਾ ਚਾਹੁੰਦੇ ਹੋ ਤਾਂ 2-3 ਬਾਦਾਮ ਭਿਓਂ ਕੇ ਖਾਓ।

ਚਮੜੀ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਚਮੜੀ ਦੀ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਜਾਂ ਫਿਰ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਕਦੇ ਵੀ ਬਾਦਾਮ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਇਹ ਸਮੱਸਿਆ ਹੋਰ ਜ਼ਿਆਦਾ ਵੱਧ ਜਾਂਦੀ ਹੈ।

ਐਲਰਜੀ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਬਾਦਾਮ ਖਾਣ ਨਾਲ ਐਲਰਜੀ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਵੀ ਬਾਦਾਮ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਨ੍ਹਾਂ ਲੋਕਾਂ ਨੂੰ ਬਾਦਾਮ ਖਾਣ ਨਾਲ ਢਿੱਡ ’ਚ ਦਰਦ, ਉਲਟੀਆਂ, ਚਮੜੀ ਤੇ ਫਿਣਸੀਆਂ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।

ਬਲੱਡ ਪ੍ਰੈਸ਼ਰ
ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਸੁੱਕੇ ਬਾਦਾਮ ਬਿਲਕੁਲ ਨਹੀਂ ਖਾਣੇ ਚਾਹੀਦੇ। ਇਸ ਤਰ੍ਹਾਂ ਦੇ ਲੋਕਾਂ ਨੂੰ ਬਹੁਤ ਘੱਟ ਮਾਤਰਾ ’ਚ ਬਾਦਾਮ ਖਾਣੇ ਚਾਹੀਦੇ ਹਨ। ਉਹ ਵੀ ਬਾਦਾਮ ਭਿਓਂ ਕੇ ਖਾਣ।

ਨੋਟ– ਤੁਸੀਂ ਆਪਣੀ ਜ਼ਿੰਦਗੀ ’ਚ ਬਾਦਾਮ ਦੀ ਵਰਤੋਂ ਕਿਵੇਂ ਕਰਦੇ ਹੋ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News