ਦਿਲ ਅਤੇ ਦਿਮਾਗ ਨੂੰ ਸਿਹਤਮੰਦ ਰੱਖਦੀ ਹੈ ‘ਮੂੰਗਫਲੀ’, ਇਨ੍ਹਾਂ ਬੀਮਾਰੀਆਂ ਦਾ ਵੀ ਕਰੇ ਨਿਪਟਾਰਾ
Wednesday, Nov 04, 2020 - 05:48 PM (IST)
ਜਲੰਧਰ (ਬਿਊਰੋ) - ਸਰਦੀਆਂ ਦੇ ਮੌਸਮ ’ਚ ਆਉਣ ਵਾਲੀ ਮੂੰਗਫ਼ਲੀ ਨੂੰ ਗ਼ਰੀਬਾਂ ਦਾ ਬਾਦਾਮ ਕਿਹਾ ਜਾਂਦਾ ਹੈ। ਜੋ ਫ਼ਾਇਦੇ ਬਾਦਾਮ ਖਾਣ ਨਾਲ ਹੁੰਦੇ ਹਨ, ਓਹੀ ਫ਼ਾਇਦੇ ਮੂੰਗਫਲੀ ਨਾਲ ਵੀ ਹੁੰਦੇ ਹਨ। ਸੁਆਦ ਅਤੇ ਗੁਣਾਂ ਨਾਲ ਭਰਪੂਰ ਹੋਣ ਕਾਰਨ ਮੂੰਗਫਲੀ ਨਾ ਸਿਰਫ਼ ਦਿਮਾਗ ਤੇਜ਼ ਕਰਦੀ ਹੈ ਸਗੋਂ ਦਿਲ ਨੂੰ ਵੀ ਸਿਹਤਮੰਦ ਰੱਖਦੀ ਹੈ। ਇਸ ਦਾ ਤੇਲ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਮਿਨਰਲਸ, ਨਿਊਟ੍ਰਿਏਂਟਸ ਅਤੇ ਐਂਟੀ-ਆਕਸੀਡੈਂਟ, ਵਿਟਾਮਿਨ-ਬੀ ਕਾਮਪਲੈਕਸ, ਰਿਬੋਫਲੇਵਿਨ, ਥਿਆਮਿਨ, ਵਿਟਾਮਿਨ-ਬੀ6 ਅਤੇ ਵਿਟਾਮਿਨ-ਬੀ9 ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ।
1. ਸ਼ੂਗਰ ਨੂੰ ਰੱਖੇ ਕਾਬੂ
ਮੂੰਗਫਲੀ ਖਾਣ ਨਾਲ ਸ਼ੂਗਰ ਹੋਣ ਦੀ ਸੰਭਾਵਨਾ 21 ਫੀਸਦੀ ਘੱਟ ਹੁੰਦੀ ਹੈ। ਇਸ 'ਚ ਮੌਜੂਦ ਮੈਗਨੀਜ਼ ਨਾਂ ਦਾ ਤੱਤ ਬਲੱਡ ਸ਼ੂਗਰ ਨੂੰ ਕਾਬੂ ਕਰਦਾ ਹੈ। ਸਰੀਰ 'ਚ ਕੈਲਸ਼ੀਅਮ ਦੇ ਅਵਸ਼ੋਸ਼ਣ 'ਚ ਮਦਦ ਕਰਦਾ ਹੈ ਅਤੇ ਮੈਟਾਬਾਲੀਜ਼ਮ ਵਧਾਉਂਦਾ ਹੈ।
2. ਮਸਲਸ ਵਧਾਏ
ਜੇਕਰ ਤੁਹਾਡਾ ਸਰੀਰ ਕਮਜ਼ੋਰ ਹੈ ਅਤੇ ਆੜੇ-ਟੇਢੇ ਮਸਲ ਤੁਹਾਡੀ ਲੁੱਕ ਖ਼ਰਾਬ ਕਰ ਰਹੇ ਹਨ ਤਾਂ ਰੋਜ਼ਾਨਾ ਭਿੱਜੀ ਹੋਈ ਮੂੰਗਫਲੀ ਦੁੱਧ ਨਾਲ ਖਾਓ। ਹੌਲੀ-ਹੌਲੀ ਤੁਹਾਡੀ ਮਸਲਸ ਵਧਣੇ ਸ਼ੁਰੂ ਹੋ ਜਾਣਗੇ।
3. ਕੈਂਸਰ ਤੋਂ ਬਚਾਅ
ਐਂਟੀ-ਆਕਸੀਡੈਂਟ, ਆਇਰਨ, ਫ਼ਾਲੇਟ, ਕੈਲਸ਼ੀਅਮ ਅਤੇ ਜ਼ਿੰਕ ਸਰੀਰ ਨੂੰ ਕੈਂਸਰ ਸੈੱਲਸ ਨਾਲ ਲੜਣ 'ਚ ਮਦਦ ਕਰਦੇ ਹਨ। ਇਸ ਲਈ ਰੋਜ਼ਾਨਾ ਮੂੰਗਫ਼ਲੀ ਦੀ ਵਰਤੋਂ ਕਰਨੀ ਚਾਹੀਦੀ ਹੈ।
4. ਬਲੱਡ ਸਰਕੂਲੇਸ਼ਨ ਨੂੰ ਸਹੀ ਰੱਖੇ
ਇਹ ਸਰੀਰ 'ਚ ਗਰਮਾਹਟ ਲਿਆਉਂਦੀ ਹੈ, ਜਿਸ ਵਜ੍ਹਾ ਨਾਲ ਬਲੱਡ ਸਰਕੂਲੇਸ਼ਨ ਬਿਹਤਰ ਹੁੰਦਾ ਹੈ ਅਤੇ ਦਿਲ ਸਿਹਤਮੰਦ ਰਹਿੰਦਾ ਹੈ। ਹਾਰਟ ਅਟੈਕ ਜਾਂ ਦਿਲ ਸੰਬੰਧੀ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ
5. ਗਰਭਵਤੀ ਜਨਾਨੀਆਂ ਲਈ ਲਾਭਕਾਰੀ
ਗਰਭਵਤੀ ਜਨਾਨੀਆਂ ਲਈ ਮੂੰਗਫਲੀ ਖਾਣਾ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਇਹ ਗਰਭ 'ਚ ਪਲ ਰਹੇ ਬੱਚੇ ਦੇ ਵਿਕਾਸ ਲਈ ਜ਼ਰੂਰੀ ਹੈ।
6. ਭਾਰ ਘਟਾਏ
ਇਸ 'ਚ ਫ਼ਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਐਨਰਜੀ ਦਾ ਚੰਗਾ ਸਰੋਤ ਹੈ, ਇਸ ਲਈ ਇਸ ਨੂੰ ਖਾਣ 'ਤੇ ਜਲਦੀ ਭੁੱਖ ਨਹੀਂ ਲੱਗਦੀ। ਇਸ ਲਈ ਵੇਟ ਮੈਨੇਜਮੈਂਟ ਲਈ ਮੂੰਗਫਲੀ ਦੀ ਵਰਤੋਂ ਕਰਨੀ ਚਾਹੀਦੀ ਹੈ।
ਪੜ੍ਹੋ ਇਹ ਵੀ ਖ਼ਬਰ - Karwa Chauth 2020 : ਜਾਣੋ ਕਰਵਾਚੌਥ ਮੌਕੇ ਤੁਹਾਡੇ ਸੂਬੇ ਜਾਂ ਸ਼ਹਿਰ ''ਚ ਕਦੋਂ ਨਿਕਲੇਗਾ ‘ਚੰਦਰਮਾ’
7. ਤਣਾਅ ਤੋਂ ਰਾਹਤ
ਤਣਾਅ ਤੋਂ ਬਚਾਅ ਤੇ ਉਪਚਾਰ 'ਚ ਮੂੰਗਫਲੀ ਦੀ ਵਰਤੋਂ ਚੰਗੀ ਹੁੰਦੀ ਹੈ। ਮੂੰਗਫਲੀ 'ਚ ਟ੍ਰਿਪਟੋਫਾਨ ਨਾਂ ਦਾ ਅਮੀਨੋਐਸਿਡ ਹੁੰਦਾ ਹੈ, ਜੋ ਮੂਡ ਸੁਧਾਰਨ ਵਾਲੇ ਹਾਰਮੋਨ ਸੇਰੋਟੋਨਿਨ ਦਾ ਸਰੋਤ ਵਧਾਉਂਦਾ ਹੈ, ਜਿਸ ਨਾਲ ਮੂਡ ਚੰਗਾ ਹੁੰਦਾ ਹੈ ਅਤੇ ਮਨ ਸ਼ਾਂਤ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ - karwa chauth 2020 : ਸੁਹਾਗਣਾਂ ਜਾਣਨ ਵਰਤ ਰੱਖਣ ਦਾ ਸਮਾਂ ਅਤੇ ਪੂਜਾ ਕਰਨ ਦਾ ਸ਼ੁੱਭ ਮਹੂਰਤ
8. ਯਾਦਦਾਸ਼ਤ ਵਧਾਏ
ਮੂੰਗਫਲੀ 'ਚ ਮੌਜੂਦ ਵਿਟਾਮਿਨ-ਬੀ3 ਦਿਮਾਗ ਦੀ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ ਅਤੇ ਯਾਦਦਾਸ਼ਤ ਸ਼ਕਤੀ ਵਧਾਉਂਦਾ ਹੈ। ਇਸ ਦੀ ਵਰਤੋਂ ਨਾਲ ਦਿਮਾਗ ਸਿਹਤਮੰਦ ਅਤੇ ਤੇਜ਼ ਹੁੰਦਾ ਹੈ।
9. ਚਮੜੀ ਲਈ ਫ਼ਾਇਦੇਮੰਦ
ਮੂੰਗਫਲੀ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਫ਼ਾਇਦੇਮੰਦ ਹੁੰਦੀ ਹੈ। ਮੂੰਗਫਲੀ 'ਚ ਮੌਜੂਦ ਮੋਨੋਸੈਚੁਰੇਟਿਡ ਐਸਿਡ ਚਮੜੀ ਨੂੰ ਹਾਈਡਰੇਟ ਕਰਨ ਦੇ ਨਾਲ ਨਿਖਾਰਦ ਦਾ ਕੰਮ ਵੀ ਕਰਦਾ ਹੈ।
ਪੜ੍ਹੋ ਇਹ ਵੀ ਖ਼ਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ
10. ਜ਼ੁਕਾਮ ਅਤੇ ਖੰਘ
ਮੂੰਗਫਲੀ 'ਚ ਵਿਟਾਮਿਨ-ਸੀ ਵੀ ਪਾਇਆ ਜਾਂਦਾ ਹੈ, ਜੋ ਜ਼ੁਕਾਮ ਅਤੇ ਖੰਘ ਵਰਗੀਆਂ ਸਮੱਸਿਆਵਾਂ ਤੋਂ ਸੁਰੱਖਿਅਤ ਰੱਖਦਾ ਹੈ।
ਪੜ੍ਹੋ ਇਹ ਵੀ ਖ਼ਬਰ -ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਖਾਓ 2 ‘ਲੌਂਗ’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਹਮੇਸ਼ਾ ਲਈ ਮੁਕਤੀ