ਭਾਰ ਘਟਾਉਣ ''ਚ ਕਾਰਗਰ ਹੈ ਪਪੀਤਾ, ਫਾਇਦੇ ਜਾਣ ਹੋ ਜਾਓਗੇ ਹੈਰਾਨ

Thursday, Dec 05, 2024 - 12:16 PM (IST)

ਹੈਲਥ ਡੈਸਕ- ਪਪੀਤੇ ਦਾ ਰੋਜ਼ਾਨਾ ਸੇਵਨ ਨਾ ਸਿਰਫ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।ਦਰਅਸਲ, ਇਹ ਫਲ ਦੀ ਕੈਲੋਰੀ ਘੱਟ ਹੁੰਦੀ ਹੈ, ਫਾਈਬਰ ਤੇ ਐਂਟੀਆਕਸੀਡੈਂਟਸ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਹੁੰਦਾ ਹੈ, ਜਿਸ ਕਾਰਨ ਤੁਸੀਂ ਜ਼ਿਆਦਾ ਨਹੀਂ ਖਾਂਦੇ ਅਤੇ ਕੈਲੋਰੀ ਦੀ ਖਪਤ ਘੱਟ ਜਾਂਦੀ ਹੈ। ਹਾਲਾਂਕਿ, ਭਾਰ ਘਟਾਉਣ ਲਈ ਪਪੀਤੇ ਦਾ ਸੇਵਨ ਕਦੋਂ ਅਤੇ ਕਿੰਨੀ ਮਾਤਰਾ ਵਿੱਚ ਕਰਨਾ ਚਾਹੀਦਾ ਹੈ; ਤੁਹਾਡੇ ਲਈ ਇਸ ਬਾਰੇ ਸਹੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ, ਤਾਂ ਹੀ ਤੁਹਾਨੂੰ ਫਾਇਦਾ ਹੋਵੇਗਾ। ਆਓ ਜਾਣਦੇ ਹਾਂ ਇਸ ਬਾਰੇ…

ਭਾਰ ਘਟਾਉਣ ਲਈ ਪਪੀਤਾ ਖਾਣ ਦਾ ਸਹੀ ਤਰੀਕਾ
ਖਾਲੀ ਪੇਟ ਪਪੀਤਾ ਖਾਓ: ਸਵੇਰੇ ਖਾਲੀ ਪੇਟ ਪਪੀਤੇ ਦਾ ਸੇਵਨ ਕਰਨ ਨਾਲ ਸਰੀਰ ਦੀ ਮੈਟਾਬੋਲਿਜ਼ਮ ਦਰ ਵਧਦੀ ਹੈ ਅਤੇ ਚਰਬੀ ਨੂੰ ਬਰਨ ਕਰਨ ਵਿੱਚ ਮਦਦ ਮਿਲਦੀ ਹੈ।

1.ਨਿੰਬੂ ਦੇ ਨਾਲ ਪਪੀਤਾ
ਪਪੀਤੇ ਨੂੰ ਛੋਟੇ-ਛੋਟੇ ਟੁਕੜਿਆਂ ‘ਚ ਕੱਟ ਕੇ ਉਸ ‘ਚ ਤਾਜ਼ਾ ਨਿੰਬੂ ਦਾ ਰਸ ਮਿਲਾਓ। ਕਿਉਂਕਿ ਨਿੰਬੂ ਵਿੱਚ ਵਿਟਾਮਿਨ C ਹੁੰਦਾ ਹੈ, ਜੋ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਅਤੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ। ਇਹ ਨੁਸਖਾ ਤੁਹਾਡੇ ਪੇਟ ਨੂੰ ਪਤਲਾ ਕਰਨ ਵਿੱਚ ਮਦਦ ਕਰੇਗਾ।

2.ਪਪੀਤਾ ਸਮੂਦੀ
ਪਪੀਤੇ ਦੀ ਸਮੂਦੀ ਵੀ ਭਾਰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਇਸ ਨੂੰ ਬਣਾਉਣ ਲਈ ਪਪੀਤਾ, ਥੋੜ੍ਹਾ ਜਿਹਾ ਪਾਣੀ ਅਤੇ ਇਕ ਚੁਟਕੀ ਦਾਲਚੀਨੀ ਮਿਲਾ ਲਓ। ਤੁਹਾਨੂੰ ਦੱਸ ਦੇਈਏ ਕਿ ਦਾਲਚੀਨੀ ਮੈਟਾਬੋਲਿਜ਼ਮ ਨੂੰ ਵਧਾਉਂਦੀ ਹੈ ਅਤੇ ਫੈਟ ਬਰਨ ਕਰਨ ‘ਚ ਮਦਦ ਕਰਦੀ ਹੈ। ਤੁਸੀਂ ਇਸ ਸਮੂਦੀ ਨੂੰ ਸਵੇਰੇ ਜਾਂ ਸ਼ਾਮ ਦੇ ਨਾਸ਼ਤੇ ਦੇ ਤੌਰ ‘ਤੇ ਲੈ ਸਕਦੇ ਹੋ।

3.ਸ਼ਾਮ ਦੇ ਸਨੈਕ ਵਿੱਚ ਪਪੀਤਾ
ਸ਼ਾਮ ਨੂੰ ਹਲਕੇ ਸਨੈਕ ਲਈ ਪਪੀਤਾ ਵੀ ਵਧੀਆ ਵਿਕਲਪ ਹੋ ਸਕਦਾ ਹੈ। ਇਸ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰੇਗਾ, ਇਸ ਲਈ ਤੁਸੀਂ ਜ਼ਿਆਦਾ ਖਾਣ ਤੋਂ ਬਚ ਸਕਦੇ ਹੋ।

ਭਾਰ ਘਟਾਉਣ ਲਈ ਪਪੀਤਾ ਕਿੰਨਾ ਖਾਣਾ ਚਾਹੀਦਾ ਹੈ
ਭਾਰ ਘਟਾਉਣ ਲਈ ਪਪੀਤਾ ਸਿਰਫ਼ 1 ਜਾਂ 2 ਬਾਊਲ ਹੀ ਖਾਓ। ਇਸ ਤੋਂ ਵੱਧ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਪਪੀਤਾ ਭਾਰ ਘਟਾਉਣ ‘ਚ ਮਦਦਗਾਰ ਹੈ ਪਰ ਤੁਸੀਂ ਇਸ ‘ਤੇ ਪੂਰੀ ਤਰ੍ਹਾਂ ਨਿਰਭਰ ਨਹੀਂ ਹੋ ਸਕਦੇ। ਇਸ ਦੇ ਨਾਲ ਹੀ ਸੰਤੁਲਿਤ ਖੁਰਾਕ ਅਤੇ ਨਿਯਮਤ ਕਸਰਤ ਵੀ ਜ਼ਰੂਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News