ਪਪੀਤਾ ਹੀ ਨਹੀਂ , ਇਸ ਦੇ ਪੱਤੇ ਵੀ ਹਨ ਸਿਹਤ ਲਈ ਫਾਇਦੇਮੰਦ

09/07/2017 6:12:34 PM

ਨਵੀਂ ਦਿੱਲੀ— ਪਪੀਤਾ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਕਿ ਪਪੀਤਾ ਖਾਣ ਜਿਨਾਂ ਹੈਲਦੀ ਹੁੰਦਾ ਹੈ ਉਨ੍ਹਾਂ ਹੀ ਪਪੀਤੇ ਦੇ ਪੱਤਿਆਂ ਦਾ ਰਸ ਪੀਣਾ ਵੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਵਿਟਾਮਿਨ ਏ ,ਬੀ, ਸੀ ਅਤੇ ਡੀ ਅਤੇ ਕੈਲਸ਼ੀਅਮ ਨਾਲ ਭਰਪੂਰ ਪਪੀਤੇ ਦੇ ਪੱਤਿਆਂ ਦਾ ਰਸ ਪੀਣ ਨਾਲ ਬਲੱਡ ਸ਼ੂਗਰ ਅਤੇ ਅੰਤੜੀਆਂ ਵਿਚ ਬਸੇ ਕੈਂਸਰ, ਦਿਲ ਦੀ ਬੀਮਾਰੀ ਅਤੇ ਡੇਂਗੂ ਦੀਆਂ ਬੀਮਾਰੀਆਂ ਨੂੰ ਦੂਰ ਕਰ ਸਕਦੇ ਹਨ। ਆਓ ਜਾਣਦੇ ਹਾਂ ਪਪੀਤੇ ਦੇ ਪੱਤਿਆਂ ਨਾਲ ਹੋਣ ਵਾਲੇ ਫਾਇਦਿਆਂ ਬਾਰੇ...
1. ਕੈਂਸਰ ਤੋਂ ਬਚਾਏ
ਇਸ ਵਿਚ ਮੌਜੂਦ ਐਂਟੀਬੈਕਟੀਰੀਅਲ ਗੁਣ ਸਰੀਰ ਵਿਚ ਸਰਵਾਈਕਲ ਕੈਂਸਰ, ਬ੍ਰੈਸਟ ਕੈਂਸਰ ਅੰਗਨਾਸ਼, ਜਿਗਰ ਅਤੇ ਫੇਫੜਿਆਂ ਦੇ ਕੈਂਸਰ ਨੂੰ ਹੋਣ ਤੋਂ ਰੋਕਦੇ ਹਨ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਇਨ੍ਹਾਂ ਬੀਮਾਰੀਆਂ ਦਾ ਖਤਰਾ ਨਹੀਂ ਰਹਿੰਦਾ। 
2.  ਇੰਮਊਨਿਟੀ ਵਧਾਏ
ਪਪੀਤੇ ਦੇ ਪੱਤਿਆਂ ਵਿਚ ਮੌਜੂਦ ਵਿਰੋਧੀ ਗੁਣ ਇੰਮਊਨਿਟੀ ਨੂੰ ਵਧਾਉਂਦੇ ਹਨ। ਇਸ ਨਾਲ ਸਰੀਰ ਨੂੰ ਸਰਦੀ ਅਤੇ ਜੁਕਾਮ ਨਾਲ ਲੜਣ ਵਿਚ ਮਦਦ ਮਿਲਦੀ ਹੈ। ਇਸ ਰਸ ਨਾਲ ਸਰੀਰ ਵਿਚ ਖੂਨ ਦੇ ਵਾਈਟ ਬਲੱਡ ਸੈਲਸ ਅਤੇ ਪਲੇਟਲੇਟਸ ਦਾ ਵਿਕਾਸ ਹੁੰਦਾ ਹੈ। 
3. ਮੁਹਾਸੇ ਦੂਰ ਕਰੇ
ਬੀਮਾਰੀਆਂ ਦੇ ਨਾਲ-ਨਾਲ ਇਸ ਦੀ ਪੱਤੀਆਂ ਦੇ ਬਣੇ ਪੇਸਟ ਨੂੰ ਚਿਹਰੇ 'ਤੇ ਲਗਾਉਣ ਨਾਲ ਦਾਗ ਧੱਬੇ ਅਤੇ ਮੁਹਾਸੇ ਅਤੇ ਪਿੰਪਲਸ ਦੂਰ ਹੋ ਜਾਂਦੇ ਹਨ। ਇਸ ਦੀਆਂ ਪੱਤੀਆਂ ਨੂੰ ਪੀਸ ਕੇ ਉਸ ਦੀ ਪੇਸਟ ਬਣਾ ਕੇ 15 ਮਿੰਟ ਤੱਕ ਚਿਹਰੇ 'ਤੇ ਲਗਾ ਲਓ। ਇਸ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰੇ ਨੂੰ ਧੋ ਲਓ। 
4. ਭੁੱਖ ਨੂੰ ਵਧਾਏ
ਇਸ ਦੇ ਪੱਤਿਆਂ ਨਾਲ ਬਣੀ ਚਾਹ ਪੀਣ ਨਾਲ ਭੁੱਖ ਨਾ ਲੱਗਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਠੀਕ ਨਾਲ ਭੁੱਖ ਲੱਗਣ ਲੱਗੇਗੀ ਅਤੇ ਤੁਹਾਡੀ ਕਮਜ਼ੋਰੀ ਵੀ ਦੂਰ ਹੋ ਜਾਵੇਗੀ। 
5. ਮਾਹਾਵਾਰੀ ਦੇ ਦਰਦ ਤੋਂ ਛੁਟਕਾਰਾ 
ਮਾਹਾਵਾਰੀ ਦੇ ਦਰਦ ਨੂੰ ਦੂਰ ਕਰਨ ਲਈ ਇਸ ਦੇ ਰਸ ਵਿਚ ਇਮਲੀ, ਨਮਕ ਅਤੇ 1 ਗਲਾਸ ਪਾਣੀ ਦੇ ਨਾਲ ਮਿਕਸ ਕਰ ਲਓ। ਫਿਰ ਇਸ ਨੂੰ ਚੰਗੀ ਤਰ੍ਹਾਂ ਨਾਲ ਉਬਾਲ ਲਓ ਅਤੇ ਉਬਲਣ ਤੋਂ ਬਾਅਦ ਠੰਡਾ ਕਰ ਕੇ ਪੀ ਲਓ। ਇਸ ਕਾੜੇ ਨਾਲ ਥੋੜ੍ਹੀ ਹੀ ਦੇਰ ਵਿਚ ਆਰਾਮ ਮਿਲ ਜਾਵੇਗਾ।


Related News