ਅਹਿਮ ਖ਼ਬਰ: ਹੁਣ ਵ੍ਹਟਸਐੱਪ ’ਤੇ ਵੀ ਦਰਜ ਕਰਵਾ ਸਕੋਗੇ FIR,ਬਦਲੇ ਰਹੇ ਨੇ ਇਹ ਕਾਨੂੰਨ
Sunday, Jun 30, 2024 - 02:18 PM (IST)
ਨਵਾਂਸ਼ਹਿਰ (ਮਨੋਰੰਜਨ)- ਐੱਫ਼. ਆਈ. ਆਰ. ਲਈ ਹੁਣ ਥਾਣੇ ਵਿਚ ਜਾ ਕੇ ਬਹਿਸ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਤੁਸੀਂ ਵ੍ਹਟਸਐੱਪ, ਟੈਲੀਗ੍ਰਾਮ ਜਾਂ ਈਮੇਲ ਵਰਗੇ ਸਾਧਨ ਤੋਂ ਵੀ ਐੱਫ਼. ਆਈ. ਆਰ. ਦਰਜ ਕਰਵਾ ਸਕੋਗੇ। ਇਸੇ ਤਰ੍ਹਾਂ ਹੁਣ ਥਾਣਿਆਂ ’ਚ ਇਹ ਕਹਿ ਕੇ ਵੀ ਆਪ ਨੂੰ ਕੋਈ ਬਹਾਨਾ ਨਹੀਂ ਬਣਾ ਸਕੇਗਾ ਕਿ ਸਬੰਧਤ ਥਾਣੇ ਵਿਚ ਜਾ ਕੇ ਐੱਫ਼. ਆਈ. ਆਰ. ਦਰਜ ਕਰਵਾਓ। ਨਵੇਂ ਕਾਨੂੰਨ ਵਿਚ ਜ਼ੀਰੋ ਐੱਫ਼. ਆਈ. ਆਰ. ਦਾ ਪ੍ਰਾਵਧਾਨ ਜੋੜ ਕੇ ਖੇਤਰ ਅਧਿਕਾਰ ਦੀ ਚਿੰਤਾ ਬਣੀ ਕਿਸੇ ਵੀ ਥਾਣੇ ਵਿਚ ਰਿਪੋਰਟ ਦਰਜ ਕਰਵਾ ਸਕੋਗੇ।
ਇਹ ਵੀ ਪੜ੍ਹੋ- ਗੋਰਾਇਆ 'ਚ ਗੁੰਡਾਗਰਦੀ, ਕਾਂਗਰਸੀ ਆਗੂ ਦੇ ਘਰ ’ਤੇ ਚਲਾਈਆਂ ਗੋਲ਼ੀਆਂ, ਗੱਡੀ ਦੀ ਵੀ ਕੀਤੀ ਭੰਨਤੋੜ
1 ਜੁਲਾਈ ਤੋਂ ਭਾਰਤੀ ਦੰਡ ਸਹਿੰਤਾ (ਆਈ. ਪੀ. ਸੀ. ) ਦੀ ਜਗਾ ਭਾਰਤੀ ਨਿਆਂ ਜ਼ਾਬਤਾ (ਬੀ. ਐੱਨ. ਐੱਸ.), ਸਜ਼ਾ ਪ੍ਰਕਿਰਿਆ ਜ਼ਾਬਤਾ (ਸੀ.ਆਰ.ਪੀ.ਸੀ.) ਦੀ ਜਗਾ ਭਾਰਤੀ ਨਾਗਰਿਕ ਸੁਰੱਖਿਆ ਜ਼ਾਬਤਾ ( ਬੀ. ਐੱਨ. ਐੱਸ. ਐੱਸ.) ਅਤੇ ਭਾਰਤੀ ਸਾਛਰ ਐਕਟ (ਆਈ.ਈ.ਏ.) ਦੀ ਜਗਾ ਭਾਰਤੀ ਸਾਛਰ ਐਕਟ (ਬੀ. ਐੱਸ. ਏ. ) ਲੈ ਲੈਣਗੇ। ਹੁਣ ਐੱਫ਼. ਆਈ. ਆਰ. ਨੂੰ ਲੈ ਕੇ ਕਈ ਸਪੱਸ਼ਟ ਪ੍ਰਾਵਧਾਨ ਕੀਤੇ ਗਏ ਹਨ ਅਤੇ ਕੁਝ ਪੁਰਾਣੇ ਪ੍ਰਾਵਧਾਨਾਂ ਨੂੰ ਵੀ ਮਜ਼ਬੂਤ ਬਣਾਇਆ ਹੈ।
1. ਅਪਰਾਧ ਲਈ ਦੇਸ਼ ਵਿਚ ਕਿਤੇ ਵੀ ਐੱਫ਼. ਆਈ. ਆਰ. ਦਰਜ ਹੋ ਸਕੇਗੀ। ਉਹ ਐੱਫ਼. ਆਈ. ਆਰ. ਸਬੰਧਤ ਥਾਣੇ ’ਚ ਖ਼ੁਦ ਟਰਾਂਸਫਰ ਹੋ ਜਾਵੇਗੀ ਅਤੇ ਉਥੇ ਉਸ ਐੱਫ਼. ਆਈ. ਆਰ. ਨੂੰ ਨੰਬਰ ਮਿਲ ਜਾਵੇਗਾ।
2. ਘਿਨੌਣੇ ਅਪਰਾਧਾਂ ’ਚ ਥਾਣੇ ਵਿਚ ਮੌਖਿਕ ਰੂਪ ਨਾਲ ਜਾਂ ਇਲੈਕਟ੍ਰਾਨਿਕ ਮਾਧਿਅਮ ਨਾਲ ਦਿੱਤੀ ਗਈ ਸੂਚਨਾ ਦੇ ਆਧਾਰ ’ਤੇ ਵੀ ਐੱਫ਼. ਆਈ. ਆਰ. ਦਰਜ ਹੋਵੇਗੀ।
3. ਵ੍ਹਟਸਐੱਪ, ਟੇਲੀਗ੍ਰਾਮ ਸਮੇਤ ਕਿਸੇ ਵੀ ਇਲੈਕਟ੍ਰਾਨਿਕ ਮੱਧ ਨਾਲ ਐੱਫ਼. ਆਰ. ਆਈ. ਦਰਜ ਹੋ ਸਕੇਗੀ, ਜਿਸ ਨੂੰ ਲੈ ਕੇ ਆਨਲਾਈਨ ਦਰਜ ਕਰਾਉਣ ਤੋਂ ਬਾਅਦ ਤਿੰਨ ਦਿਨ ਦੇ ਨਜ਼ਦੀਕ ਸ਼ਿਕਾਇਤਕਰਤਾ ਨੂੰ ਸਬੰਧਤ ਥਾਣੇ ਵਿਚ ਹਾਜ਼ਰ ਹੋ ਕੇ ਦਸਤਖ਼ਤ ਕਰਨੇ ਹੋਣਗੇ।
4. ਥਾਣੇ ਵਿਚ ਐੱਫ਼. ਆਈ. ਆਰ. ਦਰਜ ਨਹੀਂ ਹੋਣ ’ਤੇ ਪਹਿਲਾਂ ਦੀ ਤਰ੍ਹਾਂ ਹੀ ਐੱਸ. ਐੱਸ. ਪੀ. ਦਫ਼ਤਰ ਵਿਚ ਵੀ ਐੱਫ਼. ਆਈ. ਆਰ. ਦਰਜ ਕੀਤੀ ਜਾ ਸਕੇਗੀ।
5. ਪੁਲਸ ਦੇ ਐੱਫ਼. ਆਈ. ਆਰ. ਦਰਜ ਨਹੀਂ ਕਰਨ ਅਤੇ ਕੋਰਟ ਦੇ ਮੱਧ ਨਾਲ ਐੱਫ਼. ਆਈ. ਆਰ. ਦਾ ਪ੍ਰਾਵਧਾਨ ਪਹਿਲਾਂ ਦੀ ਤਰ੍ਹਾਂ ਹੀ ਰੱਖਿਆ ਗਿਆ ਹੈ।
6. ਪੀੜਤ ਨੂੰ ਐੱਫ਼. ਆਈ. ਆਰ. ਦੀ ਕਾਪੀ ਥਾਣੇ ਤੋਂ ਮੁਫ਼ਤ ਮਿਲੇਗੀ।
7. ਪੀੜਤ ਨੂੰ ਜਾਂਚ ਦੇ 90 ਦਿਨਾਂ ਦੇ ਨੇੜੇ ਉਸ ’ਤੇ ਕਾਰਵਾਈ ਬਾਰੇ ਪੁਲਸ ਸੂਚਨਾ ਦੇਵੇਗੀ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਜਲੰਧਰ 'ਚ ਅੱਤਵਾਦੀ ਲਖਬੀਰ ਲੰਡਾ ਦੇ 5 ਸਾਥੀ ਹਥਿਆਰਾਂ ਸਮੇਤ ਗ੍ਰਿਫ਼ਤਾਰ
ਨਹੀਂ ਬਚ ਸਕਣਗੇ ਮੁਲਜ਼ਮ
ਬੱਚਿਆਂ ਵੱਲੋਂ ਜ਼ੁਰਮ ਕਰਨ ’ਤੇ ਤਿੰਨ ਸਾਲ ਤੱਕ ਹੀ ਸਜ਼ਾ ਦਾ ਕਾਨੂੰਨ ਹੋਣ ਕਾਰਨ ਮੁਲਜ਼ਮ ਵੱਡੀਆਂ ਵਾਰਦਾਤਾਂ ਵਿਚ ਬੱਚਿਆਂ ਨੂੰ ਇਸਤੇਮਾਲ ਕਰਨ ਲੱਗੇ ਸੀ। ਹੁਣ ਬੱਚਿਆਂ ਤੋਂ ਜ਼ੁਰਮ ਕਰਵਾਉਣ ਵਾਲੇ ਸਿੱਧ ਤੌਰ ’ਤੇ ਉਸ ਮਾਮਲੇ ਵਿਚ ਮੁਲਜ਼ਮ ਮੰਨੇ ਜਾਣਗੇ ਅਤੇ ਐੱਫ਼. ਆਈ. ਆਰ. ਦਰਜ ਹੋਵੇਗੀ।
ਇਹ ਵੀ ਪੜ੍ਹੋ- ਸਿਲਾਈ ਮਸ਼ੀਨ ਕਾਰੋਬਾਰੀ ਦੇ ਪੁੱਤਰ ਨੇ ਵਿਦੇਸ਼ 'ਚ ਗੱਡੇ ਝੰਡੇ, ਇੰਗਲੈਂਡ ’ਚ ਪੁਲਸ ਅਫ਼ਸਰ ਬਣ ਚਮਕਾਇਆ ਪੰਜਾਬ ਦਾ ਨਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।