ਮਹਾਰਾਸ਼ਟਰ ਸਰਕਾਰ ਸਭ ਧਰਮਾਂ ਦੇ ਬਜ਼ੁਰਗਾਂ ਨੂੰ ਕਰਵਾਏਗੀ ਮੁਫਤ ਤੀਰਥ ਯਾਤਰਾ
Sunday, Jun 30, 2024 - 09:30 AM (IST)
ਮੁੰਬਈ- ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸ਼ਨੀਵਾਰ ਸਾਰੇ ਧਰਮਾਂ ਦੇ ਬਜ਼ੁਰਗਾਂ ਲਈ 'ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ' ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੀਮ ਉਨ੍ਹਾਂ ਬਜ਼ੁਰਗਾਂ ਦੀ ਮਦਦ ਕਰੇਗੀ ਜੋ ਵਿੱਤੀ ਸਮੱਸਿਆਵਾਂ ਕਾਰਨ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਤੋਂ ਅਸਮਰੱਥ ਹਨ।
ਇਹ ਖ਼ਬਰ ਵੀ ਪੜ੍ਹੋ- Kalki 2898 AD: ਅਦਾਕਾਰ ਰਜਨੀਕਾਂਤ ਨੇ ਕਲਕੀ ਫ਼ਿਲਮ ਨੂੰ ਦੱਸਿਆ ਸ਼ਾਨਦਾਰ, ਕਿਹਾ ਇੰਤਜ਼ਾਰ ਹੈ ਦੂਜੇ ਭਾਗ ਦਾ
ਉਨ੍ਹਾਂ ਸੂਬਾਈ ਵਿਧਾਨ ਸਭਾ 'ਚ ਸ਼ਿਵ ਸੈਨਾ ਦੇ ਵਿਧਾਇਕ ਪ੍ਰਤਾਪ ਸਰਨਾਇਕ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਸਾਰੇ ਧਰਮਾਂ ਦੇ ਬਜ਼ੁਰਗਾਂ ਲਈ ਹੈ।
ਇਹ ਖ਼ਬਰ ਵੀ ਪੜ੍ਹੋ- ਹਿਨਾ ਖਾਨ ਦੀ ਬ੍ਰੈਸਟ ਕੈਂਸਰ ਦੀ ਪੋਸਟ 'ਤੇ ਅਦਾਕਾਰਾ ਮਹਿਮਾ ਚੌਧਰੀ ਨੇ ਕੀਤਾ ਕੁਮੈਂਟ, ਕਿਹਾ ਤੁਸੀਂ ਬਹੁਤ ਬਹਾਦਰ ਹੋ
ਉਨ੍ਹਾਂ ਕਿਹਾ ਕਿ ਇਸ ਸਕੀਮ ਲਈ ਨਿਯਮ ਬਣਾਏ ਜਾਣਗੇ । ਆਪਣੀ ਮੰਗ 'ਚ ਸਰਨਾਇਕ ਨੇ ਕਿਹਾ ਸੀ ਕਿ ਬਜ਼ੁਰਗ ਆਰਥਿਕ ਤੰਗੀ ਕਾਰਨ ਤੀਰਥ ਯਾਤਰਾ 'ਤੇ ਜਾਣ ਦਾ ਆਪਣਾ ਸੁਪਨਾ ਪੂਰਾ ਨਹੀਂ ਕਰ ਸਕਦੇ ਜਾਂ ਉਨ੍ਹਾਂ ਦਾ ਸਾਥ ਦੇਣ ਵਾਲਾ ਕੋਈ ਨਹੀਂ ਹੈ।