ਸਿਲਾਈ ਮਸ਼ੀਨ ਕਾਰੋਬਾਰੀ ਦੇ ਪੁੱਤਰ ਨੇ ਵਿਦੇਸ਼ 'ਚ ਗੱਡੇ ਝੰਡੇ, ਇੰਗਲੈਂਡ ’ਚ ਪੁਲਸ ਅਫ਼ਸਰ ਬਣ ਚਮਕਾਇਆ ਪੰਜਾਬ ਦਾ ਨਾਂ

Sunday, Jun 30, 2024 - 07:06 PM (IST)

ਸਿਲਾਈ ਮਸ਼ੀਨ ਕਾਰੋਬਾਰੀ ਦੇ ਪੁੱਤਰ ਨੇ ਵਿਦੇਸ਼ 'ਚ ਗੱਡੇ ਝੰਡੇ, ਇੰਗਲੈਂਡ ’ਚ ਪੁਲਸ ਅਫ਼ਸਰ ਬਣ ਚਮਕਾਇਆ ਪੰਜਾਬ ਦਾ ਨਾਂ

ਜਲੰਧਰ (ਧਵਨ)–4 ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਇੰਗਲੈਂਡ ਗਏ ਹਿਤੀਸ਼ ਰਤਨ ਪੁੱਤਰ ਨਵੀਨ ਰਤਨ ਵਾਸੀ ਜਲੰਧਰ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੰਗਲੈਂਡ ਵਿਚ ਛੋਟਾ-ਮੋਟਾ ਕੰਮ ਕੀਤਾ। ਇਸ ਦੌਰਾਨ ਉਸ ਦੇ ਮਾਤਾ-ਪਿਤਾ ਉਸ ਦਾ ਹੌਂਸਲਾ ਲਗਾਤਾਰ ਵਧਾਉਂਦੇ ਰਹੇ। ਸਿਲਾਈ ਮਸ਼ੀਨ ਕਾਰੋਬਾਰੀ ਦਾ ਬੇਟਾ ਹੁਣ ਇੰਗਲੈਂਡ ਵਿਚ ਪੁਲਸ ਅਫ਼ਸਰ ਬਣ ਗਿਆ ਹੈ। ਹਿਤੀਸ਼ ਰਤਨ ਨੇ ਮਾਤਾ-ਪਿਤਾ ਤੋਂ ਮਿਲੇ ਲਗਾਤਾਰ ਹੌਂਸਲੇ ਸਦਕਾ ਆਪਣੀ ਹਿੰਮਤ ਨਹੀਂ ਹਾਰੀ ਅਤੇ ਅੰਤ ਉਸ ਨੇ ਪੁਲਸ ਅਫ਼ਸਰ ਦੀ ਪ੍ਰੀਖਿਆ ਨੂੰ ਪਾਸ ਕਰ ਲਿਆ। ਪ੍ਰੀਖਿਆ ਪਾਸ ਕਰਨ ਤੋਂ ਬਾਅਦ ਇੰਟਰਵਿਊ ਲਈ 203 ਲੋਕ ਪਹੁੰਚੇ ਹੋਏ ਸਨ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਜਲੰਧਰ 'ਚ ਅੱਤਵਾਦੀ ਲਖਬੀਰ ਲੰਡਾ ਦੇ 5 ਸਾਥੀ ਹਥਿਆਰਾਂ ਸਮੇਤ ਗ੍ਰਿਫ਼ਤਾਰ

ਅੰਤ ਹਿਤੀਸ਼ ਰਤਨ ਦੀ ਚੋਣ ਕਰ ਲਈ ਗਈ। ਹੁਣ ਉਨ੍ਹਾਂ ਨੂੰ ਇੰਗਲੈਂਡ ਦੇ ਸ਼ਹਿਰ ਬ੍ਰਾਈਟਨ ਦੀ ਪੁਰਾਣੇ ਸਮੇਂ 1853 ਵਿਚ ਬਣੀ ਵੱਡੀ ਜੇਲ੍ਹ ਵਿਚ ਬਤੌਰ ਜੇਲਰ ਤਾਇਨਾਤ ਕੀਤਾ ਗਿਆ ਹੈ। ਇਸ ਜੇਲ੍ਹ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਹੁਣ ਤਕ ਕਿਸੇ ਵੀ ਭਾਰਤੀ ਨੂੰ ਤਾਇਨਾਤ ਨਹੀਂ ਕੀਤਾ ਗਿਆ ਸੀ। ਹਿਤੀਸ਼ ਰਤਨ ਅਜਿਹੇ ਪਹਿਲੇ ਭਾਰਤੀ ਜੇਲਰ ਹਨ, ਜਿਨ੍ਹਾਂ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ। ਹਿਤੀਸ਼ ਨੇ ਇੰਗਲੈਂਡ ਵਿਚ ਜਲੰਧਰ ਦਾ ਨਾਂ ਰੌਸ਼ਨ ਕੀਤਾ ਹੈ। ਉਸ ਦੇ ਮਾਤਾ-ਪਿਤਾ ਨੇ ਵੀ ਅੱਜ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੇਟੇ ’ਤੇ ਮਾਣ ਹੈ, ਜਿਸ ਨੇ ਨਾ ਸਿਰਫ਼ ਜਲੰਧਰ ਸਗੋਂ ਸਮੁੱਚੇ ਭਾਰਤ ਦਾ ਨਾਂ ਇੰਗਲੈਂਡ ਵਿਚ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਸਾਬਕਾ ਸਰਪੰਚ ਦਾ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News