ਸੁਖਬੀਰ ਬਾਦਲ ਨੂੰ ਬਣੀ ਬਣਾਈ ਪਾਰਟੀ ਮਿਲੀ ਹੈ, ਜਿਸ ਲਈ ਉਸਦੀ ਕੋਈ ਮੇਹਨਤ ਨਹੀਂ:  ਡਾ. ਅਜਨਾਲਾ

06/30/2024 1:42:14 PM

ਅਜਨਾਲਾ (ਗੁਰਜੰਟ)- ਪਿਛਲੇ ਕੁਝ ਦਿਨਾਂ ਤੋਂ ਦੋਫਾੜ ਹੋਏ ਸ਼੍ਰੋਮਣੀ ਅਕਾਲੀ ਦਲ ਬਾਰੇ ਗੱਲਬਾਤ ਕਰਦਿਆਂ ਅਜਨਾਲਾ ਤੋਂ ਟਕਸਾਲੀ ਅਕਾਲੀ ਆਗੂ, ਸਾਬਕਾ ਵਿਧਾਇਕ, ਸਾਬਕਾ ਕੈਬਨਿਟ ਮੰਤਰੀ ਅਤੇ ਦੋ ਵਾਰ ਖਡੂਰ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਰਹੇ ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਹਾ ਹੈ, ਪਰ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਹਨ ਉਸ ਵਕਤ ਤੋਂ ਅਕਾਲੀ ਦਲ ਢਹਿਦੀ ਕਲਾ ਵੱਲ ਜਾ ਰਿਹਾ ਹੈ, ਜਿਸ ਕਾਰਨ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਲਗਾਤਾਰ ਅਕਾਲੀ ਦਲ ਨੂੰ ਹਾਰ ਦਾ ਮੂੰਹ ਵੇਖਣਾ ਪੈ ਰਿਹਾ ਹੈ ਅਤੇ ਜਦੋਂ ਤੱਕ ਇਹ ਤਬਦੀਲ ਹੋ ਕੇ ਨਵਾਂ ਪ੍ਰਧਾਨ ਨਹੀਂ ਬਣਦਾ ਉਦੋਂ ਤੱਕ ਅਕਾਲੀ ਦਲ ਦੀ ਚੜ੍ਹਦੀ ਕਲਾ ਨਹੀਂ ਹੋ ਸਕਦੀ।

 ਇਹ ਵੀ ਪੜ੍ਹੋ-SGPC ਵੱਲੋਂ ਯੋਗਾ ਵਾਲੀ ਕੁੜੀ ਦੇ ਝੂਠ ਦਾ ਪਰਦਾਫਾਸ਼, ਪਿਛਲੇ 6 ਦਿਨਾਂ ਦਾ ਬਲੂਪ੍ਰਿੰਟ ਪੇਸ਼ ਕਰ ਕੀਤਾ ਵੱਡਾ ਖੁਲਾਸਾ

ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸ਼ੁਰੂ ਇਹੀ ਸੋਚ ਰਹੀ ਹੈ ਕਿ ਜੇਕਰ ਪਾਰਟੀ ਜਿੰਦਾ ਰਹੇਗੀ ਤਾਂ ਹੀ ਪਾਰਟੀ ਦੇ ਵਰਕਰ ਤਕੜੇ ਹੋਣਗੇ, ਜੇ ਪਾਰਟੀ ਕਮਜ਼ੋਰ ਹੋ ਗਈ ਤਾਂ ਵਰਕਰਾਂ ਲਈ ਮੁਸ਼ਕਿਲ ਖੜੀ ਹੋ ਜਾਵੇਗੀ ਹੈ, ਅਤੇ ਓਹੀ ਹੋਇਆ ਜਿਸ ਦਾ ਡਰ ਸੀ ਸੁਖਬੀਰ ਬਾਦਲ ਦੇ ਪ੍ਰਧਾਨ ਬਣਨ ਨਾਲ ਪਾਰਟੀ ਕਮਜ਼ੋਰ ਹੋ ਗਈ ਤੇ 25  ਸਾਲ ਰਾਜ ਕਰਨ ਦਾ ਸੁਫ਼ਨਾ ਦੇਖਣ ਵਾਲੇ ਪਾਰਟੀ ਖ਼ਤਮ ਹੋਣ ਕੰਡੇ ਪਹੁੰਚ ਗਈ।

 ਇਹ ਵੀ ਪੜ੍ਹੋ- ਯੋਗਾ ਕੁੜੀ ਵੱਲੋਂ FIR ਵਾਪਸ ਲੈਣ ਦੀ ਨਵੀਂ ਵੀਡੀਓ ’ਤੇ SGPC ਮੈਂਬਰ ਦਾ ਵੱਡਾ ਬਿਆਨ

 ਉਹਨਾਂ ਅੱਗੇ ਕਿਹਾ ਕਿ ਸੁਖਬੀਰ ਬਾਦਲ ਨੂੰ ਇੱਕ ਬਣੀ ਬਣਾਈ ਪਾਰਟੀ ਮਿਲੀ ਹੈ, ਜਿਸ ਲਈ ਸੁਖਬੀਰ ਦੀ ਕੋਈ ਵੀ ਮੇਹਨਤ ਤਾਂ ਨਹੀਂ ਹੈ, ਪਰ ਫਿਰ ਵੀ ਪਾਰਟੀ ਪ੍ਰਧਾਨ ਹੋਣ ਕਰਕੇ ਉਸ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ, ਸਾਰਿਆਂ ਦੀ ਰਾਏ ਲੈਣੀ ਚਾਹੀਦੀ ਹੈ ਕਿ ਉਸਦੀ ਪ੍ਰਧਾਨਗੀ ਲਈ ਸਾਰਿਆਂ ਦੀ ਸਹਿਮਤੀ ਹੈ ਜਾਂ ਨਹੀਂ, ਪਰ ਸੁਖਬੀਰ ਇੱਕ ਡਿਕਟੈਕਟਰ ਕੰਮ ਕਰਦਾ ਹੈ ਇੱਕ ਪ੍ਰਧਾਨ ਦੇ ਤੌਰ ਤੇ ਨਹੀਂ, ਜਿਸ ਕਾਰਨ ਅੱਜ ਪਾਰਟੀ ਦਾ ਇਹ ਹਾਲ ਹੋਇਆ ਹੈ। ਉਹਨਾਂ ਅੱਗੇ ਕਿਹਾ ਕਿ 2015 'ਚ ਜਦੋ ਤੋਂ ਬਰਗਾੜੀ ਕਾਂਢ ਹੋਇਆ ਸੀ, ਉਸ ਦਿਨ ਤੋਂ ਹੀ ਅਕਾਲੀ ਦਲ ਦਾ ਗ੍ਰਾਫ ਡਿੱਗਣਾ ਸ਼ੁਰੂ ਹੋ ਚੁੱਕਾ ਸੀ, ਜਿਸ ਬਾਰੇ ਅਸੀਂ ਉਸ ਵਕਤ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਸੀ ਕਿ ਅਕਾਲੀ ਦਲ ਦਾ ਗ੍ਰਾਫ ਡਿੱਗਦਾ ਜਾ ਰਿਹਾ ਹੈ, ਜਿਸ ਨੂੰ ਸਧਾਰਨ ਦੀ ਲੋੜ ਹੈ ਪਰ ਉਹਨਾਂ ਵੱਲੋਂ ਫਿਰ ਵੀ ਆਪਣੇ ਪੁੱਤਰ ਮੋਹ 'ਚ ਸੁਖਬੀਰ ਬਾਦਲ ਨੂੰ ਅੱਗੇ ਲਗਾ ਦਿੱਤਾ, ਜਿਸ ਕਾਰਨ ਅਕਾਲੀ ਦਲ ਵਿੱਚ ਭਾਰੀ ਗਿਰਾਵਟ ਆਈ। ਅੰਤ 'ਚ ਉਨ੍ਹਾਂ ਕਿਹਾ ਕਿ ਅਕਾਲੀ ਦਲ ਮੁੜ ਤੋਂ ਚੜ੍ਹਦੀ ਕਲਾ ਵਿੱਚ ਜਾ ਸਕਦਾ ਹੈ ਅਗਰ ਪਾਰਟੀ ਪ੍ਰਧਾਨ ਵਿੱਚ ਤਬਦੀਲੀ ਹੁੰਦੀ ਹੈ ਤਾਂ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News