ਸਰੀਰ ਲਈ ਬੇਹੱਦ ਲਾਭਕਾਰੀ ਹੈ ਸੰਤਰਾ, ਜ਼ਰੂਰ ਕਰੋ ਖੁਰਾਕ ’ਚ ਸ਼ਾਮਲ
Friday, Dec 25, 2020 - 11:32 AM (IST)
ਨਵੀਂ ਦਿੱਲੀ: ਸਰਦੀਆਂ ‘ਚ ਲੋਕ ਸੰਤਰਾ ਖਾਣਾ ਬਹੁਤ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਤੁਹਾਡੀ ਸਿਹਤ ਲਈ ਕਿਸੀ ਰਾਮਬਾਣ ਔਸ਼ਧੀ ਤੋਂ ਘੱਟ ਨਹੀਂ ਹੈ। ਕੋਰੋਨਾ ਬੀਮਾਰੀ ’ਚ ਸੰਤਰਾ ਖਾਣਾ ਤਾਂ ਹੋਰ ਵੀ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਸ ’ਚ ਵਿਟਾਮਿਨ ਸੀ ਭਰਪੂਰ ਮਾਤਰਾ ’ਚ ਹੁੰਦਾ ਹੈ ਜਿਸ ਨਾਲ ਇਮਿਊਨਿਟੀ ਵੱਧਦੀ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਸੰਤਰੇ ਖਾਣ ਦੇ ਕੀ ਫ਼ਾਇਦੇ ਹਨ।
-ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਖਾਣ ਨਾਲ ਇਮਿਊਨਟੀ ਵੱਧਦੀ ਹੈ ਜਿਸ ਨਾਲ ਜ਼ੁਕਾਮ-ਖ਼ੰਘ, ਕਫ਼, ਗਲੇ ‘ਚ ਖਰਾਸ਼, ਵਾਇਰਸ ਬੁਖ਼ਾਰ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਇਸ ‘ਚ ਫਾਈਬਰ ਅਤੇ ਸੋਡੀਅਮ ਹੁੰਦਾ ਹੈ ਜਿਸ ਨਾਲ ਬਲੱਡ ਪ੍ਰੈੱਸ਼ਰ ਦੇ ਨਾਲ ਸ਼ੂਗਰ ਵੀ ਕੰਟਰੋਲ ‘ਚ ਹੰੁਦੀ ਹੈ। ਇਸ ਲਈ ਸੰਤਰਾ ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ‘ਚ ਲਾਈਮੋਨਿਨ ਹੁੰਦਾ ਹੈ ਜੋ ਕੈਂਸਰ ਸੈੱਲਾਂ ਨੂੰ ਸਰੀਰ ’ਚ ਵਧਣ ਨਹੀਂ ਦਿੰਦਾ। ਇਕ ਅਧਿਐਨ ਦੇ ਅਨੁਸਾਰ ਰੋਜ਼ਾਨਾ 1 ਸੰਤਰਾ ਖਾਣ ਨਾਲ ਬ੍ਰੈਸਟ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ।
ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
-ਜੇ ਤੁਹਾਨੂੰ ਕਿਡਨੀ ਸਟੋਨ ਦੀ ਸਮੱਸਿਆ ਹੈ ਤਾਂ ਰੋਜ਼ਾਨਾ 1 ਗਿਲਾਸ ਸੰਤਰੇ ਦੇ ਜੂਸ ‘ਚ ਕਾਲਾ ਨਮਕ ਪਾ ਕੇ ਪੀਓ। ਇਸ ਨਾਲ 2-3 ਹਫ਼ਤਿਆਂ ‘ਚ ਹੀ ਪੱਥਰੀ ਪਿਘਲ ਕੇ ਬਾਹਰ ਆ ਜਾਵੇਗੀ।
-ਸੰਤਰੇ ’ਚ ਪੈਕਟਿਨ ਨਾਮਕ ਘੁਲਣਸ਼ੀਲ ਫਾਈਬਰ ਹੁੰਦਾ ਹੈ ਜੋ ਕੋਲੇਸਟ੍ਰੋਲ ਬਲੱਡ ਸਟ੍ਰੀਮ ‘ਚ ਅਵਸ਼ੋਸ਼ਿਤ ਹੋ ਜਾਂਦਾ ਹੈ ਅਤੇ ਇਸ ਨੂੰ ਕੰਟਰੋਲ ‘ਚ ਰੱਖਦਾ ਹੈ।
-ਬੀਟਾ-ਕੈਰੋਟਿਨ ਅਤੇ ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਸਕਿਨ ‘ਚ ਕੋਲੇਜੇਨ ਦੇ ਲੈਵਲ ਨੂੰ ਵਧਾਉਂਦਾ ਹੈ ਜਿਸ ਨਾਲ ਸਕਿਨ ‘ਚ ਕਸਾਵਟ ਆਉਂਦੀ ਹੈ ਅਤੇ ਤੁਸੀਂ ਝੁਰੜੀਆਂ, ਫ੍ਰੀਕਲ ਵਰਗੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ।
-ਇਸ ਵਿਚ ਐਂਟੀਆਕਸੀਡੈਂਟਸ, ਫੋਲੇਟ, ਪੋਟਾਸ਼ੀਅਮ, ਵਿਟਾਮਿਨ ਬੀ9 ਅਤੇ ਅਮੀਨੋ ਐਸਿਡ ਹੁੰਦੇ ਹਨ। ਇਹ ਬਲੱਡ ਸਰਕੂਲੇਸ਼ਨ ਨੂੰ ਵਧਾਉਣ ਦੇ ਨਾਲ ਨਾੜੀਆਂ ‘ਚ ਬਲੱਡ ਕਲੋਟ ਨਹੀਂ ਬਣਨ ਦਿੰਦਾ। ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
-ਇਕ ਅਧਿਐਨ ਦੇ ਅਨੁਸਾਰ ਰੋਜ਼ਾਨਾ 3-4 ਸੰਤਰੇ ਖਾਣ ਨਾਲ Rheumatoid arthritis ਦਾ ਖ਼ਤਰਾ ਘੱਟ ਹੁੰਦਾ ਹੈ। ਨਾਲ ਹੀ ਇਹ ਗਠੀਆ ਅਤੇ ਜੋੜਾਂ ਦੇ ਦਰਦ, ਸੋਜ ਨੂੰ ਘਟਾਉਣ ਵਿਚ ਵੀ ਮਦਦਗਾਰ ਹੈ।
ਇਹ ਵੀ ਪੜ੍ਹੋ:ਐਨਕਾਂ ਲਗਾਉਣ ਨਾਲ ਨੱਕ 'ਤੇ ਪਏ ਨਿਸ਼ਾਨ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ
ਸੰਤਰੇ ਖਾਣ ਦੇ ਵੀ ਨੁਕਸਾਨ ਹੁੰਦੇ ਹਨ…
-ਦਿਨ ’ਚ 1 ਜਾਂ 2 ਤੋਂ ਵੱਧ ਸੰਤਰੇ ਨਹੀਂ ਖਾਣੇ ਚਾਹੀਦੇ ਕਿਉਂਕਿ ਜਿੱਥੇ ਹਰ ਚੀਜ਼ ਦਾ ਇਕ ਫ਼ਾਇਦਾ ਹੁੰਦਾ ਹੈ ਉੱਥੇ ਹੀ ਉਸ ਦੇ ਕੁਝ ਨੁਕਸਾਨ ਵੀ ਹੁੰਦੇ ਹਨ।
-ਭਾਵੇਂ ਹੀ ਸੰਤਰਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ ਪਰ ਖਾਲੀ ਢਿੱਡ ਇਸ ਦੀ ਵਰਤੋਂ ਕਰਨ ਨਾਲ ਛਾਤੀ ‘ਚ ਜਲਣ, ਖ਼ਰਾਬ ਮੂਡ ਅਤੇ ਖੱਟੇ ਡਕਾਰ ਦਾ ਕਾਰਨ ਬਣ ਸਕਦਾ ਹੈ।
-ਜੇ ਕੋਈ Rastroesophageal reflux ਬੀਮਾਰੀ ਤੋਂ ਪੀੜਤ ਹੈ ਤਾਂ ਉਸ ਨੂੰ ਇਸ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ।
-ਜ਼ਿਆਦਾ ਮਾਤਰਾ ’ਚ ਇਸ ਦੀ ਵਰਤੋਂ ਨਾਲ ਢਿੱਡ ’ਚ ਦਰਦ, ਦਸਤ, ਓਸਟੀਓਪਰੋਸਿਸ ਅਤੇ ਕੈਲਸ਼ੀਅਮ ਦਾ ਨੁਕਸਾਨ ਕਰ ਸਕਦਾ ਹੈ।
-ਜ਼ਿਆਦਾ ਸੰਤਰੇ ਖਾਣ ਨਾਲ ਪਾਚਕ ਕਿਰਿਆ ਹੌਲੀ ਹੋ ਜਾਂਦੀ ਹੈ ਜਿਸ ਨਾਲ ਭਾਰ ਵਧ ਸਕਦਾ ਹੈ।
-ਹੁਣ ਤਾਂ ਤੁਸੀਂ ਜਾਣ ਹੀ ਗਏ ਹੋਵੇਗੇ ਕਿ ਸੰਤਰੇ ਖਾਣ ਦੇ ਕੀ-ਕੀ ਫ਼ਾਇਦੇ ਅਤੇ ਨੁਕਸਾਨ ਹਨ। ਅਜਿਹੇ ‘ਚ ਤੁਸੀਂ ਵੀ ਸਹੀ ਮਾਤਰਾ ‘ਚ ਇਸ ਨੂੰ ਖੁਰਾਕ ‘ਚ ਸ਼ਾਮਲ ਕਰਕੇ ਸਿਹਤਮੰਦ ਰਹੋ।
ਨੋਟ: ਤੁਹਾਨੂੰ ਸਾਡਾ ਇਹ ਆਰਟੀਕਲ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਦੱਸੋ।