Health Tips : ਕੱਚੇ ਪਿਆਜ਼ ਖਾਣ ਨਾਲ ਹੀ ਨਹੀਂ ਸਗੋਂ ਸਰੀਰ 'ਤੇ ਰਗੜਨ ਨਾਲ ਵੀ ਮਿਲਦੈ ਬਹੁਤ ਸਾਰੇ ਫ਼ਾਇਦੇ

Friday, Apr 26, 2024 - 01:10 PM (IST)

Health Tips : ਕੱਚੇ ਪਿਆਜ਼ ਖਾਣ ਨਾਲ ਹੀ ਨਹੀਂ ਸਗੋਂ ਸਰੀਰ 'ਤੇ ਰਗੜਨ ਨਾਲ ਵੀ ਮਿਲਦੈ ਬਹੁਤ ਸਾਰੇ ਫ਼ਾਇਦੇ

ਜਲੰਧਰ (ਬਿਊਰੋ) : ਕੱਚਾ ਪਿਆਜ਼ ਨਾ ਸਿਰਫ਼ ਤੁਹਾਡੇ ਖਾਣੇ ਦਾ ਸਵਾਦ ਵਧਾਉਂਦਾ ਹੈ, ਸਗੋਂ ਤੁਹਾਡੇ ਖਾਣੇ ਦੇ ਨਾਲ-ਨਾਲ ਇਹ ਖਾਣੇ ਦੇ ਜਾਇਕੇ 'ਚ ਵੀ ਜਾਨ ਪਾਉਂਦਾ ਹੈ। ਕੱਚੇ ਪਿਆਜ਼ ਦਾ ਸੇਵਨ ਕਰਨ ਨਾਲ ਢੇਰ ਸਾਰੇ ਫ਼ਾਇਦੇ ਤਾਂ ਹੁੰਦੇ ਹੀ ਹਨ, ਨਾਲ ਹੀ ਇਸ ਨੂੰ ਸਰੀਰ 'ਤੇ ਲਾਉਣ ਨਾਲ ਵੀ ਕਈ ਲਾਭ ਮਿਲਦੇ ਹਨ। ਜੀ ਹਾਂ, ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੀ ਚਮੜੀ ਨੂੰ ਹੋਰ ਵੀ ਵਧੀਆ ਬਣਾਉਣ ਲਈ ਕੱਚੇ ਪਿਆਜ਼ ਦੀ ਵਰਤੋਂ ਕਿਵੇਂ ਕਰ ਸਕਦੇ ਹੋ ਤੇ ਇਨ੍ਹਾਂ ਦੇ ਕੀ-ਕੀ ਫ਼ਾਇਦੇ ਹਨ?

ਕੱਚੇ ਪਿਆਜ਼ ਨੂੰ ਚਮੜੀ 'ਤੇ ਰਗੜਨ ਦੇ ਫ਼ਾਇਦੇ -

ਅਲਟ੍ਰਾਵਾਇਲਟ ਕਿਰਨਾਂ ਤੋਂ ਕਰਦਾ ਬਚਾਅ
ਪਿਆਜ਼ ਵਿਟਾਮਿਨ, ਖਣਿਜ, ਐਂਟੀਆਕਸੀਡੈਂਟ, ਵਿਟਾਮਿਨ-ਏ, ਸੀ ਤੇ ਈ ਦਾ ਭਰਪੂਰ ਸਰੋਤ ਹਨ। ਇਹੀ ਕਾਰਨ ਹੈ ਕਿ ਇਹ ਸਾਨੂੰ ਚਮੜੀ ਦੇ ਰੋਗਾਂ ਤੋਂ ਬਚਾਉਣ 'ਚ ਮਦਦ ਕਰਦਾ ਹੈ। ਪਿਆਜ਼ 'ਚ ਪਾਏ ਜਾਣ ਵਾਲੇ ਇਨ੍ਹਾਂ ਸਾਰੇ ਵਿਟਾਮਿਨਾਂ ਕਾਰਨ ਇਹ ਸਾਨੂੰ ਅਲਟਰਾ ਵਾਇਲੇਟ ਕਿਰਨਾਂ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਬਚਾਉਂਦਾ ਹੈ।

ਚੈਸਟ ਕੰਜੈਸ਼ਨ
ਜੇਕਰ ਤੁਹਾਨੂੰ ਸਾਈਨਸ ਜਾਂ ਚੈਸਟ ਕੰਜੈਸ਼ਨ ਦੀ ਸ਼ਿਕਾਇਤ ਹੈ ਤਾਂ ਇਕ ਕੌਲੀ 'ਚ ਦਰਮਿਆਨੇ ਆਕਾਰ ਦੇ ਪਿਆਜ਼ ਕੱਟ ਕੇ ਉਸ ਦੀ ਭਾਫ਼ ਲਓ। ਯਕੀਨ ਕਰੋ, ਇਸ ਨਾਲ ਤੁਹਾਨੂੰ ਤੁਰੰਤ ਰਾਹਤ ਮਿਲੇਗੀ।

ਐਂਟੀ ਏਜਿੰਗ ਤੋਂ ਦੂਰ ਰੱਖਣ
ਪਿਆਜ਼ 'ਚ ਪਾਏ ਜਾਣ ਵਾਲੇ ਕਵੇਰਸੇਟੀਨ ਤੇ ਹੋਰ ਸਲਫ਼ਰ ਯੁਕਤ ਫਾਈਟੋਕੈਮੀਕਲਸ ਵਰਗੇ ਤੱਤ ਫ੍ਰੀ ਰੈਡੀਕਲਸ ਕਾਰਨ ਹੋਣ ਵਾਲੇ ਨੁਕਸਾਨ ਦਾ ਮੁਕਾਬਲਾ ਕਰਨ 'ਚ ਮਦਦ ਕਰਦੇ ਹਨ, ਜਿਸ ਨਾਲ ਉਮਰ ਵਧਣ ਦੇ ਲੱਛਣ ਦੇਰੀ ਨਾਲ ਸਾਹਮਣੇ ਆਉਂਦੇ ਹਨ।

ਖਾਜ ਤੋਂ ਰਾਹਤ
ਮੱਛਰ ਦੇ ਕੱਟਣ ਨਾਲ ਚਮੜੀ 'ਤੇ ਹੋਣ ਵਾਲੀ ਖਾਜ ਜਾਂ ਜਲਣ ਨੂੰ ਘੱਟ ਕਰਨ ਲਈ ਉਸ ਥਾਂ 'ਤੇ ਕੱਚਾ ਪਿਆਜ਼ ਰਗੜੋ। ਪਿਆਜ਼ 'ਚ ਮੌਜੂਦ ਸਲਫਰ ਖਾਜ ਜਾਂ ਜਲਣ ਤੋਂ ਰਾਹਤ ਦਿਵਾਉਂਦਾ ਹੈ।

ਜਲਣ ਨੂੰ ਕਰੇ ਸ਼ਾਂਤ
ਜੇਕਰ ਰਸੋਈ 'ਚ ਕੰਮ ਕਰਦੇ ਸਮੇਂ ਤੁਹਾਡਾ ਹੱਥ ਜਲ ਜਾਂਦਾ ਹੈ ਤਾਂ ਉਸ ਜਲਣ ਨੂੰ ਸ਼ਾਂਤ ਕਰਨ ਲਈ ਉਸ ਥਾਂ 'ਤੇ ਕੱਚਾ ਪਿਆਜ਼ ਰਗੜੋ, ਇਸ ਨਾਲ ਤੁਹਾਨੂੰ ਆਰਾਮ ਮਿਲੇਗਾ। ਪਿਆਜ਼ 'ਚ ਐਂਟੀਸੈਪਟਿਕ ਗੁਣ ਹੁੰਦੇ ਹਨ ਜੋ ਚਮੜੀ ਨੂੰ ਇਨਫ਼ੈਕਸ਼ਨ ਹੋਣ ਤੋਂ ਬਚਾਉਂਦੇ ਹਨ।

ਚਮੜੀ 'ਤੇ ਚਮਕ ਲਿਆਉਣ
ਪਿਆਜ਼ ਦੇ ਰਸ 'ਚ ਹਲਦੀ ਮਿਲਾ ਕੇ ਚਿਹਰੇ 'ਤੇ ਲਾਓ। ਇਸ ਨਾਲ ਕਾਲੇ ਧੱਬਿਆਂ ਅਤੇ ਪਿਗਮੈਂਟੇਸ਼ਨ ਤੋਂ ਛੁਟਕਾਰਾ ਮਿਲਦਾ ਹੈ। ਅਸਲ 'ਚ ਪਿਆਜ਼ 'ਚ ਪਾਇਆ ਜਾਣ ਵਾਲਾ ਵਿਟਾਮਿਨ ਚਮੜੀ ਨੂੰ ਅੰਦਰੋਂ ਨਿਖਾਰਦਾ ਹੈ।

ਇੰਝ ਚਮਕਦਾਰ ਬਣਾਓ ਚਮੜੀ
ਪਿਆਜ਼ ਦਾ ਰਸ ਲਓ ਅਤੇ ਇਸ 'ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾਓ। ਇਸ ਨੂੰ ਕਾਟਨ ਦੀ ਮਦਦ ਨਾਲ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਠੰਢੇ ਪਾਣੀ ਨਾਲ ਧੋ ਲਓ। ਇਸ ਨੂੰ ਹਫ਼ਤੇ 'ਚ ਘੱਟ ਤੋਂ ਘੱਟ 3 ਵਾਰ ਲਗਾਓ।


author

sunita

Content Editor

Related News