ਤੁਸੀਂ ਵੀ ਹੋ ਮੋਟਾਪੇ ਤੋਂ ਪਰੇਸ਼ਾਨ ਤਾਂ ਜਾਣੋ ਕਿਹੜੇ ਵਿਟਾਮਿਨ ਦੀ ਕਮੀ ਕਾਰਨ ਵਧ ਰਿਹੈ ਭਾਰ

Monday, Oct 13, 2025 - 04:56 PM (IST)

ਤੁਸੀਂ ਵੀ ਹੋ ਮੋਟਾਪੇ ਤੋਂ ਪਰੇਸ਼ਾਨ ਤਾਂ ਜਾਣੋ ਕਿਹੜੇ ਵਿਟਾਮਿਨ ਦੀ ਕਮੀ ਕਾਰਨ ਵਧ ਰਿਹੈ ਭਾਰ

ਹੈਲਥ ਡੈਸਕ- ਅਕਸਰ ਲੋਕ ਖਰਾਬ ਡਾਇਟ ਅਤੇ ਗਲਤ ਲਾਈਫਸਟਾਈਲ ਕਾਰਨ ਭਾਰ ਵਧਣ ਨਾਲ ਪਰੇਸ਼ਾਨ ਰਹਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕਈ ਵਾਰ ਭਾਰ ਵਧਣਾ ਕਿਸੇ ਮਹੱਤਵਪੂਰਨ ਵਿਟਾਮਿਨ ਦੀ ਕਮੀ ਦਾ ਸੰਕੇਤ ਵੀ ਹੋ ਸਕਦਾ ਹੈ? ਸਰੀਰ ਲਈ ਜ਼ਰੂਰੀ ਵਿਟਾਮਿਨਾਂ 'ਚੋਂ ਇਕ ਹੈ ਵਿਟਾਮਿਨ ਡੀ, ਜਿਸ ਨੂੰ "ਸਨਲਾਈਟ ਵਿਟਾਮਿਨ" ਵੀ ਕਿਹਾ ਜਾਂਦਾ ਹੈ।

ਵਿਟਾਮਿਨ ਡੀ ਦੀ ਕਮੀ ਹੋਣ ਨਾਲ ਮਸਲਜ਼ ਅਤੇ ਹੱਡੀਆਂ 'ਚ ਦਰਦ ਰਹਿ ਸਕਦਾ ਹੈ। ਇਹ ਵਿਟਾਮਿਨ ਕੈਲਸ਼ੀਅਮ ਨੂੰ ਸੋਖਣ 'ਚ ਮਦਦ ਕਰਦਾ ਹੈ। ਅਜਿਹੇ 'ਚ ਵਿਟਾਮਿਨ ਡੀ ਦੀ ਕਮੀ ਹੋਣ 'ਤੇ ਹੱਡੀਆਂ 'ਤੇ ਅਸਰ ਪੈਂਦਾ ਹੈ। ਇਸ ਤੋਂ ਇਲਾਵਾ, ਵਿਟਾਮਿਨ ਡੀ ਦੀ ਘਾਟ ਕਾਰਨ ਭਾਰ ਵਧਣਾ, ਥਕਾਵਟ ਮਹਿਸੂਸ ਹੋਣਾ, ਵਾਲਾਂ ਦਾ ਝੜਨਾ, ਮੂਡ ਸਵਿੰਗਸ, ਡਿਪ੍ਰੈਸ਼ਨ ਅਤੇ ਇਨਫੈਕਸ਼ਨਜ਼ ਦਾ ਖਤਰਾ ਵੀ ਵੱਧ ਜਾਂਦਾ ਹੈ। ਕਈ ਲੋਕਾਂ ਨੂੰ ਕਮਰ ਦਰਦ, ਦੰਦਾਂ ਦੀਆਂ ਸਮੱਸਿਆਵਾਂ ਅਤੇ ਸੱਟਾਂ ਦਾ ਦੇਰ ਨਾਲ ਭਰਨਾ ਵੀ ਇਸ ਕਾਰਨ ਹੁੰਦਾ ਹੈ।

ਵਿਟਾਮਿਨ ਡੀ ਦੀ ਕਮੀ ਪੂਰੀ ਕਰਨ ਲਈ ਹਰ ਰੋਜ਼ ਸਵੇਰੇ 15 ਮਿੰਟ ਧੁੱਪ 'ਚ ਬੈਠਣਾ ਬਹੁਤ ਫਾਇਦੇਮੰਦ ਹੈ। ਇਸ ਦੇ ਨਾਲ ਹੀ ਡਾਇਟ 'ਚ ਫੈਟੀ ਫਿਸ਼, ਆਂਡੇ ਦਾ ਪੀਲਾ ਹਿੱਸਾ, ਦੁੱਧ ਅਤੇ ਉਸ ਤੋਂ ਬਣੀਆਂ ਚੀਜ਼ਾਂ ਅਤੇ ਮਸ਼ਰੂਮ ਸ਼ਾਮਲ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ, ਫੋਰਟੀਫਾਇਡ ਫੂਡਜ਼ ਅਤੇ ਵਿਟਾਮਿਨ ਡੀ ਸਪਲੀਮੈਂਟਸ ਵੀ ਇਸ ਘਾਟ ਨੂੰ ਪੂਰਾ ਕਰਨ 'ਚ ਮਦਦਗਾਰ ਸਾਬਤ ਹੋ ਸਕਦੇ ਹਨ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News