Health Tips: ਸਵੇਰੇ ਹੀ ਨਹੀਂ ਰਾਤ ਨੂੰ ਵੀ ਜ਼ਰੂਰ ਪੀਓ ‘ਗਰਮ ਪਾਣੀ’, ਭਾਰ ਘੱਟ ਹੋਣ ਸਣੇ ਹੋਣਗੇ ਕਈ ਫ਼ਾਇਦੇ

Monday, Jan 24, 2022 - 04:53 PM (IST)

Health Tips: ਸਵੇਰੇ ਹੀ ਨਹੀਂ ਰਾਤ ਨੂੰ ਵੀ ਜ਼ਰੂਰ ਪੀਓ ‘ਗਰਮ ਪਾਣੀ’, ਭਾਰ ਘੱਟ ਹੋਣ ਸਣੇ ਹੋਣਗੇ ਕਈ ਫ਼ਾਇਦੇ

ਜਲੰਧਰ (ਬਿਊਰੋ) - ਸਰਦੀਆਂ ਹੋਣ ਜਾਂ ਗਰਮੀਆਂ, ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਰੋਜ਼ਾਨਾ ਗਰਮ ਪਾਣੀ ਜ਼ਰੂਰ ਪੀਂਦੇ ਹਨ। ਕਈ ਲੋਕਾਂ ਨੂੰ ਸਵੇਰੇ ਉੱਠਦੇ ਸਾਰ ਗਰਮ ਪਾਣੀ ਪੀਣ ਦੀ ਆਦਤ ਹੈ। ਇੰਨਾ ਹੀ ਨਹੀਂ ਕਈ ਲੋਕ ਤਾਂ ਨਹਾਉਣ ਲਈ ਵੀ ਗਰਮ ਪਾਣੀ ਦੀ ਵਰਤੋਂ ਕਰਦੇ ਹਨ। ਗਰਮ ਪਾਣੀ ਸਰੀਰ ਨੂੰ ਗਰਮੀ ਦੇਣ ਦੇ ਨਾਲ-ਨਾਲ ਕਈ ਬੀਮਾਰੀਆਂ ਤੋਂ ਵੀ ਬਚਾ ਕੇ ਰੱਖਦਾ ਹੈ। ਗਰਮ ਪਾਣੀ ਸਾਡੇ ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਮੁਕਤ ਕਰਦਾ ਹੈ, ਜਿਸ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਉਵੇਂ ਹੀ ਦੂਰ ਹੋ ਜਾਂਦੀਆਂ ਹਨ। ਇਸੇ ਲਈ ਸਵੇਰੇ ਹੀ ਨਹੀਂ ਸਗੋਂ ਰਾਤ ਨੂੰ ਵੀ ਗਰਮ ਪੀਣਾ ਚਾਹੀਦਾ ਹੈ, ਜਿਸ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ, ਜਿਵੇਂ....

ਬਦਹਜ਼ਮੀ ਅਤੇ ਪਾਚਨ ਕਿਰਿਆ
ਗਰਮ ਪਾਣੀ ਪੀਣ ਨਾਲ ਬਦਹਜ਼ਮੀ ਦੀ ਸਮੱਸਿਆ ਤਾਂ ਦੂਰ ਹੁੰਦੀ ਹੀ ਹੈ, ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ। ਗਰਮ ਪਾਣੀ ਭੋਜਨ ਨੂੰ ਹਜ਼ਮ ਕਰਨ ਲਈ ਢਿੱਡ ਵਿਚ ਆਉਣ ਵਾਲੇ ਪਾਚਨ ਰਸਾਂ ਨੂੰ ਵਧਾਉਣ ਦਾ ਕੰਮ ਕਰਦਾ ਹੈ। ਪਾਚਨ ਕਿਰਿਆ ਠੀਕ ਹੋਣ ਨਾਲ ਗੈਸ ਅਤੇ ਐਸੀਡਿਟੀ ਵੀ ਨਹੀਂ ਹੁੰਦੀ। 

ਕਬਜ਼ ਦੀ ਸਮੱਸਿਆ 
ਇਸ ਤੋਂ ਇਲਾਵਾ ਗਰਮ ਪਾਣੀ ਪੀਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਜੇਕਰ ਤੁਹਾਨੂੰ ਢਿੱਡ ਜਾਂ ਢਿੱਡ ਨਾਲ ਸਬੰਧਿਤ ਕੋਈ ਵੀ ਸਮੱਸਿਆ ਹੈ ਤਾਂ ਤੁਸੀਂ ਗਰਮ ਪਾਣੀ ਜ਼ਰੂਰ ਪੀਓ। 

ਤਣਾਅ ਅਤੇ ਨੀਂਦ ਦੀ ਸਮੱਸਿਆ
ਜਿਹੜੇ ਲੋਕ ਜ਼ਿਆਦਾ ਤਣਾਅ ਮਹਿਸੂਸ ਕਰਦੇ ਹਨ ਜਾਂ ਜਿਨ੍ਹਾਂ ਨੂੰ ਨੀਂਦ ਦੀ ਸਮੱਸਿਆ ਹੈ, ਉਨ੍ਹਾਂ ਲੋਕਾਂ ਨੂੰ ਗਰਮ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਸਰੀਰ ਨੂੰ ਫ਼ਾਇਦਾ ਹੋਵੇਗਾ। 

ਭਾਰ ਘਟਾਉਣ ਲਈ ਪੀਓ ਗਰਮ ਪਾਣੀ 
ਭਾਰ ਘਟਾਉਣ ਲਈ ਲੋਕ ਸਵੇਰੇ ਗਰਮ ਪਾਣੀ ਪੀਂਦੇ ਹਨ। ਹੁਣ ਸਵੇਰੇ ਹੀ ਨਹੀਂ, ਰਾਤ ਨੂੰ ਵੀ ਗਰਮ ਪਾਣੀ ਪੀਣ ਨਾਲ ਭਾਰ ਨੂੰ ਘੱਟ ਕੀਤਾ ਜਾ ਸਕਦਾ ਹੈ। ਗਰਮ ਪਾਣੀ ਪੀਣ ਨਾਲ ਸਰੀਰ ਦੀ ਵਾਧੂ ਚਰਬੀ ਘੱਟ ਜਾਂਦੀ ਹੈ। 

ਬਲੱਡ ਸਰਕੁਲੇਸ਼ਨ 
ਗਰਮ ਪਾਣੀ ਪੀਣ ਨਾਲ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ। ਇੰਨਾ ਹੀ ਨਹੀਂ ਗਰਮ ਪਾਣੀ ਪੀਣ ਨਾਲ ਪੂਰੇ ਸਰੀਰ 'ਚ ਫੈਲੇ ਜ਼ਹਿਰੀਲੇ ਪਦਾਰਥ ਸੌਕੇ ਤਰੀਕੇ ਨਾਲ ਬਾਹਰ ਨਿਕਲ ਜਾਂਦੇ ਹਨ।

ਛਾਤੀ 'ਚ ਜਕੜਨ ਜਾਂ ਜ਼ੁਕਾਮ
ਜੇਕਰ ਤੁਹਾਨੂੰ ਛਾਤੀ 'ਚ ਜਕੜਨ ਜਾਂ ਜ਼ੁਕਾਮ ਦੀ ਸ਼ਿਕਾਇਤ ਹਮੇਸ਼ਾ ਰਹਿੰਦੀ ਹੈ ਤਾਂ ਰੋਜ਼ਾਨਾ ਗਰਮ ਪਾਣੀ ਦੀ ਵਰਤੋਂ ਕਰੋ। ਗਰਮ ਪਾਣੀ ਇਸ ਸਥਿਤੀ ’ਚ ਦਵਾਈ ਦੇ ਰੂਪ 'ਚ ਕੰਮ ਆਵੇਗਾ। ਗਰਮ ਪਾਣੀ ਪੀਣ ਨਾਲ ਤੁਹਾਡਾ ਗਲਾ ਠੀਕ ਰਹੇਗਾ ਅਤੇ ਛਾਤੀ ਨੂੰ ਆਰਾਮ ਮਿਲੇਗਾ।

ਸਿਰਦਰਦ ਦੀ ਸ਼ਿਕਾਇਤ 
ਕਹਿੰਦੇ ਹਨ ਕਿ ਪੀਰੀਅਡਸ ਦੇ ਦਿਨਾਂ 'ਚ ਜੇਕਰ ਤੁਹਾਨੂੰ ਸਿਰਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਗਰਮ ਪਾਣੀ ਦੀ ਵਰਤੋਂ ਕਰਨਾ ਲਾਭਦਾਇਕ ਹੁੰਦਾ ਹੈ।
 


author

rajwinder kaur

Content Editor

Related News