ਯਾਦਾਸ਼ਤ ਹੋ ਰਹੀ ਕਮਜ਼ੋਰ? ਤੁਰੰਤ ਖਾਣ ਲੱਗੋ ਇਹ ਚੀਜ਼ਾਂ
Friday, Aug 16, 2024 - 05:20 PM (IST)
ਜਲੰਧਰ- ਕੁਝ ਸਮੇਂ ਤੋਂ ਪਹਿਲਾਂ ਯਾਦ ਸ਼ਕਤੀ ਦਾ ਕਮਜ਼ੋਰ ਹੋਣਾ ਉਮਰ ਨੂੰ ਦਰਸਾਉਂਦਾ ਸੀ। ਹੁਣ ਯਾਦ ਸ਼ਕਤੀ ਦਾ ਕਮਜ਼ੋਰ ਹੋਣਾ ਛੋਟੀ ਉਮਰ ’ਚ ਵੀ ਦੇਖਿਆ ਜਾਂਦਾ ਹੈ। ਮਨੁੱਖ ’ਤੇ ਮਾਨਸਿਕ ਤੌਰ ’ਤੇ ਵੱਧ ਦਬਾਅ ਅਤੇ ਤਣਾਅਪੂਰਨ ਵਾਤਾਵਰਣ ਹੀ ਇਸ ਦੇ ਮੁੱਖ ਕਾਰਨ ਹਨ :
ਖਾਣ-ਪੀਣ ’ਟ ਵੀ ਇੰਨੀ ਤਬਦੀਲੀ ਆ ਗਈ ਹੈ ਕਿ ਪੌਸ਼ਟਿਕ ਭੋਜਨ ਲੈਣਾ ਅੱਜ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਬਿਲਕੁਲ ਪਸੰਦ ਨਹੀਂ ਹੈ। ਇਨ੍ਹਾਂ ਸਾਰੇ ਕਾਰਨਾਂ ਕਾਰਨ ਯਾਦ ਸ਼ਕਤੀ ਮੱਠੀ ਹੁੰਦੀ ਜਾ ਰਹੀ ਹੈ। ਆਪਣੇ ਖਾਨ-ਪੀਣ ’ਚ ਕੁਝ ਬਦਲਾਅ ਲਿਆ ਕੇ ਅਸੀਂ ਆਪਣੀ ਯਾਦ ਸ਼ਕਤੀ ਨੂੰ ਬਚਾ ਸਕਦੇ ਹਾਂ।
ਸੇਬ
ਦਿਮਾਗੀ ਨਾੜੀਆਂ ਲਈ ਸੇਬ ਦੀ ਵਰਤੋਂ ਉੱਤਮ ਮੰਨੀ ਜਾਂਦੀ ਹੈ। ਰੋਜ਼ਾਨਾ ਖਾਣੇ ਤੋਂ 15 ਮਿੰਟ ਪਹਿਲਾਂ ਸੇਬ ਚਬਾ-ਚਬਾ ਕੇ ਖਾਓ। ਸੇਬ ਸਿਰ ਦੇ ਦਰਦ ਨੂੰ ਵੀ ਦੂਰ ਕਰਦਾ ਹੈ ਅਤੇ ਯਾਦਦਾਸ਼ਤ ਸ਼ਕਤੀ ਵਧਦੀ ਹੈ। ਇਸ ਦੇ ਇਲਾਵਾ ਸੇਬ ਸਕਿਨ ਵੀ ਸੁੰਦਰ ਬਣਾਉਣ ਦਾ ਕੰਮ ਕਰਦਾ ਹੈ।
ਬਾਦਾਮ
ਬਾਦਾਮ ਦੀ ਵਰਤੋਂ ਤੁਸੀਂ ਭਿਓਂ ਕੇ ਜਾਂ ਬਿਨਾਂ ਛਿਲਕਾ ਉਤਾਰੇ ਵੀ ਕਰ ਸਕਦੇ ਹੋ। ਸਵੇਰੇ ਨਾਸ਼ਤੇ ’ਚ 5 ਗ੍ਰਾਮ ਭਿਓਂ ਕੇ ਬਾਦਾਮਾਂ ਨੂੰ ਛਿਲਕਾ ਉਤਾਰ ਕੇ, 5 ਗ੍ਰਾਮ ਮਿਸ਼ਰੀ ਅਤੇ ਸੌਂਫ ਪੀਸ ਕੇ ਕੋਸੇ ਦੁੱਧ ਨਾਲ ਪੀਓ। ਰੋਜ਼ਾਨਾ ਵਰਤੋਂ ਕਰਨ ਨਾਲ ਯਾਦ ਸ਼ਕਤੀ ਅਤੇ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਰੱਖਿਆ ਜਾ ਸਕਦਾ ਹੈ। ਜੇਕਰ ਤੁਸੀਂ ਦੁੱਧ ਨਹੀਂ ਲੈਣਾ ਚਾਹੁੰਦੇ ਤਾਂ ਇਨ੍ਹਾਂ ਸਭ ਚੀਜ਼ਾਂ ਨੂੰ ਪੀਸ ਕੇ ਮੱਖਣ ਨਾਲ ਵੀ ਲੈ ਸਕਦੇ ਹੋ।
ਅੰਕੁਰਿਤ ਕਣਕ ਅਤੇ ਦਾਲਾਂ
ਦਾਲਾਂ ਅਤੇ ਕਣਕ ਨੂੰ ਅੰਕੁਰਿਤ ਕਰ ਕੇ ਸਲਾਦ ਦੇ ਰੂਪ ’ਚ ਭੋਜਨ ਤੋਂ ਪਹਿਲਾਂ ਲਓ। ਇਨ੍ਹਾਂ ਨੂੰ ਸਵਾਦ ਬਣਾਉਣ ਲਈ ਉਸ ’ਚ ਖੀਰਾ, ਪਿਆਜ਼, ਟਮਾਟਰ, ਉਬਲਿਆ ਹੋਇਆ ਆਲੂ, ਨਮਕ-ਮਿਰਚ ਸਵਾਦ ਅਨੁਸਾਰ ਅਤੇ ਨਿੰਬੂ ਦਾ ਰਸ ਮਿਲਾ ਸਕਦੇ ਹੋ।
ਆਂਵਲਾ
ਵਿਟਾਮਿਨ ਸੀ ਦੇ ਲਈ ਆਂਵਲੇ ਦੀ ਵਰਤੋਂ ਕਰਨਾ ਹਰ ਤਰ੍ਹਾਂ ਲਾਭਦਾਿਕ ਹੁੰਦਾ ਹੈ। ਵਿਟਾਮਿਨ ਸੀ ਭਰਪੂਰ ਹੋਣ ਦੇ ਕਾਰਨ ਸਰੀਰ ’ਚ ਸਰੀਰ ’ਚ ਇਮਿਊਨਿਟੀ ਪਾਵਰ ਵਧਾਉਂਦਾ ਹੈ।
ਸੌਂਫ
ਇਸ ਨੂੰ ਦਰਦਰਾ ਪੀਸ ਕੇ ਬਰਾਬਰ ਮਾਤਰਾ ’ਚ ਮਿਸ਼ਰੀ ਰਲਾ ਕੇ ਚੂਰਨ ਤਿਆਰ ਕਰ ਕੇ ਕਿਸੇ ਸ਼ੀਸ਼ੀ ’ਚ ਭਰ ਕੇ ਰੱਖ ਲਓ। ਰੋਜ਼ਾਨਾ 1 ਚੱਮਚ ਭਰ ਦੁੱਧ ਜਾਂ ਪਾਣੀ ਨਾਲ ਇਸ ਦੀ ਵਰਤੋ ਕਰੋ।
ਇਨ੍ਹਾਂ ਚੀਜ਼ਾਂ ਤੋਂ ਇਲਾਵਾ ਕਾਲੀ ਮਿਰਚ ਅਤੇ ਅਖਰੋਟ ਦਾ ਸੇਵਨ ਵੀ ਫਾਇਦੇਮੰਦ ਹੁੰਦਾ ਹੈ। ਕੋਸ਼ਿਸ਼ ਕਰੋ ਕਿ ਜ਼ਿੰਦਗੀ ’ਚ ਤਣਾਅ ਨੂੰ ਤੁਹਾਡੇ 'ਤੇ ਹਾਵੀ ਨਾ ਹੋਣ ਦਿਓ। ਸਵੇਰੇ ਸਮਾਂ ਕੱਢ ਕੇ ਹਰੇ ਘਾਹ 'ਤੇ ਸੈਰ ਕਰੋ ਅਤੇ ਮਨ ਨੂੰ ਸ਼ਾਂਤ ਰੱਖੋ। ਮਨ ਦੀ ਸ਼ਾਂਤੀ ਲਈ ਧਿਆਨ ਲਾਓ। ਇਸ ਦੇ ਨਾਲ ਹੀ ਹਲਕੀ ਕਸਰਤ ਵੀ ਤਣਾਅ ਤੋਂ ਰਾਹਤ ਦਿਵਾਉਣ 'ਚ ਮਦਦ ਕਰਦੀ ਹੈ।