ਬਾਜਰੇ ਦੀ ਰੋਟੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

Wednesday, Apr 04, 2018 - 06:21 PM (IST)

ਬਾਜਰੇ ਦੀ ਰੋਟੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਨਵੀਂ ਦਿੱਲੀ— ਹਰ ਘਰ ਦੀ ਰਸੋਈ 'ਚ ਕਣਕ, ਮੱਕੀ ਦੇ ਆਟੇ ਅਤੇ ਵੇਸਣ ਦੀ ਰੋਟੀ ਬਣਾ ਕੇ ਖਾਦੀ ਜਾਂਦੀ ਹੈ ਪਰ ਬਾਜਰੇ ਦੀ ਰੋਟੀ ਸ਼ਾਇਦ ਹੀ ਕਿਸੇ ਨੇ ਖਾਦੀ ਹੋਵੇਗੀ। ਬਾਜਰੇ 'ਚ ਮੈਗਨੀਸ਼ੀਅਮ, ਕੈਲਸ਼ੀਅਮ, ਮੈਗਨੀਜ, ਫਾਸਫੋਰਸ, ਫਾਈਬਰ, ਵਿਟਾਮਿਨ ਬੀ, ਐਂਟੀਆਕਸੀਡੈਂਟ ਆਦਿ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ ਜੋ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਤੁਸੀਂ ਬਾਜਰੇ ਦੀ ਰੋਟੀ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਇਹ ਪਚਣ 'ਚ ਕਾਫੀ ਆਸਾਨ ਹੈ। ਇਸ ਦੀ ਵਰਤੋਂ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ।
1. ਦਿਲ ਦੇ ਰੋਗਾਂ ਤੋਂ ਬਚਾਏ
ਦਿਲ ਦੇ ਰੋਗੀਆਂ ਲਈ ਬਾਜਰੇ ਦੀ ਰੋਟੀ ਕਾਫੀ ਫਾਇਦੇਮੰਦ ਹੁੰਦੀ ਹੈ ਇਸ 'ਚ ਮੌਜੂਦ ਵਿਟਾਮਿਨ ਸਰੀਰ 'ਚ ਕੋਲੈਸਟਰੋਲ ਲੇਵਲ ਨੂੰ ਘੱਟ ਕਰਕੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਕਰਦਾ ਹੈ ਅਤੇ ਹਾਰਟ ਨੂੰ ਸ਼ਕਤੀ ਦਿੰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ 'ਚ ਰੱਖਦਾ ਹੈ।
2. ਹੱਡੀਆਂ ਨੂੰ ਰੱਖੇ ਮਜ਼ਬੂਤ
ਬਾਜਰੇ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ। ਇਸ ਦੀ ਵਰਤੋਂ ਨਾਲ ਕੈਲਸ਼ੀਅਮ ਦੀ ਕਮੀ ਦੇ ਕਾਰਨ ਹੋਣ ਵਾਲੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।
3. ਊਰਜਾ ਦਾ ਸਰੋਤ
ਬਾਜਰੇ ਦੀ ਰੋਟੀ ਊਰਜਾ ਦਾ ਸਰੋਤ ਮੰਨਿਆ ਜਾਂਦਾ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਪੂਰਾ ਦਿਨ ਤਾਕਤ ਅਤੇ ਊਰਜਾ ਬਣੀ ਰਹਿੰਦੀ ਹੈ। ਇਸ ਨਾਲ ਸਰੀਰ ਅੰਦਰੋਂ ਅਤੇ ਬਾਹਰੋਂ ਦੋਵਾਂ ਪਾਸਿਆਂ ਤੋਂ ਫ੍ਰੈਸ਼ ਰਹਿੰਦਾ ਹੈ।
4. ਪਾਚਨ ਸ਼ਕਤੀ ਵਧਾਏ
ਕਬਜ਼ ਅਤੇ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਬਾਜਰੇ ਦੀ ਰੋਟੀ ਕਾਫੀ ਫਾਇਦੇਮੰਦ ਹੁੰਦੀ ਹੈ। ਬਾਜਰੇ 'ਚ ਫਾਈਬਰ ਕਾਫੀ ਮਾਤਰਾ 'ਚ ਮੌਜੂਦ ਹੁੰਦਾ ਹੈ। ਜੋ ਪਾਚਨ ਤੰਤਰ ਨੂੰ ਮਜ਼ਬੂਤ ਰੱਖਦਾ ਹੈ। ਇਸ ਦੀ ਵਰਤੋਂ ਨਾਲ ਬਵਾਸੀਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ।
5. ਡਾਇਬਿਟੀਜ਼ ਦੇ ਰੋਗੀਆਂ ਲਈ ਫਾਇਦੇਮੰਦ
ਅੱਜ ਦੇ ਸਮੇਂ 'ਚ ਹਰ 10 ਵਿਚੋਂ 7 ਲੋਕਾਂ ਨੂੰ ਡਾਇਬਿਟੀਜ਼ ਹੋ ਰਹੀ ਹੈ ਜੋ ਲੋਕ ਇਸ ਬੀਮਾਰੀ ਨਾਲ ਗ੍ਰਸਤ ਹਨ ਉਹ ਕਣਕ ਦੀ ਥਾਂ 'ਤੇ ਬਾਜਰੇ ਦੀ ਰੋਟੀ ਦੀ ਵਰਤੋਂ ਕਰੋ। ਇਸ ਦੀ ਵਰਤੋਂ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ ਅਤੇ ਭੁੱਖ ਵੀ ਘੱਟ ਲੱਗਦੀ ਹੈ। ਇਹ ਭਾਰ ਘਟਾਉਣ 'ਚ ਵੀ ਕਾਫੀ ਮਦਦਗਾਰ ਹੈ।


Related News