ਇਕੱਲਾਪਣ ਵਧਾਉਂਦਾ ਹੈ ਦਿਲ ਦੇ ਮਰੀਜ਼ਾਂ 'ਚ ਮੌਤ ਦਾ ਖਤਰਾ
Monday, Jun 11, 2018 - 05:11 AM (IST)
ਲੰਡਨ - ਉਂਝ ਤਾਂ ਇਕੱਲਾਪਣ ਸਾਰਿਆਂ ਲਈ ਖਰਾਬ ਹੁੰਦਾ ਹੈ ਪਰ ਦਿਲ ਦੇ ਮਰੀਜ਼ਾਂ ਲਈ ਇਹ ਬਹੁਤ ਖਤਰਨਾਕ ਹੈ ਅਤੇ ਉਨ੍ਹਾਂ 'ਚ ਮੌਤ ਦੇ ਖਤਰੇ ਨੂੰ ਦੁੱਗਣਾ ਕਰਦਾ ਹੈ। ਹੁਣੇ ਜਿਹੇ ਹੋਈ ਇਕ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਦਿਲ ਦੀ ਬੀਮਾਰੀ ਨਾਲ ਜੂਝ ਰਹੇ ਔਰਤ ਤੇ ਮਰਦ ਦੋਵਾਂ 'ਚ ਇਕੱਲੇ ਰਹਿਣ ਦੀ ਬਜਾਏ ਇਕੱਲੇਪਣ ਦਾ ਅਹਿਸਾਸ ਜ਼ਿਆਦਾ ਖਤਰਨਾਕ ਹੁੰਦਾ ਹੈ। ਡੈੱਨਮਾਰਕ ਦੇ ਕੋਪਨਹੇਗਨ ਯੂਨੀਵਰਸਿਟੀ ਹਾਸਪਿਟਲ 'ਚ ਪੀ. ਐੱਚ. ਡੀ. ਦੀ ਵਿਦਿਆਰਥਣ ਏਨੀ ਵਿਨਗਾਰਡ ਕ੍ਰਿਸਟੇਨਸਨ ਕਹਿੰਦੀ ਹੈ ਕਿ ਅੱਜ ਦੇ ਸਮੇਂ 'ਚ ਇਕੱਲੇਪਣ ਦਾ ਅਹਿਸਾਸ ਬਹੁਤ ਆਮ ਹੈ, ਜਿੰਨਾ ਪਹਿਲਾਂ ਕਦੇ ਨਹੀਂ ਸੀ ਅਤੇ ਕਾਫੀ ਲੋਕ ਇਕੱਲੇ ਰਹਿ ਰਹੇ ਹਨ।
