ਕੀ ਨਿੰਬੂ ਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਸੱਚਮੁੱਚ ਘਟਦਾ ਹੈ ਭਾਰ ਜਾਂ ਨਹੀਂ, ਪੜ੍ਹੋ ਇਹ ਖ਼ਬਰ

Wednesday, Sep 16, 2020 - 06:39 PM (IST)

ਜਲੰਧਰ (ਬਿਊਰੋ) - ਖਰਾਬ ਅਤੇ ਮਾੜੀ ਜੀਵਨ ਸ਼ੈਲੀ ਦੇ ਕਾਰਨ ਹਰੇਕ ਵਿਅਕਤੀ ਲਈ ਮੋਟਾਪਾ ਇਕ ਸਮੱਸਿਆ ਬਣਦਾ ਜਾ ਰਿਹਾ ਹੈ। ਹਾਲਾਂਕਿ, ਜਦੋਂ ਭਾਰ ਘਟਾਉਣ ਦੀ ਗੱਲ ਆਉਂਦੀ ਹੈ, ਤਾਂ ਲੋਕ ਮਾਹਰਾਂ ਦੀ ਸਲਾਹ ਲੈਣ ਦੀ ਥਾਂ ਸੋਸ਼ਲ ਮੀਡੀਆ 'ਤੇ ਪਾਏ ਜਾਣ ਵਾਲੇ ਵੱਖੋ-ਵੱਖਰੇ ਤਰੀਕਿਆਂ ਦੀ ਖੋਜ ਕਰਨਾ ਸ਼ੁਰੂ ਕਰ ਦਿੰਦੇ ਹਨ। ਹਰੇਕ ਇਨਸਾਨ ਦੇ ਸਰੀਰ ਦੀ ਸਮਰੱਥਾ ਹੋਰਾਂ ਲੋਕਾਂ ਦੇ ਨਾਲੋ ਬਹੁਤ ਵੱਖਰੀ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਇਹ ਜ਼ਰੂਰੀ ਨਹੀਂ ਹੁੰਦਾ ਕਿ ਸੋਸ਼ਲ ਮੀਡੀਆ ’ਤੇ ਦੱਸੇ ਜਾਣ ਵਾਲੇ ਤਰੀਕੇ ਤੁਹਾਡੇ ਲਈ ਕੰਮ ਨਹੀਂ ਕਰਦੇ, ਉਹ ਤਰੀਕੇ ਕੰਮ ਤਾਂ ਕਰਨਗੇ ਜੇਕਰ ਤੁਸੀਂ ਉਨ੍ਹਾ ਨੂੰ ਸਮੇਂ ਸਿਰ ਕਰੋਗੇ। ਪਰ ਇਸ ਗੱਲ ਦਾ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੰਟਰਨੈਟ ’ਤੇ ਜ਼ਿਕਰ ਕੀਤੀਆਂ ਚੀਜ਼ਾਂ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੀਆਂ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਭਾਰ ਘਟਾਉਣ ਲਈ ਨਹੀਂ ਕਰਨੀ ਚਾਹੀਦੀ....

ਨਿੰਬੂ, ਪਾਣੀ ਅਤੇ ਸ਼ਹਿਦ
ਮੋਟਾਪਾ ਘਟਾਉਣ ਲਈ ਬਹੁਤ ਸਾਰੇ ਲੋਕ ਸਭ ਤੋਂ ਜ਼ਿਆਦਾ ਨਿੰਬੂ ਅਤੇ ਸ਼ਹਿਦ ਦਾ ਸੇਵਨ ਕਰਨਾ ਸ਼ੁਰੂ ਕਰਦੇ ਹਨ। ਹਾਲਾਂਕਿ ਅਜਿਹਾ ਕਰਨ ਨਾਲ ਭਾਰ ਘੱਟ ਨਹੀਂ ਹੁੰਦਾ। ਦੱਸ ਦੇਈਏ ਕਿ 1 ਚਮਚਾ ਸ਼ਹਿਦ ਵਿਚ ਲਗਭਗ 200 ਕੈਲੋਰੀ ਹੁੰਦੀ ਹੈ। ਖਾਲੀ ਢਿੱਡ ਨਿੰਬੂ ਪਾਣੀ ਪੀਣ ਨਾਲ ਐਸੀਡਿਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

PunjabKesari

ਫਲ ਅਤੇ ਸਬਜ਼ੀਆਂ ਖਾਣ ਨਾਲ ਘੱਟ ਹੁੰਦਾ ਹੈ ਭਾਰ
ਇਸ ਵਿਚ ਕੋਈ ਸ਼ੱਕ ਨਹੀਂ ਕਿ ਫਲ ਅਤੇ ਸਬਜ਼ੀਆਂ ਸਿਹਤ ਲਈ ਲਾਭਕਾਰੀ ਹਨ ਪਰ ਭਾਰ ਘਟਾਉਣ ਲਈ ਸਿਰਫ ਫਲ ਅਤੇ ਸਬਜ਼ੀਆਂ 'ਤੇ ਭਰੋਸਾ ਕਰਨਾ ਸਹੀ ਨਹੀਂ। ਭਾਰ ਘਟਾਉਣ ਲਈ ਤੁਹਾਡੀ ਖੁਰਾਕ ਵਿਚ ਘੱਟ ਕਾਰਬਨ ਅਤੇ ਵਧੇਰੀ ਮਾਤਰਾ ’ਚ ਪ੍ਰੋਟੀਨ ਹੋਣਾ ਜ਼ਿਆਦਾ ਜ਼ਰੂਰੀ ਹੈ।

ਪੜ੍ਹੋ ਇਹ ਵੀ ਖਬਰ - ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ

ਸੇਬ ਦੇ ਸਿਰਕੇ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਇੰਟਰਨੈਟ ਤੋਂ ਪੜ੍ਹ ਕੇ ਸਵੇਰ ਦੇ ਸਮੇਂ ਖਾਲੀ ਢਿੱਡ ਸੇਬ ਦੇ ਸਿਰਕੇ ਨੂੰ ਪੀਣਾ ਸ਼ੁਰੂ ਕਰ ਦਿੰਦੇ ਹਨ। ਲੋਕਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਇਹ ਢਿੱਡ ’ਚ ਹੋਣ ਵਾਲੇ ਫੋੜੇ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਇਹ ਗਲੇ ਵਿਚ ਜਲਣ ਅਤੇ ਦਿਮਾਗੀ ਪ੍ਰਣਾਲੀ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।

ਪੜ੍ਹੋ ਇਹ ਵੀ ਖਬਰ - ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਖਾਸ ਖ਼ਬਰ, ਖਾਣੇ ’ਚ ਸ਼ਾਮਲ ਕਰੋ ਇਹ ਚੀਜ਼ਾਂ

PunjabKesari

ਖਾਣਾ-ਪੀਣਾ ਛੱਡ ਦੇਣਾ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਭਾਰ ਘਟਾਉਣ ਲਈ ਖਾਣਾ-ਪੀਣਾ ਛੱਡ ਦਿੰਦੇ ਹਨ। ਖਾਣਾ ਨਾ ਖਾਣ ਨਾਲ BMR ਘਟ ਹੁੰਦਾ ਹੈ, ਜਿਸ ਨਾਲ ਸਰੀਰ ਵਿੱਚ ਕਮਜ਼ੋਰੀ ਆ ਜਾਂਦੀ ਹੈ। ਭਾਰ ਘਟਾਉਣ ਲਈ ਕੈਲੋਰੀ ਨੂੰ ਘਟਾਉਣਾ ਜ਼ਰੂਰੀ ਹੁੰਦਾ ਹੈ, ਜਿਸ ਲਈ ਖਾਣਾ ਨਾ ਛੱਡੋ।

ਪੜ੍ਹੋ ਇਹ ਵੀ ਖਬਰ - ਸਾਵਧਾਨ! ਤੁਹਾਡਾ ਮੋਬਾਈਲ ਫ਼ੋਨ ਹੀ ਕਰ ਰਿਹਾ ਹੈ ਤੁਹਾਡੀ ‘ਜਾਸੂਸੀ’ (ਵੀਡੀਓ)

ਦਵਾਈ ਦੀ ਵਰਤੋਂ
ਜਿਮ ਜਾਣ ਵਾਲੇ ਲੋਕ ਭਾਰ ਘਟਾਉਣ ਲਈ ਦਵਾਈ ਦੀ ਵੀ ਵਰਤੋਂ ਕਰਦੇ ਹਨ। ਇਸ ਨਾਲ ਕਿਡਨੀ ਦੇ ਫੇਲ ਹੋਣ ਦਾ ਖ਼ਤਰਾ ਰਹਿੰਦਾ ਹੈ। ਠੀਕ ਉਸੇ ਤਰ੍ਹਾਂ ਭਾਰ ਘਟਾਉਣ ਵਾਲੀਆਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਦਿਲ ਦੇ ਦੌਰੇ ਦਾ ਕਾਰਨ ਵੀ ਬਣਦੀਆਂ ਹਨ।

ਪੜ੍ਹੋ ਇਹ ਵੀ ਖਬਰ - ਕੀ ਤੁਸੀਂ ਵੀ ਇਹ ਚੀਜ਼ਾਂ ਆਪਣੇ ਸਿਰਹਾਣੇ ਕੋਲ ਰੱਖ ਕੇ ਤਾਂ ਨਹੀਂ ਸੌਂਦੇ? ਹੋ ਸਕਦੈ ਬੁਰਾ ਅਸਰ

PunjabKesari


rajwinder kaur

Content Editor

Related News